ਮੂਸੇਵਾਲਾ ਦੇ ਕਰੀਬੀ ਦੀ ਰੇਕੀ ਨਿਕਲੀ ਫਰਜੀ, ਜਾਣੋ ਕੋਣ ਸੀ ਉਹ ਮਾਸਕ ਵਾਲਾ ਸ਼ਖਸ

ਮੂਸੇਵਾਲਾ ਦੇ ਕਰੀਬੀ ਦੀ ਰੇਕੀ ਨਿਕਲੀ ਫਰਜੀ, ਜਾਣੋ ਕੋਣ ਸੀ ਉਹ ਮਾਸਕ ਵਾਲਾ ਸ਼ਖਸ

ਸ੍ਰੀ ਮੁਕਤਸਰ ਸਾਹਿਬ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਭੰਗਚਿੜੀ ਦੀ ਰੇਕੀ ਦਾ ਮਾਮਲਾ ਫਰਜ਼ੀ ਨਿਕਲਿਆ ਹੈ। ਇਸ ਸਬੰਧੀ ਭੰਗਚਿੜੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ। ਜਿਸ ’ਚ ਉਸ ਨੇ ਕਿਹਾ ਕਿ ਕੋਈ ਬਦਮਾਸ਼ ਉਸ ਦੀ ਰੇਕੀ ਕਰ ਰਿਹਾ ਹੈ। ਸੀਸੀਟੀਵੀ ਫੁਟੇਜ ਵਿੱਚ ਇਹ ਸ਼ੱਕੀ ਨਜ਼ਰ ਆ ਰਿਹਾ ਸੀ। ਜਿਸ ਵਿੱਚ ਉਸਨੇ ਮਾਸਕ ਪਾਇਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੀਸੀਟੀਵੀ ’ਚ ਦਿਖਾਈ ਦੇਣ ਵਾਲਾ ਵਿਅਕਤੀ ਬਦਮਾਸ਼ ਨਹੀਂ ਸਗੋਂ ਸਫਾਈ ਕਰਮਚਾਰੀ ਹੈ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਰਾਹਤ ਮਿਲੀ।

ਗੋਲਡੀ ਬਰਾੜ ਨੇ ਵੀਡੀਓ ਵਿੱਚ ਕੀਤਾ ਸੀ ਜ਼ਿਕਰ

ਪੁਲਿਸ ’ਚ ਹਲਚਲ ਦਾ ਵੱਡਾ ਕਾਰਨ ਗੈਂਗਸਟਰ ਗੋਲਡੀ ਬਰਾੜ ਦੀ ਵੀਡੀਓ ’ਚ ਭੰਗਚਿੜੀ ਦਾ ਜ਼ਿਕਰ ਸੀ। ਗੋਲਡੀ ਮੂਸੇਵਾਲਾ ਇਸ ਕਤਲ ਦਾ ਮਾਸਟਰਮਾਈਂਡ ਹੈ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਨੂੰ ਨਾ ਮਾਰਨ ਲਈ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਗੱਲ ਉਸ ਨੂੰ ਮੂਸੇਵਾਲਾ ਨੇੜੇ ਭੰਗਚਿੜੀ ਦੇ ਕੁਝ ਨੌਜਵਾਨਾਂ ਨੇ ਦੱਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here