IMD Alert: ਉੱਤਰੀ ਤੱਟਵਰਤੀ ਖੇਤਰਾਂ ਲਈ ਸੰਤਰੀ ਅਲਰਟ ਜਾਰੀ
- ਹੜ੍ਹ ਵਰਗੀਆਂ ਸਥਿਤੀਆਂ ਲਈ ਤਿਆਰ ਰਹਿਣ ਦੇ ਨਿਰਦੇਸ਼ | Cyclone Montha Live Tracking
IMD Alert: ਚੇਨਈ (ਏਜੰਸੀ)। ਦੱਖਣ-ਪੂਰਬੀ ਬੰਗਾਲ ਦੀ ਖਾੜੀ ’ਤੇ ਬਣਿਆ ਡੂੰਘਾ ਦਬਾਅ ਹੌਲੀ-ਹੌਲੀ ਤੇਜ਼ ਹੋ ਰਿਹਾ ਹੈ ਅਤੇ ਸੋਮਵਾਰ ਸਵੇਰ ਤੱਕ ਇਸ ਦੇ ਚੱਕਰਵਾਤੀ ਤੂਫਾਨ ‘ਮੋਂਥਾ’ ਦੇ ਤੇਜ਼ ਹੋਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਵੱਲੋਂ ਐਤਵਾਰ ਨੂੰ ਜਾਰੀ ਕੀਤੀ ਗਈ ਚਿਤਾਵਨੀ ਤੋਂ ਬਾਅਦ, ਤਾਮਿਲਨਾਡੂ ਵਿੱਚ ਸੰਤਰੀ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ, ਚੱਕਰਵਾਤੀ ਤੂਫਾਨ ਹੁਣ ਉੱਤਰ-ਪੱਛਮ ਵੱਲ ਵਧ ਰਿਹਾ ਹੈ ਅਤੇ ਲੱਗਭੱਗ 8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। Cyclone Montha Live Tracking
Read Also : ਅਮਰੀਕਾ ਤੋਂ ਡਿਪੋਰਟ ਹੋਏ ਹਰਿਆਣਾ ਦੇ 50 ਲੋਕ
ਅਗਲੇ ਦੋ ਦਿਨਾਂ ਵਿੱਚ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਦੱਖਣ-ਪੂਰਬੀ ਬੰਗਾਲ ਦੀ ਖਾੜੀ ’ਤੇ ਬਣਿਆ ਡੂੰਘਾ ਦਬਾਅ ਐਤਵਾਰ ਸਵੇਰੇ 5:30 ਵਜੇ ਚੇਨਈ ਤੋਂ ਲੱਗਭੱਗ 800 ਕਿਲੋਮੀਟਰ ਪੂਰਬ-ਦੱਖਣ-ਪੂਰਬ ਵਿੱਚ ਕੇਂਦਰਿਤ ਸੀ। ਆਈਐੱਮਡੀ ਦਾ ਅਨੁਮਾਨ ਹੈ ਕਿ ਇਹ ਦਬਾਅ ਸੋਮਵਾਰ ਸਵੇਰ ਤੱਕ ਦੱਖਣ-ਪੱਛਮ ਅਤੇ ਪੱਛਮੀ-ਮੱਧ ਬੰਗਾਲ ਦੀ ਖਾੜੀ ’ਤੇ ਇੱਕ ਚੱਕਰਵਾਤੀ ਤੂਫਾਨ ਵਿੱਚ ਤੇਜ਼ ਹੋ ਜਾਵੇਗਾ। IMD Alert














