ਸੈਮੀਫਾਈਨਲ ਚ ਸਿੰਧੂ ਦਾ ਮੁਕਾਬਲਾ ਜਾਪਾਨ ਦੀ ਯਾਮਾਗੁਚੀ ਨਾਲ ਹੋਵੇਗਾ
- ਪੀਵੀ ਸਿੰਧੂ ਨੇ ਨੇਸਲੀਹਾਨ ਯਿਗਿਤ ਤੇ ਕਿਦਾਂਬੀ ਸ੍ਰੀਕਾਂਤ ਨੇ ਪ੍ਰਣਾਏ ਨੂੰ ਹਰਾਇਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੀਵੀ ਸਿੰਧੂ ਤੇ ਕਿਦਾਂਬੀ ਸ੍ਰੀਕਾਂਤ ਇੰਡੋਨੇਸ਼ੀਆ ਮਾਸਟਰਸ ਸੁਪਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪਹੁੰਚ ਗਏ ਹਨ। ਕਿਦਾਂਬੀ ਤੇ ਸਿੰਧੂ ਨੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿਦਾਂਬੀ ਨੇ ਕੁਆਰਟਰ ਫਾਈਨਲ ’ਚ ਐਚ. ਐਸ. ਪ੍ਰਣਾਏ ਨੂੰ ਹਰਾਇਆ ਪ੍ਰਣਾਨੇ ਇਸ ਮੈਚ ਦੇ ਦੂਜੇ ਸੈੱਟ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਸ੍ਰੀਕਾਂਤ ਇਸ ਮੈਚ ’ਚ ਪੁਰਾਣੀ ਲੈ ’ਚ ਦਿਸੇ ਤੇ ਉਨ੍ਹਾਂ ਨੇ ਪ੍ਰਣਾਏ ਨੂੰ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਉਨ੍ਹਾਂ ਪ੍ਰਣਾਏ ਨੂੰ 21-7,21-18 ਨਾਲ ਹਰਾਇਆ ਸੈਮੀਫਾਈਨਲ ’ਚ ਸ੍ਰੀਕਾਂਤ ਦਾ ਸਾਹਮਣਾ ਥਾਈਲੈਂਡ ਦੇ ਕੁਨਲਵੁਤ ਜਾਂ ਡੇਨਮਾਰਕ ਦੇ ਐਂਡਰਸ ਨਾਲ ਹੋਵੇਗਾ ਸ੍ਰੀਕਾਂਤ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ।
ਦੂਜੇ ਪਾਸੇ ਪੀਵੀ ਸਿੰਧੂ ਨੇ ਕੁਆਰਟਰ ਫਾਈਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 35 ਮਿੰਟਾਂ ਦੀ ਖੇਡ ’ਚ ਤੁਰਕੀ ਦੀ ਨੇਸਲਿਹਾਨ ਯਿਗਿਤ ਨੂੰ 21-13,21-10 ਨਾਲ ਹਰਾਇਆ ਇਸ ਜਿੱਤ ਨਾਲ ਹੀ ਯਿਗਿਤ ਲਿਾਫ਼ ਸਿੰਘੂ ਦਾ ਰਿਕਾਰਡ 4-0 ਦਾ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਉਨ੍ਹਾਂ ਡੇਮਾਰਕ ਓਪਨ ’ਚ ਵੀ ਇਸ ਖਿਡਾਰਨ ਨੂੰ ਹਰਾਇਆ ਸੀ ਹੁਣ ਸੈਮੀਫਾਈਨਨ ’ਚ ਪੀਵੀ ਸਿੰਧੂ ਦਾ ਮੁਕਾਬਲਾ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ ਸਿੰਧੂ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ।
ਯਾਮਾਗੁਚੀ ਨੂੰ ਹੁਣ ਤੱਕ 12 ਵਾਰ ਹਰਾ ਚੁੱਕੀ ਹੈ ਪੀਵੀ ਸਿੰਧੂ
ਸੈਮੀਫਾਈਨਲ ’ਚ ਸਿੰਧੂ ਦਾ ਮੁਕਾਬਲਾ ਜਾਪਾਨ ਦੀ ਯਾਮਾਗੁਚੀ ਨਾਲ ਹੋਵੇਗਾ ਸਿੰਧੂ ਦਾ ਰਿਕਾਰਡ ਯਾਮਾਗੁਚੀ ਖਿਲਾਫ਼ ਸ਼ਾਨਦਾਰ ਹੈ। ਸਿੰਧੂ ਨੇ ਯਾਮਾਗੁਚੀ ਨੂੰ 12 ਵਾਰ ਹਰਾਇਆ ਹੈ ਤੇ ਸੱਤ ਵਾਰੀ ਉਸ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਿਛਲੇ ਦੋ ਸਾਲਾਂ ’ਚ ਦੋਵਾਂ ਖਿਡਾਰਨਾਂ ਦਰਮਿਆਨ ਦੋ ਮੁਕਾਬਲੇ ਹੋਏ ਹਨ ਦੋਵੇਂ ਮੁਕਾਬਲੇ ਸਿੰਧੂ ਨੇ ਜਿੱਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ