ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home ਇੱਕ ਨਜ਼ਰ ਆਈਪੀਐੱਲ-13: ਫ...

    ਆਈਪੀਐੱਲ-13: ਫਾਈਨਲ ਲਈ ਦਿੱਲੀ-ਹੈਦਰਾਬਾਦ ‘ਚ ਟੱਕਰ ਅੱਜ

    IPL Shreyas

    ਦੂਜਾ ਕੁਆਲੀਫਾਇਰ ਮੈਚ ਭਾਰਤੀ ਸਮੇਂ ਅਨੁਸਾਰ 7:30 ਵਜੇ ਤੋਂ

    ਆਬੂਧਾਬੀ। ਮਨੋਬਲ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ‘ਚ ਜੁਟੀ ਦਿੱਲੀ ਕੈਪੀਟਲਜ਼ ਤੇ ਮਨੋਬਲ ਉੱਚਾ ਕਰ ਚੁੱਕੀ ਸਨਰਾਈਜਰਜ ਹੈਦਰਾਬਾਦ ਦਰਮਿਆਨ ਐਤਵਾਰ ਨੂੰ ਹੋਣ ਵਾਲੇ ਦੂਜੇ ਕੁਆਲੀਫਾਇਰ ਨਾਲ ਆਈਪੀਐੱਲ ਫਾਈਨਲ ਦੀ ਦੂਜੀ ਟੀਮ ਦਾ ਫੈਸਲਾ ਹੋਵੇਗਾ। ਜੋ 10 ਨਵੰਬਰ ਨੂੰ ਖਿਤਾਬੀ ਮੁਕਾਬਲੇ ‘ਚ ਪਿਛਲੇ ਸਾਲ ਦੀ ਚੈਂਪੀਅਨ ਮੁੰਬਈ ਇੰਡੀਅਨਜ ਨਾਲ ਭਿੜੇਗੀ।

    IPL

     19 ਤਸੰਬਰ ਤੋਂ ਯੂਏਈ ‘ਚ ਸ਼ੁਰੂ ਹੋਇਆ ਆਈਪੀਐੱਲ-13 ਹੁਣ ਆਪਣੇ ਆਖਰੀ ਪੜਾਅ ‘ਚ ਪਹੁੰਚ ਚੁੱਕਾ ਹੈ ਚਾਰ ਵਾਰ ਦੀ ਜੇਤੂ ਮੁੰਬਈ ਪਹਿਲੇ ਕੁਆਲੀਫਾਇਰ ‘ਚ ਦਿੱਲੀ ਨੂੰ ਆਸਾਨੀ ਨਾਲ ਹਰਾ ਕੇ ਫਾਈਨਲ ‘ਚ ਪਹੁੰਚ ਗਈ ਸੀ ਜਦੋਂਕਿ ਹੈਦਰਾਬਾਦ ਨੇ ਐਲੀਮਿਨੇਟਰ ‘ਚ ਰਾਇਲ ਚੈਲੇਂਜਰਜ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾ ਕੇ ਕੁਆਲੀਫਾਇਰ ‘ਚ ਜਗ੍ਹਾ ਬਣਾਈ ਸੀ ਕੁਆਲੀਫਾਇਰ ਦੋ ਦੀ ਜੇਤੂ ਟੀਮ ਦਾ ਫਾਈਨਲ ‘ਚ ਮੁੰਬਈ ਨਾਲ ਮੁਕਾਬਲਾ ਹੋਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.