ਸੜਕ ਹਾਦਸੇ ਦੌਰਾਨ ਜਖ਼ਮੀ ਹੋਏ ਐਮਸੀ ਦੀ ਇਲਾਜ ਦੌਰਾਨ ਮੌਤ

ਸੜਕ ਹਾਦਸੇ ਦੌਰਾਨ ਜਖ਼ਮੀ ਹੋਏ ਐਮਸੀ ਦੀ ਇਲਾਜ ਦੌਰਾਨ ਮੌਤ

ਸਮਾਣਾ,(ਸੁਨੀਲ ਚਾਵਲਾ) ਬੀਤੇ ਦਿਨੀਂ ਸੜਕ ਹਾਦਸੇ ‘ਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਥਾਨਕ ਐਮ ਸੀ ਰਾਮ ਲਾਲ ਪੱਪੀ ਦੀ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। 3 ਫਰਵਰੀ ਦੀ ਰਾਤ ਆਪਣੇ ਪੌਤੇ ਨਾਲ ਵਿਆਹ ਸਮਾਗਮ ਤੋਂ ਵਾਪਿਸ ਆਉਂਦੇ ਸਮੇਂ ਕੌਂਸਲਰ ਰਾਮ ਲਾਲ ਪੱਪੀ ਦੀ ਕਾਰ ਨੂੰ ਪਿੱਛੇ ਤੋਂ ਆ ਰਹੀ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ ਰਾਮ ਲਾਲ ਪੱਪੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਸਨ । ਉਨ੍ਹਾਂ ਨੂੰ ਇਲਾਜ਼ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ ਲਈ ਉਨ੍ਹਾਂ ਨੂੰ ਦਿੱਲੀ ਲੈ ਜਾਇਆ ਗਿਆ ਜਿੱਥੇ ਇਲਾਜ਼ ਦੌਰਾਨ ਉਨ੍ਹਾਂ ਸ਼ਨੀਵਾਰ ਸਵੇਰੇ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਦਿੱਲੀ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਲਿਆਉਣ ਤੋਂ ਬਾਅਦ ਐਂਤਵਾਰ ਨੂੰ ਸਥਾਨਕ ਸਵਰਗ ਧਾਮ ਵਿਖੇ ਉਨਾਂ ਦਾ ਅਤਿੰਮ ਸੰਸਕਾਰ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here