Russia-Ukraine war: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਨਤਕ ਤੌਰ ’ਤੇ ਇਹ ਬਿਆਨ ਦੇ ਦਿੱਤਾ ਹੈ ਕਿ ਭਾਰਤ ਰੂਸ-ਯੂਕਰੇਨ ਜੰਗ ਖ਼ਤਮ ਕਰਨ ਲਈ ਵਿਚੋਲਗੀ ਕਰ ਸਕਦਾ ਹੈ ਭਾਵੇਂ ਪੁਤਿਨ ਨੇ ਭਾਰਤ ਦੇ ਨਾਲ ਚੀਨ ਦਾ ਨਾਂਅ ਵੀ ਲਿਆ ਹੈ ਪਰ ਜਿਸ ਤਰ੍ਹਾਂ ਭਾਰਤ ਨੇ ਪੂਰੀ ਗੰਭੀਰਤਾ ਨਾਲ ਅਤੇ ਖੁੱਲ੍ਹ ਕੇ ਦੋਵਾਂ ਮੁਲਕਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਅਤੇ ਅਮਨ ਦੇ ਹੱਕ ’ਚ ਅਵਾਜ਼ ਬੁਲੰਦ ਕੀਤੀ ਉਸ ਦੇ ਮੁਕਾਬਲੇ ਚੀਨ ਦੀਆਂ ਸਰਗਰਮੀਆਂ ਬੇਹੱਦ ਕਮਜ਼ੋਰ ਤੇ ਸ਼ੁਰੂਆਤੀ ਦੌਰ ’ਚ ਖ਼ਤਮ ਹੋ ਗਈਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਦੌਰੇ ਦੌਰਾਨ ਜਿੱਥੇ ਪੁਤਿਨ ਨੂੰ ਜੱਫੀ ਪਾਈ, ਉੱਥੇ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸਕੀ ਨੂੰ ਵੀ ਜੱਫੀ ਪਾ ਕੇ ਮਿਲੇ ਭਾਰਤ ਨੇ ਜੰਗ ਦੇ ਕਰੂਪ ਚਿਹਰੇ ਦਾ ਜ਼ਿਕਰ ਕਰਨ ਦੀ ਕੋਈ ਕਸਰ ਨਹੀਂ ਛੱਡੀ।
Read This : ਜੰਗ ’ਚ ਡੋਲਦੇ ਮਨੁੱਖੀ ਅਸੂਲ
ਭਾਰਤ ਦੀ ਜੰਗ ਦੇ ਪੀੜਤਾਂ ਪ੍ਰਤੀ ਸੰਵੇਦਨਾ ਨੂੰ ਰੂਸ ਤੇ ਯੂਕਰੇਨ ਦੋਵਾਂ ਮੁਲਕਾਂ ਦੇ ਮੁਖੀ ਨਜ਼ਰਅੰਦਾਜ਼ ਨਹੀਂ ਕਰ ਸਕੇ ਬਿਨਾਂ ਸ਼ੱਕ ਇਹ ਭਾਰਤ ਦੀ ਜਿੱਤ ਹੈ ਕਿ ਰੂਸ ਤੇ ਯੂਕਰੇਨ ਨੇ ਭਾਰਤ ਦੀ ਅਮਨ ਪਸੰਦ ਵਿਚਾਰਧਾਰਾ ਦਾ ਲੋਹਾ ਮੰਨਿਆ ਹੈ ਅਸਲ ’ਚ ਰੂਸ-ਯੂਕਰੇਨ ਸਿਰਫ ਦੋ ਮੁਲਕਾਂ ਦਾ ਜੰਗ ਨਹੀਂ, ਅਸਿੱਧੇ ਤੌਰ ’ਤੇ ਅਮਰੀਕਾ ਸਮੇਤ ਕਈ ਹੋੋਰ ਮੁਲਕ ਵੀ ਇਸ ਨਾਲ ਜੁੜੇ ਹੋਏ ਹਨ ਜਿਸ ਕਾਰਨ ਜੰਗ ਰੋਕਣ ਲਈ ਭਾਰਤ ਨੂੰ ਵੱਡੀ ਭੂਮਿਕਾ ਨਿਭਾਉਣੀ ਪੈਣੀ ਹੈ ਬਿਨਾਂ ਸ਼ੱਕ ਮੌਜੂਦ ਘਟਨਾ ਚੱਕਰ ਨਾਲ ਭਾਰਤ ਦਾ ਕੱਦ ਉੱਚਾ ਹੋਇਆ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਭਾਰਤ ਅਮਨ ਲਈ ਚੁੱਕੇ ਗਏ ਕਦਮਾਂ ’ਚ ਸਫ਼ਲ ਹੋਵੇਗਾ ਸੰਸਾਰ ’ਚ ਅਮਨ ਸ਼ਾਂਤੀ ਪਰਤੇ ਅਮਨ ਤੋਂ ਬਿਨਾਂ ਖੁਸ਼ਹਾਲੀ ਤੇ ਵਿਕਾਸ ਸੰਭਵ ਨਹੀਂ ਚੰਗਾ ਹੋਵੇ ਹਥਿਆਰਾਂ ’ਤੇ ਖਰਚਿਆ ਜਾਣ ਵਾਲਾ ਪੈਸਾ ਵਿਕਾਸ ਕਾਰਜਾਂ ’ਤੇ ਖਰਚਿਆ ਜਾਵੇ। Russia-Ukraine war