21 ਜੁਲਾਈ ਤੋਂ ਸ਼ੁਰੂ ਹੋਵੇਗੀ ਟੀ-20 ਲੜੀ
ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਜੁਲਾਈ ’ਚ ਸ੍ਰੀਲੰਕਾ ਦਾ ਦੌਰਾ ਕਰੇਗੀ ਇਸ ਦੌਰੇ ’ਤੇ ਭਾਰਤੀ ਟੀਮ 13 ਤੋਂ 25 ਜੁਲਾਈ ਦਰਮਿਆਨ ਤਿੰਨ ਇੱਕ ਰੋਜ਼ਾ ਮੈਚ ਤੇ ਤਿੰਨ ਟੀ-20 ਮੈਚ ਖੇਡੇਗੀ ਪ੍ਰਸਾਰਨਕਰਤਾ ਸੋਨੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਸ੍ਰੀਲੰਕਾ ਦੌਰੇ ’ਤੇ ਬੀਸੀਸੀਆਈ ਆਪਣੀ ਦੂਜੀ ਟੀਮ ਭੇਜੇਗੀ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਭਾਰਤ ਦੀਆਂ ਦੋ ਟੀਮਾਂ ਇੱਕ ਹੀ ਸਮੇਂ ਦੋ ਵੱਖ-ਵੱਖ ਦੇਸ਼ਾਂ ’ਚ ਖੇਡ ਰਹੀਆਂ ਹੋਣ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੈਸਟ ਟੀਮ ਇਸ ਦੌਰਾਨ ਹਿੰਗਲੈਂਡ ਖਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਦੀ ਤਿਆਰ ਕਰ ਰਹੀ ਹੋਵੇਗੀ ਟੈਸਟ ਟੀਮ 18 ਜੂਨ ਤੋਂ ਨਿਊਜ਼ਲੈਂਡ ਖਿਲਾਫ਼ ਸਾਊਥਮਪਟਨ ’ਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਪਹਿਲਾਂ ਹੀ ਬ੍ਰਿਟੇਨ ਪਹੁੰਚ ਚੁੱਕੀ ਹੈ ਇੰਗਲੈਂਡ ਖਿਲਾਫ਼ ਲੜੀ ਚਾਰ ਅਗਸਤ ਤੋਂ ਸ਼ੁਰੂ ਹੋਵੇਗੀ।
ਭਾਰਤ ਦੀ ਦੂਜੀ ਟੀਮ ’ਚ ਕਈ ਉਭਰਦੇ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ ਸਿਖਰ ਧਵਨ ਤੇ ਹਾਰਿਦਕ ਪਾਂਡਿਆ ਟੀਮ ਇੰਡੀਆ ਦੀ ਕਪਤਾਨੀ ਦੀ ਦੌੜ ’ਚ ਸ਼ਾਮਲ ਹਨ ਇੱਕ ਰੋਜ਼ਾ ਮੁਕਾਬਲੇ 13, 16 ਅਤੇ 18 ਜੁਲਾਈ ਨੂੰ ਖੇਡੇ ਜਾਣਗੇ ਟੀ-20 ਮੁਕਾਬਲੇ 21, 23 ਤੇ 25 ਜੁਲਾਈ ਨੂੰ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।