ਆਈਪੀਐੱਲ-2021 : ਅੱਜ ਬੰਗਲੌਰ ਤੇ ਹੈਦਰਾਬਾਦ ਵਿਚਾਲੇ ਹੋਵੇਗੀ ਟੱਕਰ

ਬੰਗਲੌਰ ਕੋਲ 12 ਮੈਚਾਂ ’ਚ 16 ਅੰਕ

(ਸੱਚ ਕਹੂੰ ਨਿਊਜ਼) ਆਬੂਧਾਬੀ। ਆਈਪੀਐੱਲ-2021 ਸੈਸ਼ਨ ’ਚ ਅੱਜ ਰਾਇਲ ਚੈਲੇਂਜਰਸ ਬੰਗਲੌਰ ਤੇ ਸਨਰਾਈਜਰਸ ਹੈਦਰਾਬਾਦ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ ਦੋਵਾਂ ਟੀਮਾਂ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ ਪਲੇਅ ਆਫ਼ ਟਾੱਪ 3 ਟੀਮ ’ਚ ਸ਼ਾਮਲ ਬੰਗਲੌਰ ਇਹ ਮੈਚ ਜਿੱਤ ਕੇ ਟਾਪ ਦੋ ’ਤੇ ਪਹੁੰਚਣ ਦੀ ਕੋਸ਼ਿਸ਼ ਕਰੇਗੀ।

ਬੰਗਲੌਰ ਦੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ’ਚ ਨਜ਼ਰ ਆ ਰਹੀ ਹੈ ਬੰਗਲੌਰ ਕੋਲ 12 ਮੈਚਾਂ ’ਚ 16 ਅੰਕ ਹਨ ਹੈਦਰਾਬਾਦ ਖਿਲਾਫ਼ ਇੱਕ ਵਾਰ ਫਿਰ ਬੰਗਲੌਰ ਚੰਗੀ ਸ਼ੁਰੂਆਤ ਕਰਨੀ ਚਾਹੇਗੀ ਵਿਰਾਟ ਕੋਹਲੀ ਤੇ ਦੇਵਦੱਤ ਪੱਡੀਕਲ ਇਸ ਸਮੇਂ ਚੰਗੀ ਫਾਰਮ ’ਚ ਹਨ ਮੱਧਕ੍ਰਮ ’ਚ ਗਲੇਮ ਮੈਕਸਵੇਲ ਤੇ ਡਿਵੀਲੀਅਰਸ਼ ਵਰਗੇ ਧਾਕੜ ਬੱਲੇਬਾਜ਼ ਹਨ। ਹੈਦਰਾਬਾਦ ਕੋਲ ਹੁਣ ਗੁਆਉਣ ਲਈ ਕੁਝ ਨਹੀਂ ਬਚਿਆ ਹੈ ਹੈਦਰਾਬਾਦ ਪਹਿਲਾਂ ਹੀ ਪਲੇਅ ਆਫ਼ ਤੋਂ ਬਾਹਰ ਹੋ ਚੁੱਕੀ ਹੈ ਹੈਦਰਾਬਾ ਬੰਗਲੌਰ ਖਿਲਾਫ਼ ਮੈਚ ਜਿੱਤ ਕੇ ਕੁਝ ਰਾਹਤ ਪਾਉਣ ਦੀ ਕੋਸ਼ਿਸ਼ ਕਰੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ