ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਡੰਕੀ ਰੂਟ ਨਾਲ ...

    ਡੰਕੀ ਰੂਟ ਨਾਲ ਜੁੜੇ ਸੰਕਟ ਅਤੇ ਦਰਦ ਨੂੰ ਕੌਣ ਸੁਣੇਗਾ?

    Donkey Route
    ਡੰਕੀ ਰੂਟ ਨਾਲ ਜੁੜੇ ਸੰਕਟ ਅਤੇ ਦਰਦ ਨੂੰ ਕੌਣ ਸੁਣੇਗਾ?

    Donkey Route: ਭਾਰਤੀਆਂ ’ਚ ਵਿਦੇਸ਼ ਜਾ ਕੇ ਪੜ੍ਹਨ ਅਤੇ ਨੌਕਰੀ ਦਾ ਜਨੂੰਨ ਹੈ, ਇਹ ਸਾਲਾਂ ਤੋਂ ਰਿਹਾ ਹੈ ਪੰਜਾਬ, ਗੁਜਰਾਤ ਦੇ ਲੋਕਾਂ ਨੇ ਅਮਰੀਕਾ, ਕੈਨੇਡਾ, ਬ੍ਰਿਟੇਨ ’ਚ ਆਪਣੀ ਚੰਗੀ ਥਾਂ ਬਣਾਈ ਹੈ ਪਰ ਹਾਲ ਦੇ ਸਾਲਾਂ ’ਚ ਬਹੁਤ ਸਾਰੇ ਭਾਰਤੀ ਗੈਰ-ਕਾਨੂੰਨੀ ਯਾਤਰਾ ਦੇ ਸ਼ਿਕਾਰ ਹੋ ਕੇ ਕੁਝ ਨੇ ਆਪਣੀ ਜਾਨ ਗਵਾਈ ਹੈ ਤਾਂ ਕੁਝ ਕਈ ਤਕਲੀਫਾਂ ਦਾ ਸਾਹਮਣਾ ਕਰ ਰਹੇ ਹਨ ਨਜਾਇਜ਼ ਤਰੀਕਿਆਂ ਨਾਲ ਡੰਕੀ ਰੂਟ ਤੋਂ ਅਮਰੀਕਾ ਆਦਿ ਦੇਸ਼ਾਂ ’ਚ ਨੌਜਵਾਨਾਂ ਨੂੰ ਭੇਜ ਕੇ ਜਾਨਲੇਵਾ ਅੰਨ੍ਹੀਆਂ ਗਲੀਆਂ ’ਚ ਧੱਕਣ ਵਾਲੇ ਏਜੰਟਾਂ ਨੇ ਭਾਵੇਂ ਹੀ ਮੋਟੀ ਕਮਾਈ ਕੀਤੀ ਹੋਵੇ, ਪਰ ਇਸ ਕਾਲੇ ਕਾਰਨਾਮੇ ਤੇ ਗੌਰਖਧੰਦੇ ’ਤੇ ਸਮਾਂ ਰਹਿੰਦੇ ਕਾਰਵਾਈ ਨਾ ਹੋਣਾ ਸਰਕਾਰ ਦੀ ਵੱਡੀ ਨਾਕਾਮੀ ਹੈ।

    ਮੋਟੀ ਕਮਾਈ ਅਤੇ ਚਮਕੀਲੇ ਸੁਫ਼ਨਿਆਂ ਦਾ ਮੋਹ ਨੌਜਵਾਨਾਂ ਦੀ ਸੋਚਣ-ਸਮਝਣ ਦੀ ਸ਼ਕਤੀ ਨੂੰ ਹੀ ਖ਼ਤਮ ਕਰ ਦਿੰਦਾ ਹੈ ਕਿ ਉਹ ਆਪਣੀ ਜਾਨ ਤੱਕ ਨੂੰ ਵੀ ਜੋਖ਼ਿਮ ’ਚ ਪਾ ਦਿੰਦੇ ਹਨ ਦਰਅਸਲ, ਡੰਕੀ ਰੂਟ ਅਮਰੀਕਾ ਆਦਿ ਦੇਸ਼ਾਂ ’ਚ ਜਾਣ ਦਾ ਇੱਕ ਨਜਾਇਜ਼ ਰਸਤਾ ਹੈ, ਜਿਸ ’ਚ ਸੀਮਾ ਕੰਟਰੋਲ ਦੀਆਂ ਤਜ਼ਵੀਜਾਂ ਨੂੰ ਛਿੱਕੇ ਟੰਗ ਕੇ ਇੱਕ ਲੰਮੀ ਅਤੇ ਔਖੀ ਯਾਤਰਾ ਜ਼ਰੀਏ ਦੂਜੇ ਦੇਸ਼ ਲਿਜਾਇਆ ਜਾਂਦਾ ਹੈ ਡੰਕੀ ਰੂਟ ਦਾ ਮਤਲਬ ਅਜਿਹੇ ਰਸਤੇ ਹਨ ਜੋ ਨਜਾਇਜ਼ ਤੌਰ ’ਤੇ ਲੋਕਾਂ ਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਲੈ ਜਾਂਦੇ ਹਨ ਪੰਜਾਬ ’ਚ ਡੰਕੀ ਰੂਟ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਇੱਕ ਖੁੱਲ੍ਹਾ ਰਹੱਸ ਰਿਹਾ ਹੈ ਇਹ ਸ਼ਬਦ ਪੰਜਾਬੀ ਸ਼ਬਦ ‘ਡੁੰਕੀ’ ਤੋਂ ਆਇਆ ਹੈ। Donkey Route

    ਜਿਸ ਦਾ ਅਰਥ ਹੈ ਇੱਕ ਥਾਂ ਤੋਂ ਦੂਜੀ ਥਾਂ ਕੁੱਦਣਾ ਇੱਕ ਦਹਾਕੇ ਤੋਂ ਜਾਰੀ ਇਸ ਗੋਰਖਧੰਦੇ ਡੰਕੀ ਪ੍ਰੇਕਟਿਸ ਦਾ ਉਦੋਂ ਪਰਦਾਫਾਸ਼ ਹੋਇਆ ਅਤੇ ਇਹ ਅੰਤਰਰਾਸ਼ਟਰੀ ਸੁਰਖੀਆਂ ’ਚ ਆਇਆ ਜਦੋਂ ਇਸ ਤਹਿਤ ਦਸੰਬਰ 2023 ’ਚ ਫਰਾਂਸ ਨੇ ਮਨੁੱਖੀ ਤਸਕਰੀ ਦੇ ਸ਼ੱਕ ’ਚ ਦੁਬਈ ਤੋਂ ਨਿਕਾਰਾਗੁਆ ਜਾ ਰਹੇ 303 ਭਾਰਤੀ ਯਾਤਰੀਆਂ ਵਾਲੇ ਇੱਕ ਚਾਰਟਰ ਜਹਾਜ਼ ਨੂੰ ਰੋਕ ਦਿੱਤਾ ਸੀ ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ ਹਾਲ ਹੀ ’ਚ ਪੰਜਾਬ ’ਚ ਸਮਾਣਾ ਦੇ ਚਾਰ ਨੌਜਵਾਨਾਂ ਦੀ ਦਰਦਨਾਕ ਕਹਾਣੀ ਉਜਾਗਰ ਹੋਈ ਹੈ, ਜਿਨ੍ਹਾਂ ਨੂੰ ਏਜੰਟਾਂ ਨੇ ਮੋਟੀ ਰਕਮ ਵਸੂਲ ਕੇ ਜਾਨਲੇਵਾ ਹਾਲਾਤਾਂ ’ਚ ਧੱਕ ਦਿੱਤਾ। Donkey Route

    ਉਨ੍ਹਾਂ ਤੋਂ ਦੋ ਵਾਰੀਆਂ ’ਚ ਕਰੀਬ ਢਾਈ ਕਰੋੜ ਰੁਪਏ ਵਸੂਲੇ ਗਏ ਅਤੇ ਖ਼ਤਰਨਾਕ ਹਾਲਾਤਾਂ ’ਚ ਧੱਕ ਦਿੱਤਾ ਗਿਆ ਕਈ ਦਿਨ ਜੰਗਲਾਂ ’ਚ ਉਨ੍ਹਾਂ ਨੂੰ ਭੁੱਖਾ ਰਹਿਣਾ ਪਿਆ ਫੋਨ ਅਤੇ ਜੁੱਤੇ ਖੋਹ ਲੈਣ ਨਾਲ ਉਨ੍ਹਾਂ ਨੂੰ ਨੰਗੇ ਪੈਰੀਂ ਪੈਦਲ ਤੁਰਨਾ ਪਿਆ ਡੰਕੀ ਰੂਟ ’ਚ ਸ਼ਾਮਲ ਏਜੰਟ ਅਪਰਾਧੀ ਹਨ, ਨੌਜਵਾਨਾਂ ਦੇ ਸੁਫ਼ਨਿਆਂ ਨੂੰ ਚੂਰ-ਚੂਰ ਕਰਨ ਵਾਲੇ ਧੋਖੇਬਾਜ਼ ਹਨ ਇਹ ਦਰਦ ਅਤੇ ਵਿਡੰਬਨਾ ਸਿਰਫ਼ ਪੰਜਾਬ ਦੀ ਨਹੀਂ ਹੈ, ਸਗੋਂ ਗੁਜਰਾਤ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਨੌਜਵਾਨਾਂ ਦੀ ਵੀ ਹੈ ਰੁਜ਼ਗਾਰ ਦੇ ਨਾਲ-ਨਾਲ ਸਿੱਖਿਆ ਸਭ ਤੋਂ ਵੱਡੀ ਵਜ੍ਹਾ ਹੈ ਡੰਕੀ ਰੂਟ ਦੀ ਕੁਝ ਦੇਸ਼ਾਂ ’ਚ ਤਕਨੀਕੀ ਅਤੇ ਹੋਰ ਪ੍ਰੋਫੈਸ਼ਨਲ ਸਿੱਖਿਆ ’ਤੇ ਭਾਰਤ ਦੇ ਮੁਕਾਬਲੇ ਘੱਟ ਖਰਚ ਹੁੰਦਾ ਹੈ।

    ਇਸ ਲਈ ਵੀ ਵਿਦਿਆਰਥੀ ਵਿਦੇਸ਼ ਜਾਣਾ ਪਸੰਦ ਕਰਦੇ ਹਨ ਜਿਨ੍ਹਾਂ ਨੂੰ ਘੱਟ ਸਮੇਂ ’ਚ ਚੰਗੀ ਕਮਾਈ ਕਰਕੇ ਚੰਗੀ ਲਾਈਫ ਸਟਾਈਲ ’ਚ ਜਿਉਣ ਦੀ ਖਵਾਹਿਸ਼ ਹੁੰਦੀ ਹੈ ਜਾਂ ਫਿਰ ਜੋ ਭਾਰਤ ’ਚ ਕਿਸੇ ਕ੍ਰਾਈਮ ’ਚ ਸ਼ਾਮਲ ਹੁੰਦੇ ਹਨ ਉਹ ਵੀ ਗੈਰ-ਕਾਨੂੰਨੀ ਤਰੀਕਾ ਅਖਤਿਆਰ ਕਰਦੇ ਹਨ ਡੰਕੀ ਰੂਟ ਜ਼ਰੀਏ ਲੋਕ ਅਮਰੀਕਾ, ਕੈਨੇਡਾ, ਯੂਨਾਈਟਿਡ, ਕਿੰਗਡਮ ਅਤੇ ਅਸਟਰੇਲੀਆ ਵਰਗੇ ਦੇਸ਼ਾਂ ’ਚ ਨਜਾਇਜ਼ ਤਰੀਕੇ ਨਾਲ ਦਾਖ਼ਲਾ ਹੁੰਦੇ ਹਨ ਇਸ ਰਸਤੇ ’ਚ ਕਈ ਜਾਨਲੇਵਾ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਨਜਾਇਜ਼ ਤਰੀਕੇ ਨਾਲ ਐਂਟਰੀ ਕਰਨ ਦੌਰਾਨ ਲੋਕਾਂ ਦੀ ਮੌਤ ਵੀ ਜਾਂਦੀ ਹੈ ‘ਡੰਕੀ ਰੂਟ’ ਇੱਕ ਭਿਆਨਕ ਹੁੰਦੀ ਸਮੱਸਿਆ ਹੈ। Donkey Route

    ਭਾਰਤ ’ਚ ਵਧਦੀ ਬੇਰੁਜ਼ਗਾਰੀ ਜਿੱਥੇ ਇਸ ਸਮੱਸਿਆ ਦਾ ਵੱਡਾ ਕਾਰਨ ਹੈ, ਉੱਥੇ ਕਿਸ ਤਰ੍ਹਾਂ ਨੌਜਵਾਨ ਵੀ ਹੌਂਸਲੇ ਅਤੇ ਕਰੜੀ ਮਿਹਨਤ ਦੀ ਬਜਾਇ ਰਾਤੋ-ਰਾਤ ਅਮੀਰ ਬਣਨ ਦੇ ਸੁਫਨੇ ਸੰਜੋਏ ਹੋਏ ਇਨ੍ਹਾਂ ਸੰਕਟਾਂ ਨੂੰ ਸੱਦਾ ਦਿੰਦੇ ਹਨ ਆਖਰ ਕੀ ਵਜ੍ਹਾ ਹੈ ਕਿ ਮਾਂ-ਬਾਪ ਜ਼ਮੀਨ ਵੇਚ ਕੇ ਅਤੇ ਆਪਣੇ ਗਹਿਣੇ-ਮਕਾਨ ਗਹਿਣੇ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜਣ ਨੂੰ ਕਾਹਲੇ ਹਨ? ਆਖ਼ਰ ਸੁਨਹਿਰੇ ਸੁਫਨਿਆਂ ਦੀ ਚਕਾਚੌਂਧ ’ਚ ਸਾਡੇ ਨੌਜਵਾਨ ਦਲਾਲਾਂ ਦੇ ਹੱਥਾਂ ਦੇ ਖਿਡੌਣੇ ਕਿਉਂ ਬਣ ਰਹੇ ਹਨ? ਅਮਰੀਕਾ ਤੇ ਹੋਰ ਦੇਸ਼ਾਂ ’ਚ ਜਾਣ ਦੇ ਮੋਹ ’ਚ ਆਪਣੇ ਜੀਵਨ ਨੂੰ ਇਸ ਤਰ੍ਹਾਂ ਜੋਖ਼ਿਮ ’ਚ ਪਾਉਣਾ ਨੌਜਵਾਨ ਕਿਉਂ ਸਹੀ ਮੰਨਦੇ ਹਨ। Donkey Route

    Read This : Abohar News: ਚੋਰਾਂ ਦੀ ਨਿਸ਼ਾਨਦੇਹੀ ’ਤੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ

    ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਿਕ, ਬੀਤੇ ਪੰਜ ਸਾਲਾਂ ’ਚ ਦੋ ਲੱਖ ਤੋਂ ਜਿਆਦਾ ਭਾਰਤੀ ਨਜਾਇਜ਼ ਤਰੀਕੇ ਨਾਲ ਅਮਰੀਕਾ ’ਚ ਘੰੁਮਦੇ ਹੋਏ ਫੜ੍ਹੇ ਗਏ ਹਨ ਅਜਿਹੇ ਮਾਮਲੇ ਉਜਾਗਰ ਹੋਣ ਤੋਂ ਤੁਰੰਤ ਬਾਅਦ ਕੁਝ ਗ੍ਰਿਫਤਾਰੀਆਂ ਇਸ ਵੱਡੇ ਸੰਕਟ ਦਾ ਹੱਲ ਨਹੀਂ ਇਨ੍ਹਾਂ ਅਪਰਾਧਿਕ ਕਾਰਿਆਂ ’ਚ ਸ਼ਾਮਲ ਏਜੰਟ ਕੁਝ ਸਮੇਂ ਲਈ ਚੁੱਪ ਬੈਠ ਕੇ ਫਿਰ ਤੋਂ ਆਪਣੀ ਨਾਪਾਕ ਖੇਡ ’ਚ ਸਰਗਰਮ ਹੋ ਜਾਂਦੇ ਹਨ ਉਂਜ ਉਹ ਨੌਜਵਾਨ ਵੀ ਘੱਟ ਦੋਸ਼ੀ ਨਹੀਂ ਹਨ ਜੋ ਅਸਲ ਸਥਿਤੀ ਨੂੰ ਜਾਣੇ ਬਿਨਾਂ ਸ਼ਾਰਟਕੱਟ ਰਸਤੇ ਲਈ ਦਲਾਲਾਂ ਨੂੰ ਪੈਸੇ ਦੇਣ ਨੂੰ ਤਿਆਰ ਹੋ ਜਾਂਦੇ ਹਨ ਦਰਅਸਲ, ਵਿਦੇਸ਼ ਜਾਣ ਦੇ ਇੱਛੁਕ ਉਮੀਦਵਾਰਾਂ ਨੂੰ ਅਧਿਕਾਰਕ ਚੈਨਲ ਨੂੰ ਦਰਕਿਨਾਰ ਕਰਨ ਦੇ ਖਤਰਿਆਂ ਬਾਰੇ ਵੀ ਦੱਸਣਾ ਚਾਹੀਦਾ ਹੈ ਇਸ ਲਈ ਉਨ੍ਹਾਂ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ।

    ਸਾਡੇ ਦੇਸ਼ ਦੇ ਨੌਜਵਾਨ ਅਮੀਰ ਦੇਸ਼ਾਂ ’ਚ ਪਲਾਇਨ ਕਰਨ ਲਈ ਆਪਣਾ ਸਾਰਾ ਕੁਝ ਦਾਅ ’ਤੇ ਲਾਊਂਦੇ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ਗਰੀਬੀ ਤੋਂ ਛੁਟਕਾਰਾ ਪਾਉਣ ਵਾਲਿਆਂ ਅਤੇ ਇੱਛਾਵਾਂ ਨਾਲ ਵੀ ਜੁੜੀ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਹੀ ਵਿਦੇਸ਼ ’ਚ ਘੱਟ-ਮਿਆਰੀ ਨੌਕਰੀਆਂ ਮਿਲੀਆਂ ਪਰ ਬਿਹਤਰ ਤਨਖਾਹ ਦੇ ਲੋਭ ’ਚ ਨੌਜਵਾਨ ਅਜਿਹੀਆਂ ਨੌਕਰੀਆਂ ਕਰਦੇ ਹਨ ਭਾਰਤ ’ਚ ਬੇਰੁਜ਼ਗਾਰੀ ਦਾ ਆਲਮ ਇਹ ਹੈ ਕਿ ਉੱਤਰ ਪ੍ਰਦੇਸ਼ ’ਚ 60 ਹਜ਼ਾਰ ਕਾਂਸਟੇਬਲ ਦੀ ਭਰਤੀ ਲਈ 48 ਲੱਖ ਤੋਂ ਵੀ ਜ਼ਿਆਦਾ ਨੌਜਵਾਨਾਂ ਨੇ ਬਿਨੈ ਕੀਤਾ ਹੈ ਥੱਕ-ਹਾਰ ਕੇ ਅਜਿਹੀਆਂ ਤੇ ਹੋਰ ਨੌਕਰੀਆਂ ਲਈ ਕੋਸ਼ਿਸ਼ਾਂ ’ਚ ਨਾਕਾਮ ਰਹਿਣ ਵਾਲੇ ਨੌਜਵਾਨ ਵਿਦੇਸ਼ਾਂ ਵੱਲ ਪਲਾਇਨ ਕਰਦੇ ਹਨ।

    ਕਈ ਲੋਕਾਂ ਦੀ ਰਾਇ ’ਚ ਅਮਰੀਕਾ ’ਚ ਹੋਣ ਵਾਲੀ ਚੰਗੀ ਕਮਾਈ ਡੰਕੀ ਰੂਟ ਦੇ ਜੋਖ਼ਿਮਾਂ ਅਤੇ ਪੇ੍ਰਸ਼ਾਨੀਆਂ ਦੀ ਭਰਪਾਈ ਕਰ ਦਿੰਦੀ ਹੈ ਕਈ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਅਤੇ ਭਤੀਜੇ ਹਰ ਮਹੀਨੇ ਘੱਟੋ-ਘੱਟ ਦੋ ਲੱਖ ਰੁਪਏ ਘਰ ਭੇਜਦੇ ਹਨ ਤੇ ਉਹ ਮੁੱਖ ਤੌਰ ’ਤੇ ਗੈਸ ਸਟੇਸ਼ਨ, ਮਾਲ, ਕਿਰਾਇਆ ਸਟੋਰ ਅਤੇ ਰੇਸਤਰਾਂ ’ਚ ਫੁੱਲ ਜਾਂ ਪਾਰਟ ਟਾਈਮ ਜੌਬ ਕਰਦੇ ਹਨ ਇੱਕ ਸ਼ਖ਼ਸ ਅਨੁਸਾਰ ਉਸ ਦਾ ਭਤੀਜਾ ਕੈਲੇਫੋਰਨੀਆਂ ’ਚ ਇੱਕ ਡੇਅਰੀ ਫਾਰਮ ’ਚ ਹਰ ਰੋਜ਼ ਲਗਭਗ 100 ਡਾਲਰ ਕਮਾਉਂਦਾ ਹੈ, ਜਦੋਂਕਿ ਭਾਰਤ ’ਚ ਉਹ ਉੱਥੇ ਕੰਮ ਕਰਕੇ ਇੱਕ ਮਹੀਨੇ ’ਚ 6000 ਰੁਪਏ ਕਮਾਉਂਦਾ ਸੀ ਰਿਸ਼ਤੇਦਾਰਾਂ ਮੁਤਾਬਿਕ। Donkey Route

    ਇਸ ਧਨ ਨਾਲ ਨਾ ਸਿਰਫ਼ ਉਨ੍ਹਾਂ ਨੂੰ ਕਰਜ਼ਾ ਲਾਹੁਣ, ਸਕੂਲ ਦੀ ਫੀਸ ਭਰਨ, ਦਾਜ, ਘਰ ਦੀ ਮੁਰੰਮਤ ਅਤੇ ਨਵੀਂ ਕਾਰ ਖਰੀਦਣ ’ਚ ਮੱਦਦ ਮਿਲੀ, ਸਗੋਂ ਇਸ ਨਾਲ ਉਨ੍ਹਾਂ ਦੀ ਸਮਾਜਿਕ ਸਥਿਤੀ ਵੀ ਸੁਧਰੀ ਮੰਨਿਆ ਜਾਂਦਾ ਹੈ ਕਿ ਹਾਲ ਦੇ ਸਾਲਾਂ ’ਚ ਦੇਖੀਏ ਤਾਂ ਵੀਜਾ ਬੈਕਲਾਗ ਨੇ ਵੀ ਕੁਝ ਸੰਭਾਵਿਤ ਪ੍ਰਵਾਸੀਆਂ ਨੂੰ ਡੰਕੀ ਰੂਟ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ ਸੰਭਾਵਿਤ ਪ੍ਰਵਾਸੀਆਂ ਲਈ ਇਹ ਨਿਰਮਾਣ ਭਾਰੀ ਕੀਮਤ ਅਤੇ ਬਹੁਤ ਵੱਡੇ ਜੋਖ਼ਿਮ ਨਾਲ ਆਉਂਦਾ ਹੈ ਵਿਡੰਬਨਾ ਦੇਖੋ ਕਿ ਮੁੱਠੀ ਭਰ ਡੰਕੀ ਪ੍ਰਵਾਸੀਆਂ ਦੀ ਸਫਲਤਾ ਦੀਆਂ ਕਹਾਣੀਆਂ ਬਹੁਗਿਣਤੀ ਨੂੰ ਗੁੰਮਰਾਹ ਕਰਦੀਆਂ ਹਨ ਹਰ ਕੋਈ ਪ੍ਰਵਾਸ ਦੇ ਲਾਭਾਂ ਬਾਰੇ ਗੱਲ ਕਰਦਾ ਹੈ, ਪਰ ਕੋਈ ਵੀ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਗੱਲ ਨਹੀਂ ਕਰਦਾ। Donkey Route

     (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਲਲਿਤ ਗਰਗ

    LEAVE A REPLY

    Please enter your comment!
    Please enter your name here