Manu Bhaker: ਕੌਮਾਂਤਰੀ ਸ਼ੂਟਿੰਗ ਖਿਡਾਰੀ ਮਨੂ ਭਾਕਰ ਦੀ ਨਾਨੀ ਤੇ ਮਾਮਾ ਦੀ ਸੜਕ ਹਾਦਸੇ ’ਚ ਮੌਤ

Manu Bhaker
Manu Bhaker: ਕੌਮਾਂਤਰੀ ਸ਼ੂਟਿੰਗ ਖਿਡਾਰੀ ਮਨੂ ਭਾਕਰ ਦੀ ਨਾਨੀ ਤੇ ਮਾਮਾ ਦੀ ਸੜਕ ਹਾਦਸੇ ’ਚ ਮੌਤ

ਦੋਵੇਂ ਸਕੂਟਰ ’ਤੇ ਜਾ ਰਹੇ ਸਨ, ਬ੍ਰੇਜਾ ਕਾਰ ਨੇ ਮਾਰੀ ਟੱਕਰ | Manu Bhaker

ਭਿਵਾਨੀ/ਚਰਖੀ ਦਾਦਰੀ (ਸੱਚ ਕਹੂੰ ਨਿਊਜ਼)। Manu Bhaker: ਐਤਵਾਰ ਸਵੇਰੇ ਚਰਖੀ ਦਾਦਰੀ ਦੇ ਮਹਿੰਦਰਗੜ੍ਹ ਬਾਈਪਾਸ ’ਤੇ ਇੱਕ ਬ੍ਰੇਜ਼ਾ ਕਾਰ ਅਤੇ ਇੱਕ ਸਕੂਟਰ ਦੀ ਟੱਕਰ ਹੋ ਗਈ। ਇਸ ਸੜਕ ਹਾਦਸੇ ’ਚ ਕੌਮਾਂਤਰੀ ਖਿਡਾਰੀ ਮਨੂ ਭਾਕਰ ਦੀ ਨਾਨੀ ਤੇ ਮਾਮਾ ਦੀ ਮੌਤ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ, ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਅੰਤਰਰਾਸ਼ਟਰੀ ਖਿਡਾਰੀ ਮਨੂ ਭਾਕਰ ਦੇ ਮਾਮਾ ਤੇ ਨਾਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚਰਖੀ ਦਾਦਰੀ ਸ਼ਹਿਰ ਦੇ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿੰਦਰਗੜ੍ਹ ਬਾਈਪਾਸ ’ਤੇ ਇੱਕ ਸੜਕ ਹਾਦਸਾ ਹੋਇਆ ਹੈ। Manu Bhaker

ਇਹ ਖਬਰ ਵੀ ਪੜ੍ਹੋ : MSG Bhandara Month: ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਮਹੀਨਾ

ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਡਰਾਈਵਰ ਫਰਾਰ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬਾਰੇ ਆਨੰਦ ਨੇ ਦੱਸਿਆ ਕਿ ਉਹ ਸਵੇਰੇ ਡਿਊਟੀ ’ਤੇ ਜਾਣ ਲਈ ਘਰੋਂ ਨਿਕਲ ਰਿਹਾ ਸੀ। ਇਸ ਦੌਰਾਨ ਉਸ ਦੀ ਮਾਂ ਵੀ ਉਸ ਦੇ ਨਾਲ ਗਈ ਤੇ ਜਿਵੇਂ ਹੀ ਉਹ ਘਰ ਤੋਂ ਕੁਝ ਦੂਰ ਗਈ, ਉਸਦਾ ਹਾਦਸਾ ਹੋ ਗਿਆ। ਉਨ੍ਹਾਂ ਦੱਸਿਆ ਕਿ ਕਾਰ ਕਿਸੇ ਹੋਰ ਪਾਸਿਓਂ ਆ ਰਹੀ ਸੀ ਤੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਜਿਸ ’ਚ ਦੋਵਾਂ ਦੀ ਮੌਤ ਹੋ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। Manu Bhaker

LEAVE A REPLY

Please enter your comment!
Please enter your name here