ਅੰਨ੍ਹੇਵਾਹ ਨਿਰਮਾਣ ਝਰਨਿਆਂ ਲਈ ਵੀ ਖ਼ਤਰਾ
ਜਲਵਾਯੂ ਪਰਿਵਰਤਨ ਦੀ ਮਾਰ ਹੁਣ ਭਾਰਤ ’ਚ ਹਰੇਕ ਕੁਦਰਤੀ ਢਾਂਚੇ ਅਤੇ ਉਸ ਦੇ ਜ਼ਰੀਏ ਸਮਾਜ ’ਤੇ ਪੈ ਰਹੀ ਹੈ ਝਰਨੇ ਇੱਕ ਅਜਿਹਾ ਜਲ ਸਰੋਤ ਹਨ, ਜਿਸ ’ਤੇ ਵੱਡੀ ਅਬਾਦੀ ਨਿਰਭਰ ਹੈ, ਪਰ ਉਨ੍ਹਾਂ ਦੇ ਸੁੰਗੜਨ ’ਤੇ ਸਮਾਜ ਦਾ ਲੋੜੀਂਦਾ ਧਿਆਨ ਨਹੀਂ ਜਾ ਰਿਹਾ ਹੈ ਦੇਸ਼ ਦੀਆਂ ਸੈਂਕੜਿਆਂ ਗੈਰ-ਹਿਮਾਲੀਅਨ ਨਦੀਆਂ, ਖਾਸ ਕਰਕੇ ਦੱਖਣੀ ਸੂਬਿਆਂ ਦੀ ਹੋਂਦ ਹੀ ਝਰਨਿਆਂ ਨਾਲ ਹੈ ਨਰਮਦਾ, ਸੋਨ ਵਰਗੀਆਂ ਵੱਡੀਆਂ ਨਦੀਆਂ ਮੱਧ ਪ੍ਰਦੇਸ਼ ’ਚ ਅਮਰਕੰਟਕ ਝਰਨੇ ਤੋਂ ਹੀ ਨਿੱਕਲਦੀਆਂ ਹਨ ਝਰਨੇ ਦੀ ਹੋਂਦ ਪਹਾੜ ਨਾਲ ਹੈ,
ਉਸ ਨੂੰ ਤਾਕਤ ਮਿਲਦੀ ਹੈ ਸੰਘਣੇ ਜੰਗਲਾਂ ਤੋਂ ਅਤੇ ਸੁਰੱਖਿਆ ਮਿਲਦੀ ਹੈ ਲਗਾਤਾਰ ਪ੍ਰਵਾਹ ਤੋਂ ਸਾਲ 2020 ’ਚ ਖੋਜ ਪੱਤ੍ਰਿਕਾ ਵਾਟਰ ਪਾਲਿਸੀ ਨੇ ਭਾਰਤੀ ਹਿਮਾਲਿਆ ਖੇਤਰ ’ਚ ਸਥਿਤ 13 ਸ਼ਹਿਰਾਂ ’ਚ 10 ਅਧਿਐਨਾਂ ਦੀ ਇੱਕ ਲੜੀ ਕਰਵਾਈ ਸੀ ਉਸ ਵਿਚ ਖੁਲਾਸਾ ਹੋਇਆ ਕਿ ਕਈ ਸ਼ਹਿਰ, ਜਿਨ੍ਹਾਂ ’ਚ ਮਸੂਰੀ, ਦਾਰਜ਼ੀÇਲੰਗ ਅਤੇ ਕਾਠਮੰਡੂ ਵਰਗੇ ਪ੍ਰਸਿੱਧ ਪਰਬਤੀ ਸਥਾਨ ਸ਼ਾਮਲ ਹਨ, ਪਾਣੀ ਦੀ ਮੰਗ-ਸਪਲਾਈ ਦੇ ਵੱਡੇ ਫਰਕ ਦਾ ਸਾਹਮਣਾ ਕਰ ਰਹੇ ਹਨ
ਇਸ ਦਾ ਮੂਲ ਕਾਰਨ ਜਲ ਸੋਰਤਾਂ-ਝਰਨਿਆਂ ਦਾ ਸੁੱਕਣਾ ਹੈ ਇਹੀ ਗੱਲ ਅਗਸਤ, 2018 ’ਚ ਨੀਤੀ ਕਮਿਸ਼ਨ ਦੀ ਰਿਪੋਰਟ ’ਚ ਕਹੀ ਗਈ ਸੀ ਸਾਡੇ ਦੇਸ਼ ਦੀ ਵੀਹ ਕਰੋੜ ਤੋਂ ਜ਼ਿਆਦਾ ਅਬਾਦੀ ਪਾਣੀ ਲਈ ਝਰਨਿਆਂ ’ਤੇ ਨਿਰਭਰ ਹੈ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਅਤੇ ਤ੍ਰਿਪੁਰਾ ਇਸ ਦੇ ਦਾਇਰੇ ’ਚ ਹਨ ਅਸਾਮ ਅਤੇ ਪੱਛਮੀ ਬੰਗਾਲ ਵੀ ਅੰਸ਼ਿਕ ਤੌਰ ’ਤੇ ਇਸ ਦੇ ਤਹਿਤ ਆਉਂਦੇ ਹਨ ਝਰਨਿਆਂ ਦੇ ਲਗਾਤਾਰ ਅਲੋਪ ਹੋਣ ਜਾਂ ਉਨ੍ਹਾਂ ’ਚ ਪਾਣੀ ਘੱਟ ਹੋਣ ਦਾ ਸਾਰਾ ਦੋਸ਼ ਜਲਵਾਯੂ ਪਰਿਵਰਤਨ ’ਤੇ ਨਹੀਂ ਮੜਿ੍ਹਆ ਜਾ ਸਕਦਾ
ਅੰਨ੍ਹੇਵਾਹ ਰੁੱਖਾਂ ਦੀ ਕਟਾਈ ਅਤੇ ਨਿਰਮਾਣ ਕਾਰਨ ਪਹਾੜਾਂ ਨੂੰ ਹੋ ਰਹੇ ਨੁਕਸਾਨ ਨੇ ਝਰਨਿਆਂ ਦੇ ਕੁਦਰਤੀ ਰਸਤਿਆਂ ’ਚ ਰੋਕ ਲਾਈ ਹੈ ਬੇਸ਼ੱਕ ਹੀ ਬੰਨ੍ਹ ਬਣਾ ਕੇ ਪਹਾੜਾਂ ’ਤੇ ਪਾਣੀ ਇਕੱਠਾ ਕਰਨ ਨੂੰ ਆਧੁਨਿਕ ਵਿਗਿਆਨ ਆਪਣੀ ਸਫ਼ਲਤਾ ਮੰਨ ਰਿਹਾ ਹੋਵੇ, ਪਰ ਅਜਿਹੇ ਢਾਂਚਿਆਂ ਦੇ ਨਿਰਮਾਣ ਲਈ ਹੋਣ ਵਾਲੇ ਬਾਰੂਦੀ ਧਮਾਕੇ ਅਤੇ ਪਰੰਪਰਿਕ ਜੰਗਲਾਂ ਨੂੰ ਉਜਾੜਨ ਨਾਲ ਸਦਾਨੀਰਾ ਕਹਾਉਣ ਵਾਲੀਆਂ ਨਦੀਆਂ ਦੇ ਵਹਾਅ ’ਚ ਹੋਣ ਵਾਲੀ ਕਮੀ ’ਤੇ ਕੋਈ ਵਿਚਾਰ ਨਹੀਂ ਕਰ ਰਿਹਾ ਹੈ
ਝਰਨਿਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਬੇਪਰਵਾਹੀ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ’ਚ ਹੈ, ਜੋ ਬੀਤੇ ਪੰਜ ਸਾਲਾਂ ’ਚ ਜ਼ਮੀਨ ਖਿਸਕਣ ਕਾਰਨ ਤੇਜ਼ੀ ਨਾਲ ਬਿਖਰ ਵੀ ਰਹੇ ਹਨ ਇਹ ਹੁਣ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਮੌਸਮ ਚੱਕਰ ਤੇਜ਼ੀ ਨਾਲ ਬਦਲ ਰਿਹਾ ਹੈ ਕਿਤੇ ਬਰਸਾਤ ਘੱਟ ਹੋ ਰਹੀ ਹੈ, ਤਾਂ ਕਿਤੇ ਅਚਾਨਕ ਜ਼ਰੂਰਤ ਤੋਂ ਜ਼ਿਆਦਾ ਬਰਸਾਤ, ਫਿਰ ਧਰਤੀ ਦਾ ਤਾਪਮਾਨ ਵੀ ਵਧ ਹੀ ਰਿਹਾ ਹੈ ਝਰਨੇ ਸਾਡੇ ਸੁਰੱਖਿਅਤ ਅਤੇ ਸ਼ੁੱਧ ਜਲ ਦਾ ਭੰਡਾਰ ਤਾਂ ਹਨ ਹੀ, ਨਦੀਆਂ ਦੇ ਪ੍ਰਾਣ ਵੀ ਇਨ੍ਹਾਂ ’ਚ ਵੱਸੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ