ਇੰਡੋਨੇਸ਼ੀਆ ਦੀ ਜੇਲ ‘ਚ ਲੱਗੀ ਅੱਗ, 40 ਲੋਕਾਂ ਦੀ ਮੌਤ
ਮਾਸਕੋ (ਏਜੰਸੀ)। ਇੰਡੋਨੇਸ਼ੀਆ ਦੇ ਬੈਨਟੇਨ ਪ੍ਰਾਂਤ ਦੀ ਇੱਕ ਜੇਲ੍ਹ ਵਿੱਚ ਅੱਗ ਲੱਗਣ ਨਾਲ ਘੱਟੋ ਘੱਟ 40 ਲੋਕ ਮਾਰੇ ਗਏ। ਇਹ ਜਾਣਕਾਰੀ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰਾਲੇ ਦੇ ਜੇਲ੍ਹ ਵਿਭਾਗ ਦੇ ਬੁਲਾਰੇ ਰਿਕਾ ਅਪ੍ਰਿਆੰਥੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜੇਲ੍ਹ ਦੀ ਇਮਾਰਤ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ