ਟੋਕੀਓ ਪੁੱਜਾ ਭਾਰਤੀ ਓਲੰਪਿਕ ਦਲ

ਕੁੱਲ 127 ਭਾਰਤੀ ਐਥਲੀਟਾਂ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ

ਟੋਕੀਓ। ਟੋਕੀਓ ਓਲੰਪਿਕ ਦੇ ਸ਼ੁਰੂ ਹੋਣ ’ਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਰਹਿੰਦੇ ਭਾਰਤ ਦਾ ਪਹਿਲਾ ਓਲੰਪਿਕ ਦਲ ਐਤਵਾਰ ਸਵੇਰੇ ਟੋਕੀਓ ਪਹੁੰਚ ਗਿਆ ਟੋਕੀਓ ਦੇ ਨਰੀਤਾ ਕੌਮਾਂਤਰੀ ਹਵਾਈ ਅੱਡੇ ’ਤੇ ਕੁਰੋਬੇ ਸ਼ਹਿਰ ਦੇ ਨੁਮਾਇੰਦੇ ਮੌਜ਼ੂਦ ਸਨ ਕੁੱਲ 88 ਮੈਂਬਰਾਂ ਦੀ ਇਸ ਟੁੱਕੜੀ, ਜਿਸ ’ਚ 54 ਐਥਲੀਟ, ਸਹਿਯੋਗੀ ਸਟਾਫ਼ ਤੇ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਨੁਮਾਇੰਦੇ ਸ਼ਮਾਨ ਹਨ, ਨੂੰ ਸ਼ਨਿੱਚਰਵਾਰ ਰਾਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਇੱਕ ਸਮਾਰੋਹ ’ਚ ਕੇਂਦਰੀ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਤੇ ਯੁਵਾ ਪ੍ਰੋਗਰਾਮ ਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਾਮਾਣਿਕ ਵੱਲੋਂ ਰਸਮੀ ਤੌਰ ’ਤੇ ਵਿਦਾ ਕੀਤਾ ਸੀ ਇਸ ਸਮਾਰੋਹ ’ਚ ਉਨ੍ਹਾਂ ਦੇ ਨਾਲ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਮੁਖੀ ਨਰਿੰਦਰ ਧਰੁਵ ਬੱਤਰਾ, ਭਾਰਤੀ ਓਲੰਪਿਕ ਸੰਘ (ਆਈਓਏ) ਦੇ ਜਨਰਲ ਸਕੱਤਰ ਰਾਜੀਵ ਮਹਿਤਾ ਤੇ ਭਾਰਤੀ ਖੇਡ ਅਥਾਰਟੀ ਦੇ ਜਨਰਲ ਡਾਇਰੈਕਟਰ ਸੰਦੀਪ ਪ੍ਰਧਾਨ ਵੀ ਮੌਜ਼ੂਦ ਸਨ।

ਨਰੀਤਾ ਹਵਾਈ ਅੱਡੇ ਪਹੁੰਚਣ ’ਤੇ ਕੁਰੋਬੇ ਸ਼ਹਿਰ ਦੇ ਨੁਮਾਇੰਦਿਆਂ ਨੇ ਭਾਰਤੀ ਟੀਮ ਦਾ ਸਵਾਗਤ ਕੀਤਾ ਖਿਡਾਰੀਆਂ ਨੂੰ ਹਵਾਈ ਅੱਡੇ ’ਤੇ ਕੋਰੋਨਾ ਟੈਸਟਿੰਗ ਦੀ ਪ੍ਰਕਿਰਿਆ ’ਚੋਂ ਗੁਜ਼ਰਨਾ ਪਿਆ ਸਭ ਨੂੰ ਕਲੀਓਰੇਂਸ ਮਿਲਣ ਤੋਂ ਬਾਅਦ ਖਿਡਾਰੀ ਖੇਡ ਗਾਂਵ ਲਈ ਰਵਾਨਾ ਹੋ ਗਏ ਅੱਠ ਖੇਡਾਂ ਤਰੀਅੰਦਾਜ਼ੀ, ਹਾਕੀ, ਬੈਡਮਿੰਟਨ, ਟੇਬਲ ਟੈਨਿਸ, ਤੀਰਅੰਦਾਜ਼ੀ, ਜੂਡੋ, ਜਿਮਨਾਸਟਿਕ ਤੇ ਭਾਰਤੋਲ ਨਾਲ ਜੁੜ ਖਿਡਾਰੀ ਤੇ ਸਹਿਯੋਗੀ ਸਟਾਫ਼ ਅੱਜ ਟੋਕੀਓ ਪਹੁੰਚੇ ਕੁੱਲ 127 ਭਾਰਤੀ ਐਥਲੀਟਾਂ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ, ਜੋ ਕੀ ਰੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੇ 117 ਐਥਲੀਟਾਂ ਦੀ ਗਿਣਤੀ ਤੋਂ ਅੱਗੇ ਨਿਕਲਦਿਆਂ ਹੋਏ ਇੱਕ ਰਿਕਾਰਡ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।