ਇੰਡਸਟਰੀ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Industry Inspector, Arrested, blames, Bribe

ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਵਿਜੀਲੈਂਸ ਬਿਊਰੋ ਬਰਨਾਲਾ ਨੇ ਉਪ ਕਪਤਾਨ ਪਿਲਸ, ਵਿਜੀਲੈਂਸ, ਬਿਊਰੋ ਜੂਨੀਤ ਬਰਨਾਲਾ ਦੀ ਅਗਵਾਈ ਹੇਠ ਬਰਨਾਲਾ ਦੇ ਇੱਕ ਇੰਡਸਟਰੀ ਇੰਸਪੈਕਟਰ ਨੂੰ 4000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਦਾਸ ਪੁੱਤਰ ਗਣੇਸ਼ ਦਾਸ ਵਾਸੀ ਤਪਾ ਨੇ ਫੋਟੋ ਸਟੇਟ ਦੀ ਦੁਕਾਨ ਕਰਨ ਦੇ ਮੰਤਵ ਨਾਲ ਪੰਜਾਬ ਐਂਡ ਸਿੰਧ ਬੈਂਕ ਤਪਾ ਤੋਂ ਇੱਕ ਲੱਖ ਦਾ ਲੋਨ ਕਰਵਾਇਆ ਸੀ, ਜਿਸ ਦੀ 35 ਹਜ਼ਾਰ ਰੁਪਏ ਸਬਸਿਡੀ ਸੰਬੰਧੀ ਫਾਇਲ ਅੱਗੇ ਭੇਜਣ ਅਤੇ ਡਾਇਰੈਕਟਰ ਖਾਦੀ ਵੀਲੇਜ ਕਮਿਸ਼ਨ ਚੰਡੀਗੜ੍ਹ ਤੋਂ ਸਬਸਿਡੀ ਮਨਜ਼ੂਰ ਕਾਰਵਾਉਣ ਲਈ ਇੰਡਸਟਰੀ ਇੰਸਪੈਕਟਰ ਬਰਨਾਲਾ ਮਹਿੰਦਰ ਸਿੰਘ ਨੇ ਦਰਸ਼ਨ ਦਾਸ ਤੋਂ 4 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। (Bribe)

ਜਿਸ ਨੂੰ ਅੱਜ ਸੈਡੋ ਗਵਾਹ ਸੰਦੀਪ ਸਿੰਘ ਕਲਰਕ ਮੁੱਖ ਖੇਤੀਬਾੜੀ ਦਫਤਰ ਬਰਨਾਲਾ, ਸਰਕਾਰੀ ਗਵਾਹ ਐਸਡੀਓ ਪੀਐਸਪੀਸੀਐਲ ਤਪਾ ਨਵਨੀਤ ਕੁਮਾਰ ਤੇ ਵੈਟਰਨਰੀ ਅਫਸਰ ਪਸ਼ੂ ਹਸਪਤਾਲ ਬਡਬਰ ਸੁਖਹਰਮੰਨਦੀਪ ਸਿੰਘ ਦੀ ਹਾਜ਼ਰੀ ਵਿਚ 4 ਹਾਜ਼ਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ ਜਿਸ ਖਿਲਾਫ ਮੁਕੱਦਮਾ ਨੰ. 21 ਅ/ਧ 7, 12 (2) 1988 ਪੀਸੀ ਐਕਟ ਵਿਜੀਲੈਂਸ ਬਿਊਰੋ, ਪਟਿਆਲਾ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਐਸ ਆਈ ਸੁਦਰਸ਼ਨ ਕੁਮਾਰ, ਐਸ ਆਈ ਤਰਲੋਚਨ ਸਿੰਘ, ਏ ਐਸ ਆਈ ਸਤਿਗੁਰੂ ਸਿੰਘ, ਹੌਲਦਾਰ ਮਨਜੀਤ ਸਿੰਘ ਤੇ ਰਾਜਵਿੰਦਰ ਸਿੰਘ, ਐਸ ਆਈ ਅਮਨਦੀਪ ਸਿੰਘ ਤੇ ਸਿਪਾਹੀ ਗੁਰਜਿੰਦਰ ਸਿੰਘ ਆਦਿ ਵਿਜੀਲੈਂਸ ਅਧਿਕਾਰੀ ਹਾਜ਼ਰ ਸਨ। (Bribe)