Generic Pharmacy: ਭਾਰਤ ਦੇ ਜੈਨੇਰਿਕ ਫਾਰਮੇਸੀ ਮਾਡਲ ਦੀ ਦੁਨੀਆਂ ’ਚ ਧੁੰਮ

Generic Pharmacy
Generic Pharmacy: ਭਾਰਤ ਦੇ ਜੈਨੇਰਿਕ ਫਾਰਮੇਸੀ ਮਾਡਲ ਦੀ ਦੁਨੀਆਂ ’ਚ ਧੁੰਮ

Generic Pharmacy: ਹੁਣ 10 ਤੋਂ ਵੱਧ ਦੇਸ਼ ਜਨ ਔਸ਼ਧੀ ਯੋਜਨਾ ਤਹਿਤ ਕੰਮ ਕਰਨ ਲਈ ਕਾਹਲੇ

Generic Pharmacy: ਨਵੀਂ ਦਿੱਲੀ (ਏਜੰਸੀ)। ਦਸ ਤੋਂ ਜ਼ਿਆਦਾ ਦੇਸ਼ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਭਾਰਤ ਦੇ ਜੈਨੇਰਿਕ ਫਾਰਮੇਸੀ ਮਾਡਲ ਨੂੰ ਅਪਨਾਉਣ ’ਤੇ ਵਿਚਾਰ ਕਰ ਰਹੇ ਹਨ। ਇੱਕ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਜੁਲਾਈ ’ਚ ਮਾਰੀਸ਼ਸ ਕੌਮਾਂਤਰੀ ਜਨ ਔਸ਼ਧੀ ਕੇਂਦਰ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ, ਜਿਸ ਨਾਲ ਉਸ ਨੂੰ ਭਾਰਤ ਦੇ ਫਾਰਮਾਸਿਊਟੀਕਲਸ ਅਤੇ ਮੈਡੀਕਲ ਡਿਵਾਈਸ ਬਿਊਰੋ ਤੋਂ ਲਗਭਗ 250 ਉੱਚ ਗੁਣਵੱਤਾ ਵਾਲੀਆਂ ਦੁਵਾਈਆਂ ਪ੍ਰਾਪਤ ਕਰਨ ’ਚ ਮੱਦਦ ਮਿਲੀ।

ਕੇਂਦਰ ਸਰਕਾਰ ਨੇ ਮਾਰਚ 2026 ਤੱਕ ਦੇਸ਼ ਭਰ ’ਚ 25,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਰੱਖਿਆ ਟੀਚਾ | Generic Pharmacy

ਇਸ ’ਚ ਕਾਰਡੀਓਵੈਸਕੁਲਰ ਐਨਾਲਜੇਸਿਕ ਆਪਥਾਮਿਲਕ ਅਤੇ ਐਂਟੀ ਐਲਰਜਿਕ ਦਵਾਈਆਂ ਸ਼ਾਮਲ ਹਨ। ਨੇਪਾਲ, ਸ੍ਰੀਲੰਕਾ, ਭੂਟਾਨ, ਘਾਨਾ, ਸੂਰੀਨਾਮ, ਨਿਕਾਰਾਗੁਆ, ਮੇਜਾਂਬਿਕ, ਸੋਲੋਮਨ ਦੀਪ ਅਤੇ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਵੀ ਜਨ ਔਸ਼ਧੀ ਕੇਂਦਰ ਖੋਲ੍ਹਣ ’ਤੇ ਵਿਚਾਰ ਕਰ ਰਹੇ ਹਨ। ਰਿਪੋਰਟ ’ਚ ਦੱਸਿਆ ਗਿਆ ਕਿ ਬੁਰਕਿਨਾ ਫਾਸੋ, ਫਿੱਜੀ ਦੀਪ ਸਮੂਹ ਅਤੇ ਸੈਂਟ ਕਿਟਸ ਅਤੇ ਨੇਵਿਸ ਇਸ ਯੋਜਨਾ ਨੂੰ ਲਾਗੂ ਕਰਨ ’ਚ ਮੱਦਦ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ। Generic Pharmacy

Read Also : Canada News: ਕੈਨੇਡਾ ਸਰਕਾਰ ਦਾ ਪੰਜਾਬੀਆਂ ਨੂੰ ਝਟਕਾ, ਇਨ੍ਹਾਂ ਲੋਕਾਂ ਨੂੰ ਵਾਪਸ ਭਾਰਤ ਭੇਜਣ ਦੀ ਤਿਆਰੀ

ਇਸ ਯੋਜਨਾ ਤਹਿਤ ਆਮ ਲੋਕਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪਿਛਲੇ 10 ਸਾਲਾਂ ’ਚ ਕੇਂਦਰਾਂ ਜਰੀਏ 6100 ਕਰੋੜ ਰੁਪਏ ਦੀਆਂ ਦਵਾਈਆਂ ਦੀ ਵਿਕਰੀ ਕੀਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਅਨੁਮਾਨਿਤ 30,000 ਕਰੋੜ ਰੁਪਏ ਦੀ ਬੱਚਤ ਹੋਈ ਹੈ। ਜਨ ਔਸ਼ਧੀ ਕੇਂਦਰਾਂ ’ਤੇ ਦਵਾਈਆਂ, ਸਰਜੀਕਲ ਉਪਕਰਨਾਂ ਤੇ ਨਿਊਟ੍ਰਾਸਯੂਟਿਕਲ ਉਤਪਾਦਾਂ ਦੀਆਂ ਕੀਮਤਾਂ ਬ੍ਰਾਂਡੇਡ ਦਵਾਈਆਂ ਦੇ ਬਾਜ਼ਰ ਮੁੱਲ ਤੋਂ ਘੱਟੋ-ਘੱਟ 50 ਫੀਸਦੀ ਸਸਤੀਆਂ ਤੇ ਕੁਝ ਮਾਮਲਿਆਂ ’ਚ 80 ਤੋਂ 90 ਫੀਸਦੀ ਤੱਕ ਸਸਤੀਆਂ ਹਨ। ਕੇਂਦਰ ਸਰਕਾਰ ਨੇ ਮਾਰਚ 2026 ਤੱਕ ਦੇਸ਼ ਭਰ ’ਚ 25,000 ਜਨ ਔਸ਼ਧੀ ਕੇਂਦਰ ਖੋਲ੍ਹਣ ਦਾ ਟੀਚਾ ਰੱਖਿਆ ਹੈ।

2008 ’ਚ ਹੋਈ ਸੀ ਯੋਜਨਾ ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ ਇੱਕ ਜਨ ਕਲਿਆਣਕਾਰੀ ਯੋਜਨਾ ਹੈ, ਜਿਸ ਨੂੰ ਨਵੰਬਰ 2008 ’ਚ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ। ਜਨ ਔਸ਼ਧੀ ਕੇਂਦਰਾਂ ਜ਼ਰੀਏ ਆਮ ਜਨਤਾ ਨੂੰ ਸਸਤੀ ਕੀਮਤ ’ਤੇ ਗੁਣਵੱਤਾਪੂਰਨ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਦੇਸ਼ ’ਚ ਚੱਲ ਰਹੇ ਹਨ 13822 ਜਨ ਔਸ਼ਧੀ ਕੇਂਦਰ

2014 ’ਚ ਦੇਸ਼ ’ਚ ਸਿਰਫ਼ 80 ਜਨ ਔਸ਼ਧੀ ਕੇਂਦਰ ਸਨ। ਮੌਜ਼ੂਦਾ ਅੰਕੜਿਆਂ ਅਨੁਸਾਰ ਸਤੰਬਰ 2024 ਤੱਕ ਦੇਸ਼ ਭਰ ’ਚ ਕੁੱਲ 13,822 ਜਨ ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾ ਚੁੱਕੇ ਹਨ। ਸਤੰਬਰ ’ਚ ਇਨ੍ਹਾਂ ਕੇਂਦਰਾਂ ਨੇ 200 ਕਰੋੜ ਰੁਪਏ ਦੀ ਰਿਕਾਰਡ ਵਿਕਰੀ ਵੀ ਕੀਤੀ, ਜੋ ਪੀਐੱਮਬੀਜੇਪੀ ਦੇ ਇਤਿਹਾਸ ’ਚ ਸਭ ਤੋਂ ਵੱਧ ਮਹੀਨੇਵਾਰ ਵਿਕਰੀ ਹੈ।