ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ : ਆਈਸੀਸੀ ਐਵਾਰਡਾਂ ਲਈ 3 ਭਾਰਤੀ ਦੀ ਹੋਈ ਚੋਣ

Shreyas Aiyar, Mithali Raj

ਸ਼੍ਰੇਅਸ ਅਈਅਰ, ਮਿਤਾਲੀ ਰਾਜ ਅਤੇ ਦੀਪਤੀ ਸ਼ਰਮਾ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ

ਕੋਲਕੱਤਾ। ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (International Cricket Council) ਨੇ ਮਹਿਲਾ ਅਤੇ ਪੁਰਸ਼ ਵਰਗ ਵਿੱਚ ਪਲੇਅਰ ਆਫ ਦਿ ਮੰਥ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ ਹੈ। ਪੁਰਸ਼ ਅਤੇ ਮਹਿਲਾ ਵਰਗ ਲਈ ਨਾਮਜ਼ਦ ਕੀਤੇ ਗਏ 6 ਖਿਡਾਰੀਆਂ ਵਿੱਚੋਂ 3 ਭਾਰਤੀ ਖਿਡਾਰੀ ਹਨ। ਸ਼੍ਰੀਲੰਕਾ ਖਿਲਾਫ ਤਿੰਨ ਟੀ-20 ਸੀਰੀਜ਼ ‘ਚ ਮੈਨ ਆਫ ਦਿ ਸੀਰੀਜ਼ ਰਹੇ ਸ਼੍ਰੇਅਸ ਅਈਅਰ ਅਤੇ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਮਿਤਾਲੀ ਰਾਜ ਅਤੇ ਦੀਪਤੀ ਸ਼ਰਮਾ ਨੂੰ ਵੀ ਚੁਣਿਆ ਗਿਆ ਹੈ।

ਇਨ੍ਹਾਂ ਤੋਂ ਇਲਾਵਾ ਆਈਸੀਸੀ ਨੇ ਪੁਰਸ਼ ਵਰਗ ਵਿੱਚ ਯੂਏਈ ਦੇ ਵ੍ਰਿਤਿਆ ਅਰਾਵਿੰਦ, ਭਾਰਤ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਨੇਪਾਲ ਦੇ ਦੀਪੇਂਦਰ ਸਿੰਘ ਏਰੀ ਨੂੰ ਚੁਣਿਆ ਹੈ।

ਮਿਤਾਲੀ ਰਾਜ ਨੇ ਨਿਊਜ਼ੀਲੈਂਡ ਖਿਲਾਫ ਲਾਇਆ ਦੌੜਾਂ ਦੇ ਢੇਰ

ਮਿਤਾਲੀ ਰਾਜ ਨਿਊਜ਼ੀਲੈਂਡ ਖਿਲਾਫ ਵਨਡੇ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਸੀ। ਉਸ ਨੇ 5 ਮੈਚਾਂ ‘ਚ 232 ਦੌੜਾਂ ਬਣਾਈਆਂ। ਇਨ੍ਹਾਂ ‘ਚ 3 ਅਰਧ ਸੈਂਕੜੇ ਸ਼ਾਮਲ ਹਨ। ਉਸ ਦੀ ਔਸਤ 82.56 ਦੀ ਸਟ੍ਰਾਈਕ ਰੇਟ ਨਾਲ 77.33 ਫੀਸਦੀ ਰਹੀ।

ਦੀਪਤੀ ਸ਼ਰਮਾ ਨੇ 10 ਵਿਕਟਾਂ ਲੈ ਕੇ 116 ਦੌੜਾਂ ਬਣਾਈਆਂ

ਦੀਪਤੀ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਆਲਰਾਊਂਡਰ ਪ੍ਰਦਰਸ਼ਨ ਕੀਤਾ। ਉਹ ਭਾਰਤ ਲਈ ਸਭ ਤੋਂ ਵੱਧ 10 ਵਿਕਟਾਂ ਲੈਣ ਵਾਲੀ ਗੇਂਦਬਾਜ਼ ਸੀ ਅਤੇ 5 ਮੈਚਾਂ ਦੀ ਲੜੀ ਵਿੱਚ 116 ਦੌੜਾਂ ਵੀ ਬਣਾਈਆਂ। ਉਸ ਨੇ ਇੱਕ ਅਰਧ ਸੈਂਕੜਾ ਵੀ ਲਗਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here