India Population: ਸਾਡੇ ਦੇਸ਼ ’ਚ, 12 ਸਾਲਾਂ ਬਾਅਦ, ਭਾਵ ਸਾਲ 2036 ਤੱਕ, ਭਾਰਤ ਦੀ ਆਬਾਦੀ 152 (152.2) ਕਰੋੜ ਨੂੰ ਪਾਰ ਕਰ ਜਾਵੇਗੀ। ਹਾਲਾਂਕਿ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਪਰ ਅੰਕੜਾ ਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੁਆਰਾ ਸੋਮਵਾਰ ਨੂੰ ਭਾਰਤ ’ਚ ਜਾਰੀ ਕੀਤੀ ਗਈ ਰਿਪੋਰਟ ‘ਔਰਤਾਂ ਤੇ ਪੁਰਸ਼ 2023’ ’ਚ ਇਹ ਅੰਕੜੇ ਸਾਹਮਣੇ ਆਏ ਹਨ। ਦਰਅਸਲ, ਇਸ ਰਿਪੋਰਟ ’ਚ ਦੇਸ਼ ਦੀ ਆਬਾਦੀ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਦੇਸ਼ ’ਚ ਲਿੰਗ ਅਨੁਪਾਤ ਤੇ ਔਰਤਾਂ ਦੀ ਆਬਾਦੀ ਦਾ ਵੀ ਜ਼ਿਕਰ ਕੀਤਾ ਗਿਆ ਹੈ, ਇਸ ਰਿਪੋਰਟ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਹਨ।
Read This : ਭਾਰਤ ਨੇ ਅਬਾਦੀ ਦੇ ਮਾਮਲੇ ’ਚ ਤੋੜਿਆ ਚੀਨ ਦਾ ਰਿਕਾਰਡ
ਲਿੰਗ ਅਨੁਪਾਤ ’ਚ ਹੋਵੇਗਾ ਸੁਧਾਰ | India Population
ਇਸ ਰਿਪੋਰਟ ਅਨੁਸਾਰ, ਭਾਰਤ ਵਿੱਚ ਲਿੰਗ ਅਨੁਪਾਤ 2011 ਵਿੱਚ ਪ੍ਰਤੀ 1000 ਪੁਰਸ਼ਾਂ ’ਚ 943 ਔਰਤਾਂ ਤੋਂ ਵੱਧ ਕੇ 2036 ’ਚ 952 ਔਰਤਾਂ ਪ੍ਰਤੀ 1000 ਪੁਰਸ਼ ਹੋਣ ਦੀ ਸੰਭਾਵਨਾ ਹੈ, ਇਹ ਅੰਕੜਾ ਲਿੰਗ ਸਮਾਨਤਾ ’ਚ ਸਕਾਰਾਤਮਕਤਾ ਨੂੰ ਦਰਸ਼ਾਉਂਦਾ ਹੈ। ਇਸ ਦੇ ਨਾਲ ਹੀ ਇਸ ਰਿਪੋਰਟ ’ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ 2036 ਤੱਕ ਔਰਤਾਂ ਦੀ ਆਬਾਦੀ .3 ਫੀਸਦੀ ਵਧ ਕੇ 48.8 ਫੀਸਦੀ ਹੋ ਜਾਵੇਗੀ, 2011 ਦੀ ਜਨਗਣਨਾ ’ਚ ਔਰਤਾਂ ਦੀ ਆਬਾਦੀ 48.5 ਫੀਸਦੀ ਸੀ।
ਵੋਟਿੰਗ ’ਚ ਵਧੀ ਔਰਤਾਂ ਦੀ ਭਾਗੀਦਾਰੀ
ਜਾਰੀ ਰਿਪੋਰਟ ਅਨੁਸਾਰ 15ਵੀਆਂ ਆਮ ਚੋਣਾਂ (1999) ਤੱਕ 60 ਫੀਸਦੀ ਤੋਂ ਘੱਟ ਮਹਿਲਾ ਵੋਟਰਾਂ ਨੇ ਹਿੱਸਾ ਲਿਆ ਹੈ, ਜਦੋਂ ਕਿ ਪੁਰਸ਼ਾਂ ਦੀ ਵੋਟ ਪ੍ਰਤੀਸ਼ਤਤਾ ਉਨ੍ਹਾਂ ਨਾਲੋਂ 8 ਫੀਸਦੀ ਵੱਧ ਸੀ, ਹਾਲਾਂਕਿ 2014 ਦੀਆਂ ਚੋਣਾਂ ’ਚ ਮਹੱਤਵਪੂਰਨ ਬਦਲਾਅ ਆਇਆ ਹੈ। ਜਿਸ ’ਚ ਔਰਤਾਂ ਦੀ ਭਾਗੀਦਾਰੀ ਵਧ ਕੇ 65.6 ਪ੍ਰਤੀਸ਼ਤ ਹੋ ਗਈ ਹੈ, ਅਤੇ ਇਹ 2019 ’ਚ ਹੋਰ ਵਧ ਕੇ 67.2 ਪ੍ਰਤੀਸਤ ਹੋ ਗਈ ਹੈ, ਪਹਿਲੀ ਵਾਰ ਔਰਤਾਂ ਲਈ ਵੋਟ ਪ੍ਰਤੀਸਤ ਥੋੜੀ ਵੱਧ ਸੀ, ਜੋ ਔਰਤਾਂ ’ਚ ਵਧਦੀ ਸਾਖਰਤਾ ਅਤੇ ਰਾਜਨੀਤਿਕ ਜਾਗਰੂਕਤਾ ਦੇ ਪ੍ਰਭਾਵ ਨੂੰ ਦਰਸ਼ਾਉਂਦੀ ਹੈ। India Population
ਬਜੁਰਗਾਂ ਦੀ ਵਧ ਸਕਦੀ ਹੈ ਗਿਣਤੀ | India Population
ਸਰਕਾਰੀ ਅੰਕੜੇ ਦਰਸ਼ਾਉਂਦੇ ਹਨ ਕਿ 2011 ਦੇ ਮੁਕਾਬਲੇ 2036 ’ਚ 15 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੇ ਅਨੁਪਾਤ ਵਿੱਚ ਕਮੀ ਆਉਣ ਦਾ ਅਨੁਮਾਨ ਹੈ, ਜਦੋਂ ਕਿ 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਅਨੁਪਾਤ ’ਚ 15 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਅਨੁਪਾਤ ’ਚ ਕਮੀ ਆਉਣ ਦਾ ਅਨੁਮਾਨ ਹੈ ਸੰਭਵ ਤੌਰ ’ਤੇ ਉਪਜਾਊ ਸ਼ਕਤੀ ਘਟਣ ਕਾਰਨ ਹੋ ਸਕਦੀ ਹੈ।
ਜਾਰੀ ਕੀਤੀ ਰਿਪੋਰਟ ਦੇ ਕੁਝ ਖਾਸ ਨੁਕਤੇ | India Population
ਭਾਰਤ ਦੀ ਆਬਾਦੀ 2036 ਤੱਕ 1522 ਮਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ, 2011 ਦੇ 48.5 ਪ੍ਰਤੀਸ਼ਤ ਦੇ ਮੁਕਾਬਲੇ ਔਰਤਾਂ ਦੀ ਪ੍ਰਤੀਸ਼ਤਤਾ ਥੋੜੀ ਵੱਧ ਕੇ 48.8 ਪ੍ਰਤੀਸ਼ਤ ਹੋ ਗਈ ਹੈ। ਲਿੰਗ ਅਨੁਪਾਤ 2011 ਦੇ 943 ਤੋਂ 2036 ਤੱਕ 952 ਤੱਕ ਸੁਧਰਨ ਦੀ ਉਮੀਦ ਹੈ।
ਰਿਪੋਰਟ ’ਚ ਔਰਤਾਂ ਦੀ ਪ੍ਰਜਨਨ ਦਰ ’ਚ ਗਿਰਾਵਟ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ 2016 ਤੋਂ 2020 ਤੱਕ, 20-24 ਤੇ 25-29 ਉਮਰ ਸਮੂਹਾਂ ’ਚ ਉਮਰ-ਵਿਸ਼ੇਸ਼ ਪ੍ਰਜਨਨ ਦਰ ਲੜੀਵਾਰ 135.4 ਤੇ 166.0 ਤੋਂ ਘੱਟ ਕੇ 113.6 ਅਤੇ 139.6 ਹੋ ਗਈ ਹੈ।
ਡੇਟਾ ਪਿਛਲੇ ਕੁਝ ਸਾਲਾਂ ’ਚ ਪੁਰਸ਼ ਤੇ ਔਰਤ ਦੋਵਾਂ ਲਈ ਬਾਲ ਮੌਤ ਦਰ ’ਚ ਗਿਰਾਵਟ ਦਾ ਸੁਝਾਅ ਦਿੰਦਾ ਹੈ, ਅੰਡਰ-5 ਮੌਤ ਦਰ ਦੇ ਅੰਕੜਿਆਂ ਦੇ ਨਾਲ ਇਹ ਦਰਸ਼ਾਉਂਦਾ ਹੈ ਕਿ ਇਹ 2015 ’ਚ 43 ਤੋਂ ਘਟ ਕੇ 2020 ’ਚ 32 ਹੋ ਗਈ ਹੈ।
ਇਹ ਰਿਪੋਰਟ ਪੁਰਸ਼ ਤੇ ਔਰਤ ਦੋਵਾਂ ਲਈ ਲੇਬਰ ਫੋਰਸ ਭਾਗੀਦਾਰੀ ਦਰਾਂ ’ਚ ਵਾਧਾ ਦਰਸ਼ਾਉਂਦੀ ਹੈ, 2017-18 ਤੋਂ 2022-23 ਦੌਰਾਨ ਮਰਦਾਂ ਦੀ ਭਾਗੀਦਾਰੀ 75.8 ਤੋਂ ਵੱਧ ਕੇ 78.5 ਹੋ ਗਈ ਹੈ, ਤੇ ਇਸੇ ਸਮੇਂ ਦੌਰਾਨ ਔਰਤਾਂ ਦੀ ਭਾਗੀਦਾਰੀ 23.3 ਤੋਂ ਵਧ ਕੇ 37 ਹੋ ਗਈ ਹੈ।
ਸਟਾਰਟਅੱਪਸ ’ਚ ਔਰਤਾਂ ਦੀ ਸਰਗਰਮ ਭਾਗੀਦਾਰੀ ਵੇਖੀ ਗਈ ਹੈ, ਹੁਣ ਤੱਕ 55,816 ਸਟਾਰਟ-ਅੱਪ ਔਰਤਾਂ ਦੁਆਰਾ ਚਲਾਏ ਜਾ ਰਹੇ ਹਨ, ਜੋ ਕਿ ਕੁੱਲ ਮਾਨਤਾ ਪ੍ਰਾਪਤ ਸਟਾਰਟ-ਅੱਪਸ ਦਾ 47.6 ਪ੍ਰਤੀਸ਼ਤ ਹੈ।