ਵਿਰਾਟ ਕੋਹਲੀ ਦਾ 49ਵਾਂ ਸੈਂਕੜਾ | IND Vs SA
- ਯੁਵਰਾਜ ਤੋਂ ਬਾਅਦ ਜਡੇਜਾ ਵਿਸ਼ਵ ਕੱਪ ’ਚ 5 ਵਿਕਟ ਲੈਣ ਵਾਲੇ ਆਫ ਸਪਿਨਰ | IND Vs SA
ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਮੁਕਾਬਲਾ ਕੱਲ੍ਹ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਕਲਕੱਤਾ ਦੇ ਇਡਨ ਗਾਰਡਨਸ ਮੈਦਾਨ ’ਤੇ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਨੇ ਆਪਣੇ 50 ਓਵਰਾਂ ’ਚ 5 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ। ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਨਾਬਾਦ (101) ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ। ਵਿਰਾਟ ਕੋਹਲੀ ਨੇ ਆਪਣੇ ਜਨਮਦਿਨ ’ਤੇ 49ਵਾਂ ਸੈਂਕੜਾ ਜੜਿਆ। ਵਿਰਾਟ ਨੇ 49ਵਾਂ ਸੈਂਕੜਾ ਜੜਦੇ ਹੀ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ। (IND Vs SA)
ਸਚਿਨ ਦੇ ਵੀ ਇੱਕਰੋਜ਼ਾ ਮੈਚਾਂ ’ਚੋਂ 49 ਸੈਂਕੜੇ ਹਨ। ਸਚਿਨ ਨੇ 49 ਸੈਂਕੜੇ ਜੜਨ ਲਈ 452 ਪਾਰੀਆਂ ਖੇਡੀਆਂ ਜਦਕਿ ਵਿਰਾਟ ਕੋਹਲੀ ਨੇ 49 ਸੈਂਕੜੇ ਜੜਨ ਲਈ ਸਿਰਫ 277 ਪਾਰੀਆਂ ਹੀ ਖੇਡੀਆਂ ਹਨ। ਅਨੋਖੀ ਗੱਲ ਇਹ ਹੈ ਕਿ ਕਲਕੱਤਾ ਦੇ ਮੈਦਾਨ ਤੋਂ ਹੀ ਵਿਰਾਟ ਕੋਹਲੀ ਨੇ ਆਪਣਾ ਪਹਿਲਾ ਇੱਕਰੋਜ਼ਾ ਸੈਂਕੜਾ ਜੜਿਆ ਸੀ, ਅਤੇ ਉਨ੍ਹਾਂ ਨੇ ਆਪਣਾ 49ਵਾਂ ਸੈਂਕੜਾ ਵੀ ਇਹ ਹੀ ਮੈਦਾਨ ’ਤੇ ਜੜਿਆ। ਜਿੱਥੇ ਸਚਿਨ ਤੇਂਦੁਲਕਰ ਦੀ ਬਰਾਬਰੀ ਕੀਤੀ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਰਵਿੰਦਰ ਜਡੇਜਾ ਨੇ ਪਾਰੀ ਦੀਆਂ 63.49 ਫੀਸਦੀ ਦੌੜਾਂ ਬਣਾਈਆਂ। ਕੋਹਲੀ ਅਤੇ ਅਈਅਰ ਵਿਚਕਾਰ ਤੀਜੇ ਵਿਕਟ ਲਈ 134 ਦੌੜਾਂ ਦੀ ਸਾਂਝੇਦਾਰੀ ਹੋਈ। ਇੱਕ ਸਮੇਂ ਤਾਂ ਸ਼੍ਰੇਅਸ ਅਈਅਰ ਬਹੁਤ ਹੌਲੀ ਖੇਡ ਰਹੇ ਸਨ, ਪਰ ਬਾਅਦ ’ਚ ਉਨ੍ਹਾਂ ਦੇ ਦੌੜਾਂ ਦੀ ਸਪੀਡ ’ਚ ਇਜਾਫਾ ਕੀਤਾ। (IND Vs SA)
ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੱਦੇਨਜ਼ਰ ਨਾਕਿਆਂ ਤੇ ਥਾਣਿਆਂ ਦੀ ਅਚਨਚੇਤ ਚੈਕਿੰਗ
ਜਿਸ ਦੇ ਦਮ ’ਤੇ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ 326 ਦੌੜਾਂ ਬਣਾਈਆਂ ਅਤੇ ਜਿੱਤ ਲਈ ਉਨ੍ਹਾਂ ਨੂੰ 327 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਅਫਰੀਕੀ ਟੀਮ ਸਿਰਫ 83 ਦੌੜਾਂ ’ਤੇ ਹੀ ਆਲਆਊਟ ਹੋ ਗਈ। ਅਫਰੀਕਾ ਨੂੰ ਸਮੇਟਣ ’ਚ ਸਭ ਤੋਂ ਜ਼ਿਆਦਾ ਭੂਮਿਕਾ ਭਾਰਤ ਦੇ ਸਪਿਨਰ ਰਵਿੰਦਰ ਜਡੇਜਾ ਦੀ ਰਹੀ। ਜਡੇਜਾ ਨੇ ਪਹਿਲਾਂ ਨਾਬਾਦ ਦੌੜਾਂ ਬਣਾਈਆਂ ਅਤੇ ਬਾਅਦ ’ਚ 5 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਇਸ ਲਈ ਅਫਰੀਕਾ ਦੇ ਬੱਲੇਬਾਜ਼ ਜ਼ਿਆਦਾ ਸਮਾਂ ਟਿਕ ਨਹੀਂ ਸਕੇ। ਜਿਸ ਦਾ ਚਲਦੇ ਹੋਏ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਖਿਲਾਫ ਵਿਸ਼ਵ ਕੱਪ ’ਚ ਵੱਡੀ ਜਿੱਤ ਹਾਸਲ ਕੀਤੀ, ਇਸ ਕਰਕੇ ਕੁਝ ਵੱਡੇ ਰਿਕਾਰਡ ਟੁੱਟੇ ਅਤੇ ਕੁਝ ਨਵੇਂ ਵੱਡੇ ਰਿਕਾਰਡ ਬਣੇ।
ਕੁਝ ਖਾਸ ਰਿਕਾਰਡ | IND Vs SA
ਦੱਖਣੀ ਅਫਰੀਕਾ ਦਾ ਘੱਟ ਸਕੋਰ : ਵਿਸ਼ਵ ਕੱਪ ਇਤਿਹਾਸ ’ਚ ਦੱਖਣੀ ਅਫਰੀਕਾ ਦਾ ਇਹ ਸਭ ਤੋਂ ਘੱਟ ਸਕੋਰ ਹੈ, ਇਸ ਤੋਂ ਘੱਟ ਸਕੋਰ ਸ਼੍ਰੀਲੰਕਾ ਦੇ ਨਾਂਅ ਹੈ 55 ਦੌੜਾਂ ਦਾ। ਉਹ ਵੀ ਇਸ ਵਿਸ਼ਵ ਕੱਪ ’ਚ ਬਣਿਆ ਸੀ, ਜਿੱਥੇ ਸ਼੍ਰੀਲੰਕਾਈ ਟੀਮ 358 ਦੌੜਾਂ ਦਾ ਪਿੱਛਾ ਕਰਦੇ ਹੋਏ ਸਿਰਫ 55 ਦੌੜਾਂ ਦੇ ਆਲਆਊਟ ਹੋ ਗਈ ਸੀ। ਜਿਸ ਵਿੱਚ ਮੁਹੰਮਦ ਸ਼ਮੀ ਦੀ ਹਮਲਾਵਾਰ ਗੇਂਦਬਾਜ਼ੀ ਸ਼ਾਮਲ ਸੀ, ਉਨ੍ਹਾਂ ਨੇ 5 ਵਿਕਟਾਂ ਹਾਸਲ ਕੀਤੀਆਂ ਸਨ। (IND Vs SA)
ਚਾਰ ਵਾਰ ਆਲਆਊਟ : ਇੱਕਰੋਜ਼ਾ ਇਤਿਹਾਸ ’ਚ ਭਾਰਤੀ ਟੀਮ ਨੇ 2003 ਤੋਂ ਬਾਅਦ 100 ਤੋਂ ਘੱਟ ਸਕੋਰ ’ਤੇ ਆਪਣੀ ਵਿਰੋਧੀ ਟੀਮ ਨੂੰ ਆਲਆਊਅ ਕੀਤਾ ਗਿਆ ਹੈ। ਇੱਕਰੋਜ਼ਾ ਇਤਿਹਾਸ ’ਚ ਕਿਸੇ ਵੀ ਟੀਮ ਦਾ ਇਹ ਪਹਿਲੀ ਵਾਰ ਹੈ।
ਅਫਰੀਕਾ ਦੀ ਦੂਜੀ ਸਭ ਤੋਂ ਵੱਡੀ ਹਾਰ : ਦੱਖਣੀ ਅਫਰੀਕਾ ਦੀ ਇਹ ਦੌੜਾਂ ’ਤੇ ਲਿਹਾਜ ’ਚ ਸਭ ਤੋਂ ਵੱਡੀ ਹਾਰ ਹੈ, ਕੱਲ੍ਹ ਅਫਰੀਕੀ ਟੀਮ ਭਾਰਤ ਤੋਂ 243 ਦੌੜਾਂ ਨਾਲ ਹਾਰੀ ਹੈ, ਇਸ ਤੋਂ ਪਹਿਲਾਂ ਦੱਖਣੀ ਅਰਫੀਕਾ ਨੂੰ ਪਾਕਿਸਤਾਨ ਨੇ 2002 ’ਚ 182 ਦੌੜਾਂ ਨਾਲ ਹਰਾਇਆ ਸੀ। (IND Vs SA)
200 ਤੋਂ ਜ਼ਿਆਦਾ ਸਕੋਰ ਨਾਲ ਜਿੱਤਣਾ : ਭਾਰਤੀ ਟੀਮ ਇੱਕਰੋਜ਼ਾ ਇਤਿਹਾਸ ’ਚ 5ਵੀਂ ਵਾਰ 200 ਤੋਂ ਜ਼ਿਆਦਾ ਦੌੜਾਂ ਨਾਲ ਜਿੱਤੀ ਹੈ, ਇਸ ਤੋਂ ਇਲਾਵਾ ਅੱਜ ਤੱਕ ਕੋਈ ਵੀ ਟੀਮ ਇੱਕ ਸਾਲ ’ਚ 200 ਤੋਂ ਜ਼ਿਆਦਾ ਦੌੜਾਂ ਦੇ ਲਿਹਾਜ ਨਾਲ ਨਹੀਂ ਜਿੱਤੀ ਹੈ। ਇੱਕੋ-ਇੱਕ ਭਾਰਤ ਟੀਮ ਹੀ ਹੈ ਜਿਸ ਨੇ 3 ਤੋਂ ਜ਼ਿਆਦਾ ਟੀਮਾਂ ਨੂੰ 200 ਤੋਂ ਜ਼ਿਆਦਾ ਦੌੜਾਂ ਨਾਲ ਹਰਾਇਆ ਹੈ। (IND Vs SA)