ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ITਕੰਪਨੀ ਇੰਫ਼ੋਸਿਸ ਦੇ CEO-MD ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦੇ ਦਿੱਤਾ ਹੈ। ਵਿਸ਼ਾਲ ਦੀ ਜਗ੍ਹਾ ਪ੍ਰਵੀਨ ਰਾਵ ਨੂੰ ਅੰਤਰਿਮ CEO-MDਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਗਜ਼ੀਕਿਊਟਿਵ ਵਾਈ ਚੇਅਰਮੈਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਸ਼ਾਲ ਸਿੱਕਾ ਦਾ ਅਸਤੀਫ਼ਾ ਕੰਪਨੀ ਦੀ ਪੋਰਡ ਮੀਟਿੰਗ ਤੋਂ ਠੀਕ ਇੱਕ ਦਿਨ ਪਹਿਲਾਂ ਆਇਆ। ਇਸ ਬੋਰਡ ਮੀਟਿੰਗ ਵਿੱਚ ਇੰਫੋਸਿਸ ਨੂੰ ਕੰਪਨੀ ਦੇ ਸ਼ੇਅਰਜ਼ ਬਾਏਬੈਕ ‘ਤੇ ਅਹਿਮ ਫੈਸਲਾ ਕਰਨਾ ਸੀ। ਅਸਤੀਫ਼ੇ ਦੀ ਖ਼ਬਰ ਆਉਂਦੇ ਹੀ ਭਾਰਤ ਸ਼ੇਅਰ ਬਜ਼ਾਰ ‘ਤੇ ਕੰਪਨੀ ਦੇ ਸ਼ੇਅਰਾਂ ‘ਚ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ।
ਕੀ ਸੀ ਵਿਵਾਦ?
ਇੰਫੋਸਿਸ ਦੇ ਇਸ ਵਿਵਾਦ ਦੀ ਜੜ ਵਿੱਚ ਸਾਬਕਾ ਚੀਫ਼ ਫਾਈਨਾਂਸ਼ੀਅਲ ਆਫ਼ੀਸਰ ਰਾਜੀਵ ਬਾਂਸਲ ਦਿੱਤਾ ਗਿਆ ਹਰਜ਼ਾਨਾ ਭੱਤਾ ਹੈ। ਬਾਂਸਲ ਕੰਪਨੀ ਨੇ24 ਮਹੀਨਿਆਂ ਦੀ ਤਨਖਾਹ ਕੰਪਨੀ ਛੱਡਦੇ ਸਮੇਂ ਦਿੱਤੀ ਸੀ। ਇਸ ਰਕਮ ‘ਤੇ ਸੇਬੀ ਨੇ ਸਵਾਲ ਉਠਾਇਆ ਸੀ ਜਿਸ ਤੋਂ ਬਾਅਦ ਨਰਾਇਣ ਮੂਰਤੀ ਸਮੇਤ ਹੋਰ ਫਾਊਂਡਰਜ਼ ਨੇ ਵਿਸ਼ਾਲ ਸਿੱਕਾ ਸਮੇਤ ਕੁਝ ਸੀਨੀਅਰ ਅਧਿਕਾਰੀਆਂ ਨੂੰ ਕੰਪਨੀ ਤੋਂ ਮਿਲੀ ਰਹੀ ਤਨਖਾਹ ਅਤੇ ਹਰਜ਼ਾਨੇ ‘ਤੇ ਸਵਾਲ ਖੜ੍ਹਾ ਕਰਕੇ ਇੰਫੋਸਿਸ ਬੋਰਡ ਦੇ ਸਾਹਮਣੇ ਸਵਾਲ ਖੜ੍ਹਾ ਕਰ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।