ਆਈਪੀਐਲ-2020 : ਬੀਸੀਸੀਆਈ ਦੇ ਫੈਸਲੈ ‘ਤੇ ਸਾਰੀਆਂ ਟੀਮਾਂ ਦੀ ਬਣੀ ਸਹਿਮਤੀ

Ipl, Final, Today, Tight, Security

ਦੁਬਈ ‘ਚ 6 ਦਿਨ ਇਕਾਂਤਵਾਸ ਰਹਿਣਗੇ ਖਿਡਾਰੀ

ਮੁੰਬਈ। ਇੰਡੀਅਨ ਪ੍ਰੀਮੀਅਰ ਕ੍ਰਿਕਟ ਲੀਗ ਦਾ 13ਵੇਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਇਸ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਖਿਡਾਰੀਆਂ ਦੇ ਸੁਰੱਖਿਆ ਦੇ ਮੱਦੇਨਜ਼ਰ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ।

ਇਸ ਦੌਰਾਨ ਇਕਾਂਤਵਾਸ ਦੇ ਨਾਲ ਜੁੜੇ ਇੱਕ ਅਹਿਮ ਫੈਸਲੇ ‘ਤੇ ਸਾਰੀਆਂ ਟੀਮਾਂ ਨੇ ਸਹਿਮਤੀ ਦੇ ਦਿੱਤੀ ਹੈ। ਬੀਸੀਸੀਆਈ ਦੀਆਂ ਟੀਮਾਂ ਦੇ ਮਾਲਕਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਸਾਰੇ ਖਿਡਾਰੀ ਦੁਬਈ ਪਹੁੰਚਣ ‘ਤੇ 6 ਦਿਨਾਂ ਤੱਕ ਇਕਾਂਤਵਾਸ ਰਹਿਣਗੇ। ਖਿਡਾਰੀਆਂ ਦੇ ਅਭਿਆਸ ਲਈ ਆਈਪੀਐਲ ਦੀਆਂ ਸਾਰੀਆਂ ਟੀਮਾਂ ਆਪਣੇ ਖਿਡਾਰੀਆਂ ਨਾਲ 20 ਅਗਸਤ ਨੂੰ ਦੁਬਈ ਪਹੁੰਚਣਗੀਆਂ। ਮੀਟਿੰਗ ਤੋਂ ਬਾਅਦ ਟੀਮਾਂ ਵੱਲੋਂ ਜੋ ਬਿਆਨ ‘ਚ ਕਿਹਾ ਗਿਆ ਹੈ ਅਸੀਂ ਖਿਡਾਰੀਆਂ ਦੀ ਸਿਹਤ ਨਾਲ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਸਾਰੇ ਖਿਡਾਰੀ ਤੇ ਸਟਾਫ਼ ਦੁਬਈ ਪਹੁੰਚਣ ‘ਤੇ 6 ਦਿਨਾਂ ਤੱਕ ਇਕਾਂਤਵਾਸ ਰਹਣਗੇ। ਦੁਬਈ ਸਰਕਾਰ ਦੇ ਨਿਯਮਾਂ ਤਹਿਤ ਦੇਸ਼ ‘ਚ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਦਾ 96 ਘੰਟੇ ਪਹਿਲਾ ਕੋਰੋਨਾ ਟੈਸਟ ਹੋਣਾ ਜ਼ਰੂਰੀ ਹੈ।

ਟੀਮ ‘ਚ 24 ਖਿਡਾਰੀਆਂ ਦੇ ਲਿਜਾਣ ਦੀ ਇਜ਼ਾਜਤ

ਬੀਸੀਸੀਆਈ ਨੇ ਸਾਰੀਆਂ ਟੀਮਾਂ ਨੂੰ ਐਸਓਪੀ ਜਾਰੀ ਕਰ ਦਿੱਤਾ ਹੈ। ਐਸਓਪੀ ‘ਚ ਟੀਮਾਂ ਨੂੰ ਬਾਓ ਸਿਕਿਊਰਟੀ ਪ੍ਰੋਟੋਕਾਲ ਸਬੰਧੀ ਜਾਣਕਾਰੀ ਦਿੱਤੀ ਹੈ। ਟੀਮਾਂ ਦੇ ਮਾਲਕਾਂ ਨੇ ਬੀਸੀਸੀਆਈ ਦੇ ਆਪਣੇ ਨਾਲ ਸਿਰਫ਼ 24 ਖਿਡਾਰੀ ਰੱਖਣ ਦੇ ਫੈਸਲੇ ‘ਤੇ ਸਹਿਮਤੀ ਪ੍ਰਗਟਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ