Punjab News: ਦਾਣਾ ਮੰਡੀ ‘ਚੋਂ ਦੋ ਦਿਨਾਂ ਦੇ ਅੰਦਰ-ਅੰਦਰ ਲਿਫਟਿੰਗ ਕਰਾਉਣ ਦੀ ਹਦਾਇਤ

Punjab News
Punjab News: ਦਾਣਾ ਮੰਡੀ 'ਚੋਂ ਦੋ ਦਿਨਾਂ ਦੇ ਅੰਦਰ-ਅੰਦਰ ਲਿਫਟਿੰਗ ਕਰਾਉਣ ਦੀ ਹਦਾਇਤ

ਮੰਡੀ ‘ਚ ਦੋ ਹੋਰ ਵੱਡੇ ਸ਼ੈਡ ਲਗਾਏ ਜਾਣਗੇ :ਧਾਲੀਵਾਲ | Punjab News

Punjab News: ਅੰਮ੍ਰਿਤਸਰ (ਰਾਜਨ ਮਾਨ)। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਅੰਮ੍ਰਿਤਸਰ ਦੀ ਵੱਡੀ ਦਾਣਾ ਮੰਡੀ ਭਗਤਾਂ ਵਾਲਾ ਅਤੇ ਰਾਜਾਸਾਂਸੀ ਵਿਖੇ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਨੇ ਇਸ ਮੌਕੇ ਖਰੀਦ ਦਾ ਜਾਇਜ਼ਾ ਲਿਆ ਅਤੇ ਲਿਫਟਿੰਗ ਵਿੱਚ ਹੋ ਰਹੀ ਢਿੱਲ ਨੂੰ ਗੰਭੀਰਤਾ ਨਾਲ ਲੈਂਦੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੋ ਦਿਨਾਂ ਦੇ ਅੰਦਰ-ਅੰਦਰ ਕਣਕ ਦੀ ਲਿਫਟਿੰਗ ਯਕੀਨੀ ਬਣਾਉਣ।

Read Also : Bhakra Canal Haryana: ਆਮ ਜਨਤਾ ਲਈ ਖਾਸ ਖਬਰ, ਭਾਖੜਾ ’ਚ ਛੱਡਿਆ ਪਾਣੀ, ਤੁਹਾਡੇ ਤੱਕ ਪਹੁੰਚੇਗਾ ਇਸ ਦਿਨ

ਉਹਨਾਂ ਕਿਹਾ ਕਿ ਕਣਕ ਦਾ ਸੀਜਨ ਥੋੜੇ ਦਿਨਾਂ ਦਾ ਹੁੰਦਾ ਹੈ, ਕਈ ਵਾਰ ਜਦ ਲਿਫਟਿੰਗ ਨਹੀਂ ਹੁੰਦੀ ਤਾਂ ਆੜਤੀਏ ਵਪਾਰੀਆਂ ਨੂੰ ਮਾਲ ਚੁਕਾ ਦਿੰਦੇ ਹਨ। ਇਹੀ ਕੁਝ ਭਗਤਾਂ ਵਾਲਾ ਦਾਣਾ ਮੰਡੀ ਵਿੱਚ ਹੋ ਰਿਹਾ ਹੈ। ਇੱਥੇ ਸਰਕਾਰੀ ਖਰੀਦ ਦੇ ਮੁਕਾਬਲੇ ਪ੍ਰਾਈਵੇਟ ਖਰੀਦ ਲਗਾਤਾਰ ਵੱਧ ਰਹੀ ਹੈ, ਪਰ ਸਾਡੀ ਕੋਸ਼ਿਸ਼ ਹੈ ਕਿ ਪ੍ਰਾਈਵੇਟ ਏਜੰਸੀਆਂ ਦੇ ਨਾਲ ਨਾਲ ਸਰਕਾਰੀ ਖਰੀਦ ਵੀ ਕੀਤੀ ਜਾਵੇ, ਉਹ ਤਾਂ ਹੀ ਸੰਭਵ ਹੈ ਜੇਕਰ ਲਿਫਟਿੰਗ ਨਾਲੋ ਨਾਲ ਯਕੀਨੀ ਬਣਾਈ ਜਾਵੇਗੀ । ਉਹਨਾਂ ਨੇ ਟੈਂਡਰ ਦੀਆਂ ਸ਼ਰਤਾਂ ਨਾ ਪੂਰੀ ਕਰਨ ਵਾਲੇ ਟੈਂਡਰ ਕਾਰ ਨੂੰ ਬਲੈਕ ਲਿਸਟ ਕਰਨ ਦੀ ਹਦਾਇਤ ਵੀ ਕੀਤੀ । Punjab News

ਭਗਤਾਂ ਵਾਲਾ ਦਾਣਾ ਮੰਡੀ ਵਿੱਚ ਖੁੱਲੇ ਵਿੱਚ ਪਈ ਕਣਕ ਦਾ ਨੋਟਿਸ ਲੈਂਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੀਜਨ ਤੋਂ ਬਾਅਦ ਮੰਡੀ ਵਿੱਚ ਦੋ ਵੱਡੇ ਸੈਡ ਬਣਾਏ ਜਾਣਗੇ ਤਾਂ ਜੋ ਫਸਲ ਮੀਂਹ ਕਣੀ ਦੇ ਵਿੱਚ ਖਰਾਬ ਨਾ ਹੋਵੇ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਅਜਿਹੇ ਪ੍ਰਬੰਧ ਯਕੀਨੀ ਬਣਾਏ ਜਾਣਗੇ ਜੋ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਲੋੜੀਂਦੇ ਹਨ।

ਇਸ ਤੋਂ ਬਾਅਦ ਉਹਨਾਂ ਰਾਜਾਸਾਂਸੀ ਦਾਣਾ ਮੰਡੀ ਦਾ ਵੀ ਜਾਇਜ਼ਾ ਲਿਆ ਅਤੇ ਚੱਲ ਰਹੀ ਖਰੀਦ ਉੱਤੇ ਤਸੱਲੀ ਪ੍ਰਗਟਾਉਂਦਿਆਂ ਲਿਫਟਿੰਗ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ, ਜਿਲਾ ਖੁਰਾਕ ਅਧਿਕਾਰੀ ਅਮਨਜੀਤ ਸਿੰਘ ਸੰਧੂ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।