IND vs BAN: ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਹੈ ਮੌਕਾ

IND vs BAN
IND vs BAN: ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਹੈ ਮੌਕਾ

ਯਸ਼ ਦਿਆਲ ਨੂੰ ਟੀਮ ’ਚ ਪਹਿਲੀ ਵਾਰ ਮੌਕਾ

  • ਸਰਫਰਾਜ਼-ਜੁਰੇਲ ਵੀ ਸ਼ਾਮਲ
  • ਰਾਹੁਲ, ਪੰਤ ਤੇ ਕੋਹਲੀ ਦੀ ਵਾਪਸੀ

ਸਪੋਰਟਸ ਡੈਸਕ। IND vs BAN: ਬੰਗਲਾਦੇਸ ਖਿਲਾਫ 2 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ ਮੈਚ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਚੇਨਈ ’ਚ 19 ਸਤੰਬਰ ਤੋਂ ਹੋਣ ਵਾਲੇ ਮੈਚ ਲਈ 16 ਮੈਂਬਰਾਂ ਦੀ ਟੀਮ ਚੁਣੀ ਗਈ ਸੀ। ਸਰਫਰਾਜ ਖਾਨ ਤੇ ਵਿਕਟਕੀਪਰ ਧਰੁਵ ਜੁਰੇਲ ਨੂੰ ਮੱਧਕ੍ਰਮ ’ਚ ਸ਼ਾਮਲ ਕੀਤਾ ਗਿਆ ਸੀ। ਖੱਬੇ ਹੱਥ ਦੇ ਤੇਜ ਗੇਂਦਬਾਜ ਯਸ਼ ਦਿਆਲ ਨੂੰ ਪਹਿਲੀ ਵਾਰ ਟੈਸਟ ਟੀਮ ’ਚ ਮੌਕਾ ਮਿਲਿਆ ਹੈ। ਵਿਰਾਟ ਕੋਹਲੀ, ਕੇਐੱਲ ਰਾਹੁਲ ਤੇ ਵਿਕਟਕੀਪਰ ਰਿਸ਼ਭ ਪੰਤ ਵੀ ਬੰਗਲਾਦੇਸ਼ ਖਿਲਾਫ ਸੀਰੀਜ ਤੋਂ ਟੈਸਟ ਟੀਮ ’ਚ ਵਾਪਸੀ ਕਰਨਗੇ। ਇਹ ਤਿੰਨੇ ਇੰਗਲੈਂਡ ਖਿਲਾਫ ਪਿਛਲੀ ਸੀਰੀਜ ਦਾ ਹਿੱਸਾ ਨਹੀਂ ਸਨ।

4 ਨੌਜਵਾਨਾਂ ਨੂੰ ਕੀਤਾ ਗਿਆ ਹੈ ਸ਼ਾਮਲ | IND vs BAN

ਮੱਧਕ੍ਰਮ ਦੇ ਬੱਲੇਬਾਜ ਸਰਫਰਾਜ ਖਾਨ, ਵਿਕਟਕੀਪਰ ਧਰੁਵ ਜੁਰੇਲ, ਤੇਜ ਗੇਂਦਬਾਜ ਆਕਾਸ਼ ਦੀਪ ਤੇ ਯਸ਼ ਦਿਆਲ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਦਿਆਲ ਨੂੰ ਛੱਡ ਕੇ ਬਾਕੀ ਤਿੰਨਾਂ ਖਿਡਾਰੀਆਂ ਨੇ ਇਸ ਸਾਲ ਇੰਗਲੈਂਡ ਖਿਲਾਫ ਸੀਰੀਜ ’ਚ ਡੈਬਿਊ ਕੀਤਾ ਸੀ। ਦਿਆਲ ਨੇ ਦਲੀਪ ਟਰਾਫੀ ਦੇ ਪਹਿਲੇ ਦੌਰ ’ਚ 4 ਵਿਕਟਾਂ ਲਈਆਂ ਸਨ।

ਦਲੀਪ ਟਰਾਫੀ ਨਾ ਖੇਡਣ ਵਾਲੇ 6 ਖਿਡਾਰੀਆਂ ਨੇ ਜਗ੍ਹਾ ਬਣਾਈ

ਦਲੀਪ ਟਰਾਫੀ ਨਾ ਖੇਡਣ ਵਾਲੇ 6 ਸੀਨੀਅਰ ਖਿਡਾਰੀਆਂ ਨੂੰ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ’ਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਸ਼ਾਮਲ ਹਨ। ਕੋਹਲੀ ਨੂੰ ਛੱਡ ਕੇ ਬਾਕੀ ਸਾਰੇ ਪੰਜ ਖਿਡਾਰੀਆਂ ਨੇ ਇਸ ਸਾਲ ਫਰਵਰੀ-ਮਾਰਚ ’ਚ ਇੰਗਲੈਂਡ ਖਿਲਾਫ ਟੈਸਟ ਸੀਰੀਜ ਖੇਡੀ ਸੀ। ਵਿਰਾਟ ਨਿੱਜੀ ਕਾਰਨਾਂ ਕਰਕੇ ਸੀਰੀਜ ਨਹੀਂ ਖੇਡ ਸਕੇ ਸਨ। IND vs BAN

IND vs BAN
IND vs BAN: ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਹੈ ਮੌਕਾ

ਇੰਗਲੈਂਡ ਖਿਲਾਫ ਖੇਡਣ ਵਾਲੀ ਟੀਮ ’ਚ 4 ਬਦਲਾਅ | IND vs BAN

ਇਸ ਸਾਲ ਭਾਰਤ ਨੇ ਜਨਵਰੀ ਤੋਂ ਮਾਰਚ ਵਿਚਾਲੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ ਖੇਡੀ ਸੀ। ਉਸ ਟੀਮ ਦੇ 12 ਖਿਡਾਰੀਆਂ ਨੂੰ ਜਗ੍ਹਾ ਮਿਲੀ, ਜਦਕਿ 4 ਨਵੇਂ ਖਿਡਾਰੀ ਸ਼ਾਮਲ ਕੀਤੇ ਗਏ। ਜਿਸ ’ਚ ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਯਸ਼ ਦਿਆਲ ਸ਼ਾਮਲ ਹਨ। ਕੋਹਲੀ ਪਰਿਵਾਰਕ ਕਾਰਨਾਂ ਕਰਕੇ ਇੰਗਲੈਂਡ ਖਿਲਾਫ ਨਹੀਂ ਖੇਡ ਸਕੇ ਸਨ। ਜਦਕਿ ਪੰਤ ਤੇ ਰਾਹੁਲ ਜਖਮੀ ਹੋ ਗਏ। ਦਿਆਲ ਨੂੰ ਘਰੇਲੂ ਕ੍ਰਿਕੇਟ ’ਚ ਚੰਗੇ ਪ੍ਰਦਰਸ਼ਨ ਕਾਰਨ ਸ਼ਾਮਲ ਕੀਤਾ ਗਿਆ ਹੈ।

Read This : IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ

ਬੰਗਲਾਦੇਸ ਨਾਲ 2 ਟੈਸਟ ਮੈਚ ਤੇ 3 ਟੀ20 ਮੈਚਾਂ ਦੀ ਸੀਰੀਜ਼ | IND vs BAN

ਬੰਗਲਾਦੇਸ਼ ਦਾ ਭਾਰਤ ਦੌਰਾ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਪਹਿਲਾ ਟੈਸਟ 27 ਸਤੰਬਰ ਤੋਂ ਚੇਨਈ ’ਚ ਤੇ ਦੂਜਾ ਟੈਸਟ ਕਾਨਪੁਰ ’ਚ ਖੇਡਿਆ ਜਾਵੇਗਾ। 6, 9 ਤੇ 12 ਅਕਤੂਬਰ ਨੂੰ 3 ਟੀ-20 ਖੇਡੇ ਜਾਣਗੇ। ਇਹ ਮੈਚ ਗਵਾਲੀਅਰ, ਦਿੱਲੀ ਤੇ ਹੈਦਰਾਬਾਦ ’ਚ ਹੋਣਗੇ।

ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ | IND vs BAN

ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਸਰਫਰਾਜ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ। ਜਸਪ੍ਰੀਤ ਬੁਮਰਾਹ ਤੇ ਯਸ਼ ਦਿਆਲ।

IND vs BAN