ਭਾਰਤੀ ਸਿਆਸਤ ‘ਚ ਵਿਵਾਦਗ੍ਰਸਤ ਬਿਆਨਾਬਾਜ਼ੀ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਸਿਆਸੀ ਆਗੂ ਸੁਰਖੀਆ ‘ਚ ਰਹਿਣ ਲਈ ਕੋਈ ਨਾ ਕੋਈ ਸਗੂਫ਼ਾ ਛੱਡਦੇ ਰਹਿੰਦੇ ਹਨ ਤਾਜ਼ਾ ਮਾਮਲਾ ਭਾਜਪਾ ਆਗੂ ਪ੍ਰੱਗਿਆ ਸਿੰਘ ਦਾ ਹੈ ਜਿਸ ਨੇ ਨੱਥੂਰਾਮ ਗੋਡਸੇ ਨੂੰ ਲੋਕ ਸਭਾ ‘ਚ ਦੇਸ਼ ਭਗਤ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਆਖ਼ਰ ਉਹਨਾਂ ਵੱਲੋਂ ਮਾਫ਼ੀ ਮੰਗੇ ਜਾਣ ਨਾਲ ਮਾਮਲਾ ਠੰਢਾ ਪੈ ਗਿਆ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੂੰ ਕਹਿਣਾ ਆਪਣੇ ਆਪ ‘ਚ ਦੇਸ਼ ਦੀ ਮਾਣ -ਮਰਿਆਦਾ ਦਾ ਅਨਾਦਰ ਹੈ ਕੁਝ ਮਹੀਨੇ ਪਹਿਲਾਂ ਵੀ ਪ੍ਰੱਗਿਆ ਨੇ ਅਜਿਹਾ ਬਿਆਨ ਹੀ ਦਿੱਤਾ ਸੀ ਇਹ ਰੁਝਾਨ ਸਾਡੀ ਸੰਸਕ੍ਰਿਤੀ ਦਾ ਅਪਮਾਨ ਹੈ ਜੋ ਵਿਰਾਸਤ ਪ੍ਰਤੀ ਸਤਿਕਾਰ ਤੇ ਸਨਮਾਨ ਦਾ ਸੰਦੇਸ਼ ਦਿੰਦੀ ਹੈ ਜਿੱਥੋਂ ਤੱਕ ਮਹਾਤਮਾ ਗਾਂਧੀ ਦਾ ਸੰਬੰਧ ਹੈ ।
ਉਹਨਾਂ ਦੇ ਵਿਚਾਰਾ ਤੇ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਦੀ ਕਦਰ ਸਾਰੀ ਦੁਨੀਆ ਕਰਦੀ ਹੈ ਸੰਯੁਕਤ ਰਾਸ਼ਟਰ ਨੇ ਗਾਂਧੀ ਜੀ ਦੇ ਜਨਮ ਦਿਵਸ ਨੂੰ ਕੌਮਾਂਤਰੀ (ਅੰਤਰਰਾਸ਼ਟਰੀ) ਅਹਿੰਸਾ ਦਿਵਸ ਦਾ ਦਰਜਾ ਦਿੱਤਾ ਹੈ ਚਿੰਤਾ ਵਾਲੀ ਗੱਲ ਹੈ ਕਿ ਹਲਕੀ ਸ਼ਬਦਾਵਲੀ ਵਰਤਣ ਵਾਲੇ ਆਮ ਲੋਕ ਨਹੀਂ ਸਗੋਂ ਲੱਖਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਦਰਅਸਲ ਪਿਛਲੇ ਲੰਮੇ ਸਮੇਂ ਤੋਂ ਦੇਸ਼ ਭਗਤੀ ਬਾਰੇ ਇਹ ਰੁਝਾਨ ਤੁਰਿਆ ਆ ਰਿਹਾ ਹੈ ਕਦੇ ਕੋਈ ਵੀਰ ਸਾਵਰਕਾਰ ਬਾਰੇ ਗਲਤ ਬੋਲਦਾ ਹੈ ਤੇ ਕਦੇ ਸ਼ਹੀਦ ਭਗਤ ਸਿੰਘ ਬਾਰੇ ਇਤਰਾਜ਼ ਭਰੇ ਸ਼ਬਦ ਵਰਤੇ ਜਾਂਦੇ ਹਨ ਦਰਅਸਲ ਸਾਡੇ ਰਾਜਨੀਤਿਕ ਪ੍ਰਬੰਧ ‘ਚ ਅਚਾਰ-ਵਿਹਾਰ ਦਾ ਪੱਧਰ ਬਹੁਤ ਡਿੱਗ ਚੁੱਕਾ ਹੈ ਬਹੁਤੇ ਆਗੂ ਬੋਲਣ ਸਮੇਂ ਮਰਿਆਦਾ ਦੀ ਪ੍ਰਵਾਹ ਕਰਦੇ ਚੋਟੀ ਦੇ ਆਗੂਆਂ ‘ਤੇ ਮਾਣਹਾਨੀ ਦੇ ਮੁਕੱਦਮੇ ਚੱਲਦੇ ਹਨ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਸਿਆਸੀ ਪਾਰਟੀਆਂ ਨੂੰ ਹੀ ਪਹਿਲ ਕਰਨੀ ਚਾਹੀਦੀ ਹੈ ।
ਸਿਆਸਤ ਦਾ ਕੋਈ ਵਧੀਆ ਸੱਭਿਆਚਾਰ ਪੈਦਾ ਕਰਨ ਦੀ ਜ਼ਰੂਰਤ ਹੈ ਚੰਗਾ ਹੋਇਆ ਭਾਜਪਾ ਨੇ ਪ੍ਰੱਗਿਆ ਨੂੰ ਇੱਕ ਸੰਸਦੀ ਕਮੇਟੀ ‘ਚੋਂ ਹਟਾ ਦਿੱਤਾ ਹੈ ਵੇਖਣ ਵਾਲੀ ਗੱਲ ਇਹ ਹੈ?ਕਿ ਵਾਰ-ਵਾਰ ਕਰਨ ‘ਤੇ ਪਾਰਟੀ ਵੱਲੋਂ ਸਿਰਫ਼ ਸਧਾਰਨ ਕਾਰਵਾਈ ਨਾਲ ਇਸ ਰੁਝਾਨ ਨੂੰ ਠੱਲ੍ਹ ਪੈ ਸਕਦੀ ਹੈ? ਪਰ ਇਸ ਮਾਮਲੇ ‘ਚ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪ੍ਰੱਗਿਆ ਨੂੰ ਅੱਤਵਾਦੀ ਕਹਿਣਾ ਵੀ ਓਨਾ ਹੀ ਗਲਤ ਹੈ ਬੇਸ਼ੱਕ ਉਸ ‘ਤੇ ਅੱਤਵਾਦ ਦਾ ਮੁਕੱਦਮਾ ਚੱਲ ਰਿਹਾ ਹੈ ਪਰ ਅਜੇ ਅਦਾਲਤ ਨੇ ਉਸ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਇਸ ਲਈ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ਵੀ ਵਿਵਾਦ ਭਰੀ ਹੈ ਸਿਆਸਤ ‘ਚ ਮਰਿਆਦਾ ਬਣਾਉਣੀ ਹੀ ਚਾਹੀਦੀ ਹੈ ਰਾਜਨੀਤੀ ‘ਚ ਯੋਗਤਾ ਸਿਰਫ਼ ਚੋਣਾਂ ਜਿੱਤ ਸਕਣ ਦੀ ਸਮਰੱਥ ਨਹੀਂ ਹੋਣੀ ਚਾਹੀਦੀ ਜਦੋਂ ਪਾਰਟੀਆਂ ਆਪਣੇ ਆਗੂਆਂ ਲਈ ਇੱਕ ਆਦਰਸ਼ ਸੰਹਿਤਾ ਨਿਰਧਾਰਿਤ ਕਰਨਗੀਆਂ ਤਾਂ ਆਗੂਆਂ ਲਈ ਉਸ ਦੀ ਪਾਲਣਾ ਕਰਨੀ ਵੀ ਜ਼ਰੂਰੀ ਬਣਾਈ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।