Vitamin B12 : 47 ਫੀਸਦੀ ਭਾਰਤੀਆਂ ’ਚ ਵਿਟਾਮਿਨ ਬੀ-12 ਦੀ ਕਮੀ, ਸਰੀਰ ’ਚ ਦਿਸਦੇ ਹਨ ਖ਼ਤਰਨਾਕ ਸੰਕੇਤ

Vitamin b12

ਹਰ ਵਿਅਕਤੀ ਦੇ ਸਰੀਰ ’ਚ ਵਿਟਾਮਿਨ ਬੀ-12 (Vitamin b12) ਦਾ 150 ਪੀਜੀ ਪ੍ਰਤੀ ਐਮਐਲ ਹੋਣਾ ਜ਼ਰੂਰੀ ਹੈ

ਕਈ ਵਿਟਾਮਿਨ ਅਤੇ ਪੋਸ਼ਕ ਤੱਤ ਮਿਲ ਕੇ ਸਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਇਨ੍ਹਾਂ ਦੀ ਕਮੀ ਹੁੰਦੇ ਹੀ ਸਾਡਾ ਸਰੀਰ ਸਾਨੂੰ ਅਲਰਟ ਕਰ ਦਿੰਦਾ ਹੈ। ਪਰ ਵਿਟਾਮਿਨ ਬੀ-12 (Vitamin b12) ਇੱਕ ਅਜਿਹਾ ਤੱਤ ਹੈ ਜਿਸ ਦੀ ਕਮੀ ਦਾ ਪਤਾ ਅਸਾਨੀ ਨਾਲ ਨਹੀਂ ਲਾਇਆ ਜਾ ਸਕਦਾ ਹੈ। ਸ਼ਾਂਤ ਰਹਿ ਕੇ ਇਹ ਸਰੀਰ ਵਿਚ ਹੌਲੀ-ਹੌਲੀ ਘੱਟ ਹੁੰਦਾ ਜਾਂਦਾ ਹੈ ਅਤੇ ਸਰੀਰ ’ਤੇ ਅਸਰ ਕਰਦਾ ਹੈ। ਇਹ ਨਾ ਸਿਰਫ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਇਹ ਦਿਮਾਗ ਨੂੰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ।

ਲਗਭਗ 47 ਫੀਸਦੀ ਭਾਰਤੀ ਵਿਟਾਮਿਨ ਬੀ-12 (Vitamin b12) ਦੀ ਕਮੀ ਤੋਂ ਪੀੜਤ ਹਨ। ਸਿਰਫ਼ 26 ਪ੍ਰਤੀਸ਼ਤ ਲੋਕਾਂ ਵਿੱਚ ਬੀ-12 ਦਾ ਪੱਧਰ ਪੂਰਾ ਹੈ। ਸਾਡੇ ਦੇਸ਼ ਵਿੱਚ ਬੀ12 ਦੀ ਕਮੀ ਇੱਕ ਗੰਭੀਰ ਸਿਹਤ ਖ਼ਤਰਾ ਬਣ ਰਹੀ ਹੈ, ਜਿਸ ਦਾ ਹੱਲ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ।

ਖੂਨ ਦੀ ਜਾਂਚ ਨਾਲ ਪਤਾ ਲਾਓ:

ਬੀ-12 ਦੀ ਕਮੀ ਦਾ ਪਤਾ ਸੀਬੀਸੀ ਭਾਵ ਕੰਪਲੀਟ ਬਲੱਡ ਕਾਊਂਟ ਅਤੇ ਵਿਟਾਮਿਨ ਬੀ-12 ਟੈਸਟ ਪੱਧਰ ਦੁਆਰਾ ਜਾਂਚਿਆ ਜਾਂਦਾ ਹੈ ਜੇਕਰ ਖੂਨ ਵਿੱਚ ਬੀ-12 ਦੀ ਮਾਤਰਾ 150 ਪੀਜੀ ਪ੍ਰਤੀ ਮਿਲੀਲੀਟਰ ਤੋਂ ਘੱਟ ਹੋਵੇ ਤਾਂ ਸਰੀਰ ਵਿੱਚ ਵਿਟਾਮਿਨ ਬੀ-12 ਦੀ ਕਮੀ ਹੋ ਜਾਂਦੀ ਹੈ।

ਕਮੀ ਦਾ ਏਦਾਂ ਲਾਓ ਪਤਾ: | Vitamin b12

ਵਿਟਾਮਿਨ ਬੀ-12 ਦੀ ਕਮੀ ਦੇ ਲੱਛਣ | Vitamin b12

  1. ਥਕਾਵਟ ਅਤੇ ਕਮਜ਼ੋਰੀ: ਟੀਓਆਈ ਦੀ ਖਬਰ ਮੁਤਾਬਕ ਵਿਟਾਮਿਨ ਬੀ12 ਦੀ ਕਮੀ ਦਾ ਪਹਿਲਾ ਲੱਛਣ ਥਕਾਵਟ ਅਤੇ ਕਮਜ਼ੋਰੀ ਹੈ। ਵਿਟਾਮਿਨ ਬੀ12 ਦੀ ਕਮੀ ਨਾਲ ਆਕਸੀਜ਼ਨ ਦੀ ਸਪਲਾਈ ਘੱਟ ਹੋਣ ਲੱਗਦੀ ਹੈ, ਸਰੀਰ ਦੇ ਅੰਗ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਹਮੇਸ਼ਾ ਆਲਸ, ਨਿਰਾਸ਼ਾ ਤੇ ਊਰਜਾ ਦੀ ਕਮੀ ਹੋਣ ਲੱਗਦੀ ਹੈ।
  2. ਦਿਮਾਗ ਦੀ ਸਮਰੱਥਾ ’ਤੇ ਅਸਰ: ਜਦੋਂ ਸਰੀਰ ਵਿੱਚ ਘੱਟ ਆਕਸੀਜ਼ਨ ਹੁੰਦੀ ਹੈ, ਤਾਂ ਘੱਟ ਆਕਸੀਜ਼ਨ ਦਿਮਾਗ ਤੱਕ ਪਹੁੰਚੇਗੀ। ਇਸ ਕਾਰਨ ਦਿਮਾਗ ਨੂੰ ਕੁਝ ਸੋਚਣ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ। ਦਰਅਸਲ, ਵਿਟਾਮਿਨ ਬੀ12 ਨਸਾਂ ਦੀ ਤੰਦਰੁਸਤੀ ਲਈ ਜ਼ਰੂਰੀ ਹੈ। ਜਦੋਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ, ਤਾਂ ਕਿਸੇ ਵੀ ਚੀਜ਼ ’ਤੇ ਧਿਆਨ ਦੇਣਾ ਮੁਸ਼ਕਲ ਹੋ ਜਾਂਦਾ ਹੈ। ਯਾਦਾਸ਼ਤ ਦੀ ਕਮੀ ਵਧੇਗੀ ਅਤੇ ਦਿਮਾਗ ਹਮੇਸ਼ਾ ਥਕਾਵਟ ਮਹਿਸੂਸ ਕਰੇਗਾ।
  3. ਝਰਨਾਹਟ ਤੇ ਸੁੰਨਾਪਣ: ਨਸਾਂ ਦੇ ਕਮਜ਼ੋਰ ਹੋਣ ਕਾਰਨ ਪੈਰਾਂ ਅਤੇ ਹੱਥਾਂ ਵਿੱਚ ਝਰਨਾਹਟ ਸ਼ੁਰੂ ਹੋ ਜਾਵੇਗੀ। ਹੱਥਾਂ ਤੇ ਲੱਤਾਂ ਵਿੱਚ ਸੰਵੇਦਨਾ ਘਟਣੀ ਸ਼ੁਰੂ ਹੋ ਜਾਵੇਗੀ। ਕਈ ਵਾਰ ਹੱਥ-ਪੈਰ ਕੰਬਣ ਲੱਗ ਪੈਂਦੇ ਹਨ। ਜੇਕਰ ਵਿਟਾਮਿਨ ਬੀ12 ਦੀ ਗੰਭੀਰ ਕਮੀ ਹੋ ਜਾਂਦੀ ਹੈ ਤਾਂ ਹੱਥਾਂ ਤੇ ਪੈਰਾਂ ਦੀਆਂ ਨਸਾਂ ਡੈਮੇਜ਼ ਹੋਣ ਲੱਗਦੀਆਂ ਹਨ। ਇਸ ਨਾਲ ਪੈਰੀਫਿਰਲ ਨਿਊਰੋਪੈਥੀ ਦਾ ਕਾਰਨ ਬਣੇਗਾ
  4. ਨਜ਼ਰ ਦੀ ਸਮੱਸਿਆ: ਵਿਟਾਮਿਨ ਬੀ12 ਦੀ ਕਮੀ ਕਾਰਨ ਅੱਖਾਂ ਦੀ ਰੌਸ਼ਨੀ ਵੀ ਘੱਟ ਹੋਣ ਲੱਗਦੀ ਹੈ। ਇਸ ਵਿੱਚ ਆਪਟਿਕ ਨਰਵ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਵੇਗਾ ਜਿਸ ਨਾਲ ਆਪਟਿਕ ਨਿਊਰੋਪੈਥੀ ਦੀ ਬਿਮਾਰੀ ਹੋ ਜਾਵੇਗੀ। ਇਸ ਨਾਲ ਧੁੰਦਲਾ ਦਿਖਾਈ ਦੇਣ ਲੱਗੇਗਾ।
  5. ਮੂੰਹ ’ਚ ਛਾਲੇ: ਜੇਕਰ ਮੂੰਹ ’ਚ ਛਾਲੇ ਹੋਣ ਲੱਗਣ ਤਾਂ ਇਹ ਵਿਟਾਮਿਨ ਬੀ12 ਦੀ ਕਮੀ ਦਾ ਵੀ ਸੰਕੇਤ ਹੋ ਸਕਦਾ ਹੈ। ਜੀਭ ’ਚ ਸੋਜ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਉਸ ਵਿਚ ਲਾਲੀ ਦਿਖਾਈ ਦੇਵੇਗੀ।
  6. ਤੁਰਨ ’ਚ ਦਿੱਕਤ: ਜੇਕਰ ਤੁਹਾਨੂੰ ਤੁਰਨ ਵਿੱਚ ਮੁਸ਼ਕਲ ਆ ਰਹੀ ਹੈ। ਜੇਕਰ ਤੁਸੀਂ ਤੁਰਦੇ ਸਮੇਂ ਤੁਰੰਤ ਥੱਕ ਜਾਂਦੇ ਹੋ, ਤਾਂ ਇਹ ਵੀ ਵਿਟਾਮਿਨ ਬੀ12 ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਕਿਉਂਕਿ ਜਦੋਂ ਲੱਤਾਂ ਦੀਆਂ ਨਸਾਂ ਡੈਮੇਜ਼ ਹੋ ਜਾਂਦੀਆਂ ਹਨ, ਤਾਂ ਮੂਵਮੈਂਟ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ।
  7. ਚਮੜੀ ਦਾ ਫਿੱਕਾ ਹੋਣਾ: ਵਿਟਾਮਿਨ ਬੀ12 ਦੀ ਕਮੀ ਕਾਰਨ ਚਮੜੀ ਦਾ ਰੰਗ ਫਿੱਕਾ ਹੋਣ ਲੱਗਦਾ ਹੈ। ਜਿੱਥੋਂ ਤੱਕ ਕਿ ਇਹ ਜਾਂਡਿਸ ਵੀ ਹੋ ਸਕਦਾ ਹੈ ਜਿਸ ਵਿੱਚ ਸਾਰਾ ਸਰੀਰ ਪੀਲਾ ਹੋ ਜਾਵੇਗਾ।

ਇਸ ਤਰ੍ਹਾਂ ਪੂਰੀ ਹੋਵੇਗੀ ਕਮੀ

  • ਰੋਜ਼ਾਨਾ 250 ਮਿ.ਲੀ. ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ।
  • 170 ਗ੍ਰਾਮ ਦਹੀਂ ਦਾ ਸੇਵਨ ਕਰੋ। ਫੋਰਟੀਫਾਈਡ ਅਨਾਜ ਦੇ ਨਾਲ ਦਹੀਂ ਦਾ ਸੇਵਨ ਕਰਨ ਨਾਲ ਵਿਟਾਮਿਨ ਬੀ-12 ਮਿਲਦਾ ਹੈ।
  • 100 ਗ੍ਰਾਮ ਦਹੀਂ ਵਿਟਾਮਿਨ ਬੀ-12 ਦੀ ਰੋਜ਼ਾਨਾ ਲੋੜ ਦਾ 20 ਫੀਸਦੀ ਪੂਰਾ ਕਰੇਗਾ।
  • ਫੋਰਟੀਫਾਈਡ ਸੀਰੀਅਲ ਜਿਵੇਂ ਕਿ ਕੌਰਨਫਲੈਕਸ, ਓਟਸ ਆਦਿ ਨਟਸ ਲਏ ਜਾ ਸਕਦੇ ਹਨ।
  • ਮਸ਼ਰੂਮ ਬੀ-12 ਨਾਲ ਭਰਪੂਰ ਹੁੰਦੇ ਹਨ, ਪਰ ਇਨ੍ਹਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ। ਇਨ੍ਹਾਂ ਨੂੰ ਸਬਜ਼ੀਆਂ ਤੇ ਪਨੀਰ ਦੇ ਨਾਲ ਮਿਲਾ ਕੇ ਸੇਵਨ ਕਰਨਾ ਫਾਇਦੇਮੰਦ ਹੋਵੇਗਾ।
  • ਇਸ ਤੋਂ ਇਲਾਵਾ ਮੱਕੀ, ਸੇਬ, ਕੇਲਾ, ਸੰਤਰਾ, ਬਲੂਬੇਰੀ, ਬਦਾਮ ਅਤੇ ਮੂੰਗਫਲੀ ਦੇ ਸੇਵਨ ਨਾਲ ਵੀ ਵਿਟਾਮਿਨ ਬੀ-12 ਪ੍ਰਾਪਤ ਹੁੰਦਾ ਹੈ।
  • ਕਣਕ ਦੀ ਬੇਹੀ ਰੋਟੀ ਵਿੱਚ ਚੰਗੇ ਬੈਕਟੀਰੀਆ ਹੁੰਦੇ ਹਨ ਜੋ ਅੰਤੜੀਆਂ ਦੀ ਸਿਹਤ ਲਈ ਚੰਗੇ ਹੁੰਦੇ ਹਨ। ਵਿਟਾਮਿਨ ਬੀ-12 ਦੀ ਕਮੀ ਨੂੰ ਪੂਰਾ ਕਰਨ ਵਿੱਚ ਬੇਹੀ ਰੋਟੀ ਕਾਫੀ ਹੱਦ ਤੱਕ ਮੱਦਦਗਾਰ ਹੁੰਦੀ

Budget : ਬਜਟ ’ਚ ਖੇਤੀ ਮੁਆਵਜ਼ੇ ਨੂੰ ਮਿਲੇ ਤਵੱਜੋ

LEAVE A REPLY

Please enter your comment!
Please enter your name here