ਪੰਜਾਬ, ਹਰਿਆਣਾ ਹਿਮਾਚਲ, ਰਾਜਸਥਾਨ ਆਦਿ ਰਾਜਾਂ ’ਚ 150 ਵਾਰਦਾਤਾਂ ਨੂੰ ਦੇ ਚੁੱਕੇ ਨੇ ਅੰਜ਼ਾਮ
ATM Fraud: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਏਟੀਐਮ ਬਦਲਕੇ ਪੈਸੇ ਕਢਵਾਉਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਹੁਣ ਤੱਕ 20 ਲੱਖ ਰੁਪਏ ਦੀ ਠੱਗੀ ਲਗਾ ਚੁੱਕੇ ਹਨ। ਇਨ੍ਹਾਂ ਵੱਲੋਂ ਪੰਜਾਬ, ਹਰਿਆਣਾ ਸਮੇਤ ਹੋਰ ਰਾਜਾਂ ਵਿੱਚ 150 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਪੁਲਿਸ ਵੱਲੋਂ ਇਨ੍ਹਾਂ ਦੇ ਕਾਬੀ ਸਾਥੀਆਂ ਦੀ ਵੀ ਪੈੜ ਨੱਪੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਭੋਲੇ ਭਾਲੇ ਲੋਕਾਂ, ਬੁਜ਼ੁਰਗ ਮਰਦ, ਔਰਤਾਂ ਅਤੇ ਲੇਬਰ ਕਰਨ ਵਾਲੇ ਵਿਅਕਤੀਆਂ ਵੱਲੋਂ ਪੈਸੇ ਕਢਾਉਣ ਸਮੇਂ ਹੇਰਾਫੇਰੀ ਨਾਲ ਉਨ੍ਹਾਂ ਦੇ ਏਟੀਐਮ ਕਾਰਡ ਬਦਲਕੇ ਪੈਸੇ ਕਢਾਉਣ ਵਾਲੇ ਅੰਤਰਰਾਜੀ ਗਿਰੋਹ ਦੇ ਸਰਗਨਾ ਸੋਨੂੰ ਪੁੱਤਰ ਪੂਰਨ ਸਿੰਘ ਅਤੇ ਅਜੇ ਪੁੱਤਰ ਧਰਮਪਾਲ ਵਾਸੀਆਨ ਦੀਦਾਰ ਨਗਰ ਕੁਰਕਸ਼ੇਤਰ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਵੱਖ-ਵੱਖ ਬੈਕਾਂ ਦੇ 184 ਏਟੀਐਮ ਕਾਰਡ ਵੀ ਬਰਾਮਦ ਕੀਤੇ ਗਏ ਹਨ ਅਤੇ ਇਹ 20 ਲੱਖ ਰੁਪਏ ਦੀ ਠੱਗੀ ਲਗਾ ਚੁੱਕੇ ਹਨ। ATM Fraud
20 ਲੱਖ ਰੁਪਏ ਦੀ ਲਗਾ ਚੁੱਕੇ ਨੇ ਠੱਗੀ
ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਪਟਿਆਲਾ ਦੀ ਪੁਲਿਸ ਪਾਰਟੀ ਸਨੌਰੀ ਅੱਡਾ ਮੌਜ਼ੂਦ ਸੀ ਅਤੇ ਗੁਪਤ ਸੁੂਚਨਾ ਮਿਲੀ ਕਿ ਇਹ ਲੋਕ ਬੈਕਾਂ ਦੇ ਏਟੀਐਮ ਮਸੀਨਾਂ ਨੇੜੇ ਘੁੰਮਦੇ ਰਹਿੰਦੇ ਸਨ, ਜਦੋ ਕੋਈ ਵਿਅਕਤੀ ਪੈਸੇ ਕਢਾਉਣ ਲਈਂ ਏਟੀਐਮ ਮਸੀਨ ਵਿੱਚੋਂ ਪੈਸੇ ਕਢਾਉਦਾ ਹੈ ਤਾਂ ਇਹ ਵਿਅਕਤੀ ਉਸ ਦੀ ਮੱਦਦ ਕਰਨ ਦੇ ਬਹਾਨੇ ਹੇਰਾਫੇਰੀ ਅਤੇ ਧੋਖਾਧੜੀ ਨਾਲ ਉਸ ਦਾ ਕਾਰਡ ਬਦਲ ਲੈਂਦੇ ਹਨ ਅਤੇ ਬੜੀ ਹੀ ਚਲਾਕੀ ਅਤੇ ਫੁਰਤੀ ਨਾਲ ਪਿੰਨ ਕੋਡ ਪਤਾ ਕਰ ਲੈਦੇ ਹਨ। ਉਸ ਵਿਅਕਤੀ ਨੂੰ ਕੋਈ ਹੋਰ ਏਟੀਐਮ ਕਾਰਡ ਦੇ ਕੇ ਫਰਾਰ ਹੋ ਜਾਂਦੇ ਹਨ ਅਤੇ ਫਿਰ ਕਿਸੇ ਹੋਰ ਮਸ਼ੀਨ ਤੋਂ ਪੈਸੇ ਕੱਢ ਲੈਦੇ ਹਨ। ATM Fraud
ਇਹ ਵੀ ਪੜ੍ਹੋ: Dhoossi Bundh Collapse: ਰਾਵੀ ਦਾ ਧੁੱਸੀ ਬੰਨ੍ਹ ਟੁੱਟਣ ਨਾਲ ਭਾਰੀ ਤਬਾਹੀ, ਦਰਜਨਾਂ ਪਿੰਡ ਪਾਣੀ ਦੀ ਲਪੇਟ ’ਚ
ਉਨ੍ਹਾਂ ਦੱਸਿਆ ਕਿ ਪੁਛਗਿੱਛ ਦੌਰਾਨ ਸਾਹਮਦੇ ਆਇਆ ਕਿ ਇਨ੍ਹਾਂ ਵੱਲੋਂ 150 ਵਾਰਦਾਤਾਂ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ, ਰਾਜਸਥਾਨ, ਯੂੁ.ਪੀ ਅਤੇ ਦਿੱਲੀ ਆਦਿ ਥਾਵਾਂ ਤੇ ਭੋਲੇ ਭਾਲੇ ਵਿਅਕਤੀਆਂ ਦੇ ਏਟੀਐਮ ਕਾਰਡ ਬਦਲਕੇ ਪੈਸੇ ਕਢਾਉਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾ ਇਹ ਵਿਅਕਤੀ ਮਸ਼ੀਨ ਦੇ ਬਾਹਰ ਖੜਕੇ ਰੈਕੀ ਕਰਨ ਲੱਗ ਜਾਂਦੇ ਅਤੇ ਜਦੋਂ ਕੋਈ ਵਿਅਕਤੀ ਪੈਸੇ ਕਢਾਉਣ ਲਈ ਏਟੀਐਮ ਅੰਦਰ ਜਾਂਦਾ ਸੀ ਤਾਂ ਇਹ ਵਿਅਕਤੀ ਵੀ ਉਸ ਦੇ ਪਿਛੇ ਚਲੇ ਜਾਂਦੇ ਸੀ ਅਤੇ ਪੈਸੇ ਕਢਾਉਣ ਸਮੇਂ ਉਸ ਵਿਅਕਤੀ ਦਾ ਹੇਰਾਫੇਰੀ ਅਤੇ ਧੋਖਾਧੜੀ ਨਾਲ ਕਾਰਡ ਬਦਲਕੇ ਫਿਰ ਘਟਨਾ ਨੂੰ ਅੰਜਾਮ ਦਿੰਦੇ ਸਨ। ਇਹ ਵਿਕਅਤੀ ਪਿਛਲੇ ਦੋਂ ਸਾਲਾਂ ਤੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਕਾਬੂ ਕਰ ਲਿਆ ਜਾਵੇਗਾ।