ਭਾਰਤ ਦੀ ਕੂਟਨੀਤਿਕ ਕਾਮਯਾਬੀ
ਅਫ਼ਗਾਨਿਸਤਾਨ ਨੂੰ ਅੱਤਵਾਦ ਲਈ ਇਸਤੇਮਾਲ ਕੀਤੇ ਜਾਣ ਦੀਆਂ ਘਟਨਾਵਾਂ ਸਬੰਧੀ ਭਾਰਤ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਦਿੱਲੀ ’ਚ ਅੱਠ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ ਇੱਕ ਦੂਰਗਾਮੀ ਸੋਚ ਨਾਲ ਜੁੜਿਆ ਸਾਰਥਿਕ ਜਤਨ ਹੈ ਇਹ ਬੈਠਕ ਕਰਨੀ ਜ਼ਰੂਰੀ ਸੀ ਅਤੇ ਇਸ ਨੂੰ ਸਫ਼ਲਤਾਪੂਰਵਕ ਕਰਕੇ ਭਾਰਤ ਨੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ ਨਾ ਸਿਰਫ਼ ਦੁਨੀਆ ਨੂੰ ਅੱਤਵਾਦ ਮੁਕਤ ਮਾਹੌਲ ਦੇਣ ਸਗੋਂ ਇਸ ਸੰਕਟਗ੍ਰਸਤ ਮੁਲਕ ਨੂੰ ਬਚਾਉਣ ਲਈ ਹਰ ਸੰਭਵ ਜਤਨ ਕਰੇਗਾ
ਬੀਤੇ ਕੁਝ ਸਮੇਂ ਤੋਂ ਚੱਲੀਆਂ ਆ ਰਹੀਆਂ ਗਤੀਵਿਧੀਆਂ ਅਤੇ ਉਨ੍ਹਾਂ ’ਚ ਭਾਰਤ ਦੇ ਰੁਖ ਨੂੰ ਦੇਖ ਕੇ ਮੰਨਿਆ ਜਾ ਰਿਹਾ ਸੀ ਕਿ ਅਫ਼ਗਾਨਿਸਤਾਨ ਦੇ ਮਸਲੇ ’ਤੇ ਭਾਰਤ ਫੈਸਲਾਕੁੰਨ ਪਹਿਲ ਕਰਨ ਤੋਂ ਬਚ ਰਿਹਾ ਹੈ ਅਤੇ ‘ਦੇਖੋ ਅਤੇ ਇੰਤਜ਼ਾਰ ਕਰੋ’ ਦੀ ਨੀਤੀ ’ਤੇ ਚੱਲ ਰਿਹਾ ਹੈ ਪਰ ਹੁਣ ਭਾਰਤ ਨੇ ਇੱਕ ਠੋਸ ਕਦਮ ਚੁੱਕ ਕੇ ਜਾਹਿਰ ਕੀਤਾ ਹੈ ਕਿ ਭਾਰਤ ਅਫ਼ਗਾਨਿਸਤਾਨ ਸਬੰਧੀ ਜਾਗਰੂਕ ਸੀ, ਹੈ ਅਤੇ ਰਹੇਗਾ
ਜੱਗ-ਜਾਹਿਰ ਹੈ ਕਿ ਅਫ਼ਗਾਨਿਸਤਾਨ ਤਾਲਿਬਾਨੀ ਕਰੂਰਤਾ ਅਤੇ ਪਾਕਿਸਤਾਨੀ ਆਪਣੇ ਕੋਝੇ ਕਾਰਿਆਂ ਦੇ ਚੱਲਦਿਆਂ ਇਸ ਸਮੇਂ ਭਿਆਨਕ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਦੇਸ਼ ’ਚ ਭੁੱਖਮਰੀ ਦੇ ਹਾਲਾਤ ਹਨ, ਵਿਕਾਸ ਦੀ ਥਾਂ ਅੱਤਵਾਦ ਮੁੱਖ ਮੁੱਦਾ ਬਣਿਆ ਹੋਇਆ ਹੈ ਲੱਖਾਂ ਲੋਕ ਪਹਿਲਾਂ ਹੀ ਪਲਾਇਨ ਕਰ ਚੁੱਕੇ ਹਨ
ਸੱਤਾ ਸਬੰਧੀ ਤਾਲਿਬਾਨ ਦੇ ਤਿੱਖੇ ਤੇਵਰ ਅਤੇ ਅੰਦਰ ਹੀ ਅੰਦਰ ਉੁਥੋਂ ਦੇ ਰਾਜਨੀਤਿਕ ਗੁੱਟਾਂ ’ਚ ਖਿੱਚੋ-ਤਾਣ ਦਾ ਮਾਹੌਲ ਹੈ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਪਾਕਿਸਤਾਨ ਦਾ ਦਖ਼ਲ ਮੁਸ਼ਕਲਾਂ ਨੂੰ ਹੋਰ ਵਧਾ ਰਿਹਾ ਹੈ, ਜ਼ਿਆਦਾ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਦਾ ਉਪਯੋਗ ਅੱਤਵਾਦ ਲਈ ਹੋ ਰਿਹਾ ਹੈ ਇੱਕ ਵਿਕਾਸ ਵੱਲ ਵਧਦੇ ਸ਼ਾਂਤ ਦੇਸ਼ ਲਈ ਇਹ ਸਥਿਤੀਆਂ ਅਤੇ ਰੋਜ਼ਾਨਾ ਹੋ ਰਹੇ ਅੱਤਵਾਦੀ ਹਮਲਿਆਂ ’ਚ ਨਿਰਦੋਸ਼ ਨਾਗਰਿਕਾਂ ਦਾ ਮਾਰਿਆ ਜਾਣਾ, ਚਿੰਤਾਜਨਕ ਹੈ
ਭਾਰਤ ਜੇਕਰ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਅੱਗੇ ਆਇਆ ਹੈ ਤਾਂ ਇਹ ਇੱਕ ਸ਼ਲਾਘਾਯੋਗ ਕਦਮ ਹੈ ਤਾਲੀਬਾਨ ਦੀ ਅੱਤਵਾਦੀ ਮਾਨਸਿਕਤਾ ਅਤੇ ਉਸ ਦੀ ਸੱਤਾ ਦੀ ਭੁੱਖ ਨੂੰ ਦੁਨੀਆ ਦਾ ਕੋਈ ਦੇਸ਼ ਮਾਨਤਾ ਨਹੀਂ ਦੇ ਰਿਹਾ ਇਸ ਦਿੱਲੀ ਖੇਤਰੀ ਸੁਰੱਖਿਆ ਸੰਵਾਦ ’ਚ ਸਮੂਹਿਕ ਚਿੰਤਾ ਇਹ ਉੁਭਰ ਕੇ ਆਈ ਕਿ ਅਫ਼ਗਾਨਿਸਤਾਨ ਦੀ ਜ਼ਮੀਨ ’ਤੇ ਚੱਲਣ ਵਾਲੀਆਂ ਅੱਤਵਾਦੀ ਗਤੀਵਿਧੀਆਂ, ਕੱਟੜਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਿਆ ਕਿਵੇਂ ਜਾਵੇ? ਭਾਰਤ ਤਾਂ ਸ਼ੁਰੂ ਤੋਂ ਹੀ ਇਸ ਗੱਲ ’ਤੇ ਚਿੰਤਾ ਪ੍ਰਗਟ ਕਰਦਾ ਰਿਹਾ ਹੈ ਕਿ ਪਾਕਿਸਤਾਨ ਵਾਂਗ ਕਿਤੇ ਅਫ਼ਗਾਨਿਸਤਾਨ ਵੀ ਅੱਤਵਾਦੀ ਗਤੀਵਿਧੀਆਂ ਦਾ ਇੱਕ ਹੋਰ ਗੜ੍ਹ ਨਾ ਬਣ ਜਾਵੇ
ਭਾਰਤ ਨੇ ਅਫ਼ਗਾਨਿਸਤਾਨ ਦੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਭਾਰਤ ਉੁਥੋਂ ਦਾ ਵਿਕਾਸ ਚਾਹੁੰਦਾ ਹੈ, ਸ਼ਾਂਤੀ ਚਾਹੁੰਦਾ ਹੈ, ਉੱਥੇ ਉੱਨਤ ਜੀਵਨਸ਼ੈਲੀ ਚਾਹੁੰਦਾ ਹੈ, ਹਰ ਇਨਸਾਨ ਨੂੰ ਸਾਧਨ- ਸੁਵਿਧਾਵਾਂ, ਸਿੱਖਿਆ, ਇਲਾਜ ਦੇਣਾ ਚਾਹੁੰਦਾ ਹੈ, ਉਸ ਦੇਸ਼ ਦੇ ਵੀ ਭਾਰਤ ਨਾਲ ਗੂੜ੍ਹਾ ਮਿੱਤਰਤਾ ਦਾ ਸਬੰਧ ਹੈ, ਇਨ੍ਹਾਂ ਸੁਖਦ ਸਥਿਤੀਆਂ ਵਿਚਕਾਰ ਉਸ ਜ਼ਮੀਨ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਹੋਵੇ, ਇਹ ਕਿਵੇਂ ਸਹੀ ਹੋ ਸਕਦਾ ਹੈ? ਇਹ ਤਾਂ ਵਿਰੋਧਾਭਾਸ਼ੀ ਸਥਿਤੀ ਹੈ ਭਾਰਤ ਤਾਂ ਉੁਥੇ ਲੰਮੇ ਸਮੇਂ ਤੋਂ ਵਿਕਾਸ ਦੀਆਂ ਬਹੁ-ਮੁਕਾਮੀ ਅਤੇ ਵਿਕਾਸ ਦੀਆਂ ਯੋਜਨਾਵਾਂ ’ਚ ਸਹਿਯੋਗ ਲਈ ਤੱਤਪਰ ਹੈ ਉੱਥੇ ਸੰਸਦ ਭਵਨ ਦੇ ਨਿਰਮਾਣ, ਸੜਕਾਂ ਦਾ ਨੈੱਟਵਰਕ ਖੜ੍ਹਾ ਕਰਨ ਤੋਂ ਲੈ ਕੇ ਬੰਨ੍ਹ, ਪੁਲਾਂ ਦੇ ਨਿਰਮਾਣ ਤੱਕ ’ਚ ਭਾਰਤ ਨੇ ਮੱਦਦ ਕੀਤੀ ਹੈ
ਪਰ ਹੁਣ ਮੁਸ਼ਕਲ ਤਾਲੀਬਾਨ ਸੱਤਾ ਨੂੰ ਮਾਨਤਾ ਦੇਣ ਸਬੰਧੀ ਬਣੀ ਹੋਈ ਹੈ ਦੋ ਦਹਾਕੇ ਪਹਿਲਾਂ ਵੀ ਭਾਰਤ ਨੇ ਤਾਲਿਬਾਨ ਦੀ ਸੱਤਾ ਨੂੰ ਮਾਨਤਾ ਨਹੀਂ ਦਿੱਤੀ ਸੀ ਜ਼ਾਹਿਰ ਹੈ, ਇਸ ਵਿਚ ਵੱਡਾ ਅੜਿੱਕਾ ਖੁਦ ਤਾਲਿਬਾਨ ਹੀ ਹੈ ਜਦੋਂ ਤੱਕ ਤਾਲਿਬਾਨ ਆਪਣੀ ਆਦਿਮ ਅਤੇ ਅੱਤਵਾਦੀ ਸੋਚ ਨਹੀਂ ਛੱਡਦਾ, ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਾ ਨਹੀਂ ਸਿੱਖਦਾ, ਉਦੋਂ ਤੱਕ ਕੌਣ ਉਸ ਦੀ ਮੱਦਦ ਲਈ ਅੱਗੇ ਆਵੇਗਾ? ਹੁਣ ਇਹ ਤਾਲਿਬਾਨ ’ਤੇ ਨਿਰਭਰ ਹੈ ਕਿ ਉਹ ਦਿੱਲੀ ’ਚ ਹੋਏ ਖੇਤਰੀ ਸੁਰੱਖਿਆ ਸੰਵਾਦ ਨੂੰ ਕਿਸ ਤਰ੍ਹਾਂ ਲੈਂਦਾ ਹੈ ਅਤੇ ਕਿਵੇਂ ਸਕਾਰਾਤਮਕ ਕਦਮ ਵਧਾਉਂਦਾ ਹੈ
ਅਫ਼ਗਾਨਿਸਤਾਨ ਲੰਮੇ ਸਮੇਂ ਤੋਂ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀ ਗਤੀਵਿਧੀਆਂ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ, ਜੋ ਸਮੁੱਚੀ ਦੁਨੀਆ ਲਈ ਇੱਕ ਗੰਭੀਰ ਖ਼ਤਰਾ ਹੈ ਹੁਣ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਇਹ ਖ਼ਤਰਾ ਹੋਰ ਵਧ ਗਿਆ ਇਹ ਖਤਰਾ ਸਿਰਫ਼ ਭਾਰਤ ਲਈ ਨਹੀਂ, ਪੂਰੀ ਦੁਨੀਆ ਲਈ ਚਿੰਤਾ ਦੀ ਗੱਲ ਹੈ ਭਾਰਤ ਲਈ ਇਹ ਜ਼ਿਆਦਾ ਚਿੰਤਾਜਨਕ ਇਸ ਲਈ ਹੈ ਕਿ ਪਾਕਿਸਤਾਨ ਇਸ ਦਾ ਇਸਤੇਮਾਲ ਕਸ਼ਮੀਰ ’ਚ ਅੱਤਵਾਦ ਨੂੰ ਉਗਰ ਕਰਨ ਵਿਚ ਕਰਨਾ ਚਾਹੁੰਦਾ ਹੈ
ਇਸ ਲਈ ਦੁਨੀਆ ਦੀਆਂ ਵੱਡੀਆਂ ਸ਼ਕਤੀਆਂ ਅਤੇ ਅਫ਼ਗਾਨਿਸਤਾਨ ਦੇ ਗੁਆਂਢੀ ਰਾਸ਼ਟਰਾਂ ਨੂੰ ਮਿਲ ਕੇ ਇਸ ਨਾਲ ਨਜਿੱਠਣ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਖੇਤਰੀ ਸੁਰੱਖਿਆ ਸੰਵਾਦ ਕਰਨ ਦਾ ਸੁਚੱਜਾ ਫੈਸਲਾ ਲਿਆ, ਇਸ ਬੈਠਕ ’ਚ ਸੱਤ ਦੇਸ਼ਾਂ ਨੇ ਭਾਰਤ ਦੇ ਸੁਰ ’ਚ ਸੁਰ ਮਿਲਾ ਕੇ ਭਰੋਸਾ ਦੇਣ ਦਾ ਯਤਨ ਕੀਤਾ ਕਿ ਅਫ਼ਗਾਨਿਸਤਾਨ ਨੂੰ ਅੱਤਵਾਦ ਦੀ ਪਨਾਹਗਾਹ ਨਹੀਂ ਬਣਨ ਦਿੱਤਾ ਜਾਵੇਗਾ ਇਸ ਬੈਠਕ ਨੇ, ਅਫ਼ਗਾਨਿਸਤਾਨ ਸਬੰਧੀ ਭਾਰਤ ਕੁਝ ਕਰ ਸਕਣ ਦੀ ਸਥਿਤੀ ’ਚ ਨਹੀਂ ਹੈ, ਵਾਲੀ ਸੋਚ ਨੂੰ ਰੱਦ ਕੀਤਾ ਹੈ
ਬੈਠਕ ’ਚ ਭਾਰਤ ਨੇ ਪਾਕਿਸਤਾਨ ਅਤੇ ਚੀਨ ਨੂੰ ਵੀ ਸੱਦਿਆ ਸੀ, ਪਰ ਦੋਵਾਂ ਦੇਸ਼ਾਂ ਨੇ ਇਸ ਬੈਠਕ ਤੋਂ ਪਾਸਾ ਵੱਟ ਲਿਆ ਜਾਹਿਰ ਹੈ, ਇਹ ਦੋਵੇਂ ਦੇਸ਼ ਇੱਥੇ ਅੱਤਵਾਦ ਨੂੰ ਭਾਰਤ ਦੇ ਵਿਰੋਧ ’ਚ ਪਚਾ ਨਹੀਂ ਪਾ ਰਹੇ ਹਨ ਇਸ ਨਾਲ ਇਨ੍ਹਾਂ ਦੋਵਾਂ ਦੇ ਭਾਰਤ ਵਿਰੋਧੀ ਰੁਖ ਦੀ ਹੀ ਪੁਸ਼ਟੀ ਹੁੰਦੀ ਹੈ ਇਹ ਤਾਂ ਸਾਰੇ ਦੇਸ਼ ਸਮਝ ਹੀ ਰਹੇ ਹਨ ਕਿ ਜੇਕਰ ਮਿਲ ਕੇ ਅਫ਼ਗਾਨਿਸਤਾਨ ਦੀਆਂ ਚੁਣੌਤੀਆਂ ਦਾ ਸਾਹਮਣਾ ਨਾ ਕੀਤਾ ਤਾਂ ਇਸ ਨਾਲ ਖੇਤਰੀ ਸ਼ਾਂਤੀ ਵੀ ਖਤਰੇ ’ਚ ਪੈ ਜਾਵੇਗੀ ਇਸ ਲਈ ਕੋਸ਼ਿਸ਼ਾਂ ਅਜਿਹੀਆਂ ਹੋਣ ਜਿਸ ਨਾਲ ਤਾਲਿਬਾਨ ਪਾਕਿਸਤਾਨ ਵਰਗੇ ਦੇਸ਼ਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਗੁਆਂਢੀ ਦੇਸ਼ਾਂ ਅਤੇ ਭਾਰਤ ਵਰਗੇ ਹਿਤੈਸ਼ੀ ਦੇਸ਼ਾਂ ਦੀਆਂ ਚਿਤਾਵਾਂ ਨੂੰ ਸਮਝੇ ਅਫ਼ਗਾਨਿਸਤਾਨ ਦੇ ਮਨੁੱਖੀ ਸੰਕਟ ਨੂੰ ਦੇਖਦਿਆਂ ਹੋਇਆਂ ਕੋਈ ਵੀ ਦੇਸ਼ ਤਾਲਿਬਾਨ ਨਾਲ ਟਕਰਾਅ ਨਹੀਂ ਚਾਹੁੰਦਾ, ਸਗੋਂ ਉਸ ਦੀ ਮੱਦਦ ਕਰਨਾ ਚਾਹੁੰਦਾ ਹੈ ਇਹ ਦਿੱਲੀ ਸੰਵਾਦ ਦਾ ਮਕਸਦ ਵੀ ਇਹੀ ਹੈ
ਇਸ ਸੁਰੱਖਿਆ ਸੰਵਾਦ ਦੀ ਸਾਰਥਿਕਤਾ ਫ਼ਿਰ ਹੀ ਸਾਹਮਣੇ ਆਵੇਗੀ ਜਦੋਂ ਅਫ਼ਗਾਨਿਸਤਾਨ ’ਚ ਅੱਤਵਾਦ ਦਾ ਨੰਗਾ ਨਾਚ ਹੋਣ ਤੋਂ ਰੋਕਿਆ ਜਾ ਸਕੇਗਾ, ਉੱਥੇ ਅਰਾਜਕਤਾ ਅਤੇ ਬਰਬਰਤਾ ਦੀ ਕਾਲਖ਼ ਧੁਪੇਗੀ ਔਰਤਾਂ, ਬੱਚੇ ਤਾਲਿਬਾਨੀ ਕਰੂਰਤਾ ਦੇ ਸ਼ਿਕਾਰ ਨਾ ਹੋ ਸਕਣਗੇ ਭਾਰਤ ਨੇ ਲੰਮੇ ਸਮੇਂ ਤੋਂ ਅੱਤਵਾਦ ਦੇ ਖਤਰੇ ਨੂੰ ਝੱਲਿਆ ਹੈ ਅਤੇ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਸਮੇਤ ਭਾਰਤ ਦੇ ਅੰਦਰੂਨੀ ਹਿੱਸਿਆਂ ਨੇ ਤਿੰਨ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੱਕ ਸੀਮਾ ਪਾਰਲਾ ਅੱਤਵਾਦ ਝੱਲਿਆ ਹੈ ਹੁਣ ਭਾਰਤ ਦੇ ਨਾਲ ਸੱਤ ਦੇਸ਼ਾਂ ਦੀ ਤਾਕਤ ਹੈ,
ਮਿਲ ਕੇ ਅਜਿਹਾ ਵਾਤਾਵਰਨ ਬਣਾਉਣ ਕਿ ਅੱਤਵਾਦੀ ਸੋਚ ਨੂੰ ਵਿਰਾਮ ਮਿਲੇ ਅਤੇ ਉੱਥੋਂ ਦੇ ਜਨ-ਜੀਵਨ ਨੂੰ ਸੁਖਦ ਮਾਹੌਲ ਅਤੇ ਸ਼ਾਂਤੀ, ਅਮਨ-ਚੈਨ ਦੇ ਸਾਹ ਮਿਲਣ ਮਾਨਵਤਾ ਦੀ ਰੱਖਿਆ ਅਤੇ ਅੱਤਵਾਦ ਮੁਕਤ ਅਫ਼ਗਾਨਿਸਤਾਨ ਦੇ ਢਾਂਚੇ ਦੀ ਇਸ ਕੋਸ਼ਿਸ਼ ਨੂੰ ਖੰਭ ਲੱਗਣ ਕੁੱਲ ਮਿਲਾ ਕੇ, ਮਨੁੱਖਤਾ, ਉਦਾਰਤਾ, ਸ਼ਾਂਤੀ, ਅਹਿੰਸਾ ਅਤੇ ਸਮਝ ਦੀ ਖਿੜਕੀ ਖੁੱਲ੍ਹੀ ਰਹਿਣੀ ਚਾਹੀਦੀ ਹੈ, ਤਾਂ ਕਿ ਇਨਸਾਨੀਅਤ ਸ਼ਰਮਸਾਰ ਨਾ ਹੋਵੇ, ਇਸ ਲਈ ਭਾਰਤ ਸਮੇਤ ਅੱਠ ਦੇਸ਼ਾਂ ਅਤੇ ਸਮੁੱਚੀ ਦੁਨੀਆ ਨੂੰ ਵਿਆਪਕ ਯਤਨ ਕਰਨੇ ਹੋਣਗੇ ਇਸ ਦੇ ਨਾਲ ਅਫ਼ਗਾਨਿਸਤਾਨ ਦੀਆਂ ਅਜਿਹੀਆਂ ਸ਼ਕਤੀਆਂ, ਜੋ ਅੱਤਵਾਦੀ ਦੇ ਖਿਲਾਫ਼ ਹਨ, ਉਨ੍ਹਾਂ ਨੂੰ ਵੀ ਸਰਗਰਮ ਹੋਣਾ ਹੋਵੇਗਾ ਕਿਉਂਕਿ ਉਨ੍ਹਾਂ ਦੀ ਜ਼ਮੀਨ ਨੂੰ ਕਲੰਕਿਤ ਅਤੇ ਸ਼ਰਮਸਾਰ ਕਰਨ ਦੀ ਸਾਜਿਸ਼ ਹੋ ਰਹੀ ਹੈ
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ