ਭਾਰਤ-ਚੀਨ ਦੀ ਫੌਜ ਵਾਪਸੀ ਰਾਹਤ ਭਰੀ
ਦੋਵਾਂ ਦੇਸ਼ਾਂ ਲਈ ਇਹ ਬੇਹੱਦ ਰਾਹਤ ਭਰੀ ਖਬਰ ਹੈ ਕਿ ਭਾਰਤ-ਚੀਨ ਨੇ ਲੱਦਾਖ ’ਚ ਐਲਏਸੀ ਤੋਂ ਆਪਣੀਆਂ ਫੌਜਾਂ ਨੂੰ ਘੱਟ ਕਰ ਲਿਆ ਹੈ ਅਤੇ ਦੋਵਾਂ ਪਾਸਿਓਂ ਫੌਜਾਂ ਪਿੱਛੇ ਹੱਟ ਰਹੀਆਂ ਹਨ ਜੂਨ 2020 ’ਚ ਦੋਵਾਂ ਦੇਸ਼ਾਂ ’ਚ ਤਣਾਅ ਸਿਖ਼ਰ ’ਤੇ ਪਹੁੰਚ ਗਿਆ ਸੀ ਉਦੋਂ ਚੀਨ ਵੱਲੋਂ ਭਾਰੀ ਗਿਣਤੀ ’ਚ ਫੌਜੀਆਂ ਨੇ ਐਲਏਸੀ ਪਾਸ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਾਰਤ ਨੇ ਉਸ ਦਾ ਸਖ਼ਤ ਜਵਾਬ ਦਿੱਤਾ ਸੀ ਉਸ ਸਮੇਂ ਭਾਰਤ ਦੇ 20 ਦੇ ਲਗਭਗ ਅਤੇ ਚੀਨ ਦੇ 50 ਦੇ ਲਗਭਗ ਫੌਜੀਆਂ ਦੀ ਜਾਨ ਚਲੀ ਗਈ ਸੀ ਹਾਲਾਂਕਿ ਚੀਨੀ ਸਰਕਾਰ ਨੇ ਕਦੇ ਵੀ ਇਹ ਨਹੀਂ ਦੱਸਿਆ ਕਿ ਐਲਏਸੀ ’ਤੇ ਉਨ੍ਹਾਂ ਦੇ ਕਿੰਨੇ ਫੌਜੀ ਮਾਰੇ ਗਏ ਪਰ ਪਹਿਲਾਂ ਅਮਰੀਕਾ ਅਤੇ ਹੁਣ ਰੂਸ ਦੀ ਤਾਸ ਨਿਊਜ਼ ਏਜੰਸੀ ਅਨੁਸਾਰ ਚੀਨ ਦੇ ਲਗਭਗ 45 ਫੌਜੀ ਮਾਰੇ ਗਏ ਸਨ
ਭਾਰਤ-ਚੀਨ ਦਰਮਿਆਨ 1962 ਦੀ ਜੰਗ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਤਣਾਅ ਜੰਗ ਦੀ ਸਥਿਤੀ ’ਚ ਪਹੁੰਚ ਗਿਆ ਸੀ ਗਲਤੀ ਚੀਨ ਦੀ ਰਹੀ ਹੈ ਚੀਨ ਪਹਿਲਾਂ ਹੀ ਭਾਰਤ ਦੀ ਹਜ਼ਾਰਾਂ ਵਰਗ ਮੀਲ ਜ਼ਮੀਨ ’ਤੇ ਨਜਾਇਜ਼ ਕਬਜ਼ਾ ਕਰੀ ਬੈਠਾ ਹੈ ਅਤੇ ਹੁਣ ਵੀ ਕਦੇ ਲੱਦਾਖ, ਕਦੇ ਸਿੱਕਮ ਅਤੇ ਅਰੁਣਾਚਲ ’ਚ ਘੁਸਪੈਠ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਭਾਰਤ-ਚੀਨ ਦਰਮਿਆਨ ਵਿਵਾਦ ਸਰਹੱਦ ਸਬੰਧੀ ਹੀ ਹੈ ਨਹੀਂ ਤਾਂ ਦੋਵਾਂ ਦੇਸ਼ਾਂ ’ਚ ਚੰਗਾ ਸੰਵਾਦ ਅਤੇ ਕਾਰੋਬਾਰ ਹੈ
ਹੁਣ ਜਦੋਂ ਚੀਨ ਨੇ ਫਿਰ ਤੋਂ ਤਣਾਅ ਵਧਾਉਣ ਦੀ ਕੋਸ਼ਿਸ਼ ਕੀਤੀ ਹੈ , ਉਦੋਂ ਭਾਰਤ ਨੇ ਚੀਨੀ ਆਮਦ ਨੂੰ ਨੁਕਸਾਨ ਪਹੁੰਚਾਇਆ ਹੈ, ਜੋ ਸਹੀ ਵੀ ਹੈ 2020 ਦਾ ਪੂਰਾ ਸਾਲ ਪੂਰੀ ਦੁਨੀਆ ਕੋਵਿਡ-19 ਵਾਇਰਸ ਦੀ ਮਹਾਂਮਾਰੀ ਨਾਲ ਜੂਝਦੀ ਰਹੀ ਹੈ ਕੋਵਿਡ-19 ਫੈਲਾਉਣ ਦੇ ਦੋਸ਼ ਵੀ ਚੀਨ ’ਤੇ ਲੱਗੇ ਹਨ ਜਿਸ ਕਾਰਨ ਪੂਰੀ ਦੁਨੀਆ ’ਚ ਆਉਣਾ-ਜਾਣਾ, ਕਾਰੋਬਾਰ ਠੱਪ ਹੋ ਕੇ ਰਹਿ ਗਏ,
ਪਰ ਇਸ ਬੁਰੇ ਸਮੇਂ ’ਚ ਵੀ ਚੀਨ ਨੇ ਆਪਣੀ ਸਾਮਰਾਜਵਾਦੀ ਨੀਤੀ ਅਤੇ ਮੱਕਾਰੀ ਨੂੰ ਨਹੀਂ ਤਿਆਗਿਆ ਕੋਵਿਡ-19 ’ਤੇ ਚੀਨ ਪੂਰੀ ਦੁਨੀਆ ਤੋਂ ਅਲੱਗ-ਥਲੱਗ ਪੈ ਗਿਆ, ਜਿਸ ਕਾਰਨ ਉਸ ਨੂੰ ਅਮਰੀਕੀ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪਿਆ ਪ੍ਰਤੱਖ-ਅਪ੍ਰਤੱਖ ਤੌਰ ’ਤੇ ਦੁਨੀਆ ਭਰ ’ਚ ਚੀਨ ਦਾ ਵਿਰੋਧ ਹੋਇਆ, ਬਹੁਤੇ ਦੇਸ਼ਾਂ ਨੇ ਚੀਨ ਨਾਲ ਆਪਣੇ ਆਰਥਿਕ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਚੀਨ ਨਾਲ ਰਿਸ਼ਤੇ ਤੋੜ ਲਏ ਜਾਂ ਚੀਨ ਨੂੰ ਅਹਿਮੀਅਤ ਦੇਣਾ ਬੰਦ ਕਰ ਦਿੱਤਾ ਚੀਨੀ ਵਿਰੋਧ ਦਾ ਭਾਰਤ ਨੂੰ ਫਾਇਦਾ ਹੋਇਆ ਕਈ ਵੱਡੀਆਂ ਕੰਪਨੀਆਂ ਨੇ ਭਾਰਤ, ਥਾਈਲੈਂਡ ਅਤੇ ਇੰਡੋਨੇਸ਼ੀਆ ਜਿਹੇ ਦੇਸ਼ਾਂ ਦਾ ਰੁਖ ਕੀਤਾ ਚੀਨ ਨੇ ਲੱਦਾਖ ’ਚ ਭਾਰਤ ਨੂੰ ਚੁਣੌਤੀ ਦੇ ਕੇ ਭਾਰਤ ਦੀ ਸੁਰੱਖਿਆ ਤਾਕਤ ਨੂੰ ਵੀ ਸਮਝ ਲਿਆ,
ਜਿਸ ਕਾਰਨ ਸ਼ਾਇਦ ਚੀਨ ਨੇ ਸਰਹੱਦ ’ਤੇ ਤਣਾਅ ਨੂੰ ਘੱਟ ਕਰਨ ’ਚ ਹੀ ਆਪਣੀ ਭਲਾਈ ਸਮਝੀ ਪਰੰਤੂ ਭਾਰਤ ਨੂੰ ਜੰਗ ਲਈ ਉਕਸਾਉਣ ਅਤੇ ਭਾਰਤੀ-ਚੀਨੀ ਫੌਜੀਆਂ ਦੀ ਝੜਪ ’ਚ ਹੋਏ ਜਾਨ-ਮਾਲ ਦੇ ਨੁਕਸਾਨ ਲਈ ਚੀਨੀ ਅਗਵਾਈ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ ਕੌਮਾਂਤਰੀ ਪੱਧਰ ’ਤੇ ਭਾਵੇਂ ਹੀ ਚੀਨ ਨੂੰ ਇਸ ਤੋਂ ਕੋਈ ਖਾਸ ਫਰਕ ਨਹੀਂ ਪਵੇਗਾ, ਪਰ ਚੀਨ ਦੇ ਆਮ ਨਾਗਰਿਕ ਇਸ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਜਾਣਗੇ ਕਿ ਕਿਸ ਤਰ੍ਹਾਂ ਚੀਨੀ ਆਗੂਆਂ ਨੇ ਦੇਸ਼ ਦਾ ਨੁਕਸਾਨ ਕੀਤਾ ਹੈ
ਭਾਰਤ ਨੂੰ ਸਾਲ-2020 ਦੀ ਚੀਨੀ ਹਰਕਤ ਤੋਂ ਬਹੁਤ ਫਾਇਦਾ ਹੋਇਆ ਹੈ, ਇਸ ਨਾਲ ਭਾਰਤ ਨੇ ਹਿਮਾਲਿਆ ’ਚ ਆਪਣੀ ਫੌਜ ਤਿਆਰੀਆਂ ਨੂੰ ਜਿਥੇ ਚੰਗੀ ਤਰ੍ਹਾਂ ਪਰਖ ਲਿਆ ਹੈ, ਉੱਥੇ ਪਾਕਿਸਤਾਨ ਜਿਹੇ ਦੇਸ਼ ਨੂੰ ਸਾਫ ਸੰਦੇਸ਼ ਗਿਆ ਹੈ ਕਿ ਜਿਸ ਭਾਰਤ ਨਾਲ ਭਿੜਨ ਤੋਂ ਚੀਨ ਡਰ ਗਿਆ, ਉਸ ਨਾਲ ਜੇਕਰ ਪਾਕਿਸਤਾਨ ਭਿੜੇਗਾ ਤਾਂ ਪਾਕਿਸਤਾਨ ਦਾ ਭਵਿੱਖ ਕੀ ਹੋਵੇਗਾ? ਫਿਰ ਵੀ ਭਾਰਤ ਨੂੰ ਆਪਣੇ ਕੌਮਾਂਤਰੀ ਸ਼ਾਂਤੀ ਸਿਧਾਤਾਂ ’ਤੇ ਅਡਿੱਗ ਰਹਿ ਕੇ ਹੀ ਪਾਕਿ ਅਤੇ ਚੀਨ ਦੇ ਨਾਲ ਆਪਣੇ ਸਰਹੱਦੀ ਵਿਵਾਦਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਯਕੀਨਨ ਇੱਕ ਦਿਨ ਭਾਰਤ ਦੀ ਕੂਟਨੀਤਿਕ ਜਿੱਤ ਹੋਵੇਗੀ ਅਤੇ ਭਾਰਤ ਦੇ ਗੁਆਚੇ ਹੋਏ ਭੂ-ਭਾਗ ਭਾਰਤ ਦਾ ਮੁੜ ਭੂਗੋਲਿਕ ਤੌਰ ’ਤੇ ਹਿੱਸਾ ਹੋਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.