- ਭਾਰਤ ਨੇ ਅਰਜਨਟੀਨਾ ਨੂੰ 2-1 ਦੇ ਫਰਕ ਨਾਲ ਹਰਾਇਆ
- ਭਾਰਤੀ ਟੀਮ ਵੱਲੋਂ ਕੋਠਾਜੀਤ ਸਿੰਘ ਨੇ ਕੀਤੇ ਦੋ ਗੋਲ
ਰੀਓ ਡੀ ਜਨੇਰੀਓ (ਏਜੰਸੀ) ਭਾਰਤ ਨੇ ਆਖਰੀ 12 ਮਿੰਟਾਂ ‘ਚ ਅਰਜਨਟੀਨਾ ਦੇ ਲਗਾਤਾਰ ਹਮਲਿਆਂ ਦੀ ਝੜੀ ‘ਚ ਆਪਣੇ ਕਿਲ੍ਹੇ ਦਾ ਬਖੂਬੀ ਬਚਾਅ ਕਰਦਿਆਂ ਮੰਗਲਵਾਰ ਨੂੰ ਰੀਓ ਓਲੰਪਿਕ ਦੀ ਪੁਰਸ਼ ਹਾਕੀ ਮੁਕਾਬਲੇ ਦਾ ਪੂਲ-ਬੀ ਮੁਕਾਬਲਾ 2-1 ਨਾਲ ਜਿੱਤ ਲਿਆ ਭਾਰਤ ਨੇ 35ਵੇਂ ਮਿੰਟ ਤੱਕ 2-0 ਦਾ ਵਾਧਾ ਬਣਾ ਲਿਆ ਸੀ ਪਰ ਅਰਜਨਟੀਨਾ ਨੇ 49ਵੇਂ ਮਿੰਟ ‘ਚ ਆਪਣਾ ਪਹਿਲਾ ਗੋਲ ਕਰਨ ਤੋਂ ਬਾਅਦ ਅਗਲੇ 6 ਮਿੰਟਾਂ ਤੱਕ ਭਾਰਤੀ ਡਿਫੈਂਸ ਨੂੰ ਲਗਾਤਾਰ ਹਮਲਿਆਂ ਨਾਲ ਝੰਜੋੜ ਦਿੱਤਾ ਅਜਿਹਾ ਲੱਗ ਰਿਹਾ ਸੀ ਕਿ ਕਿਤੇ ਅਰਜਨਟੀਨਾ ਜਰਮਨੀ ਵਾਲੀ ਕਹਾਣੀ ਨਾ ਦੁਹਰਾ ਦੇਵੇ ਪਰ ਕਪਤਾਨ ਤੇ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਡਿਫੈਂਡਰਾਂ ਨੇ ਫੈਸਲਾਕੁੰਨ ਮੌਕਿਆਂ ‘ਤੇ ਜਬਰਦਸ਼ਤ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਓਲੰਪਿਕ ਦੀ ਦੂਜੀ ਜਿੱਤ ਦਿਵਾ ਦਿੱਤੀ ਭਾਰਤ ਨੇ ਸੱਤ ਸਾਲਾਂ ਦੇ ਅੰਤਰਾਲ ਤੋਂ ਬਾਅਦ ਅਰਜਨਟੀਨਾ ਨੂੰ ਹਰਾਇਆ ਭਾਰਤ ਨੇ ਆਖਰੀ ਵਾਰ 2009 ‘ਚ ਅਰਜਨਟੀਨਾ ਨੂੰ ਹਰਾਇਆ ਸੀ ਭਾਰਤ ਨੇ ਚਿੰਗਲੇਨਸਾਨਾ ਸਿੰਘ ਦੇ ਅੱਠਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਕੀਤੇ ਗਏ ਗੋਲ ਨਾਲ ਵਾਧਾ ਬਣਾ ਲਿਆ ਕੋਥਾਜੀਤ ਸਿੰਘ ਨੇ 35ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ
ਕੋਥਾਜੀਤ ਨੇ ਇਸ ਤਰ੍ਹਾਂ ਟੂਰਨਾਮੈਂਟ ‘ਚ ਭਾਰਤ ਦਾ ਇਹ ਪਹਿਲਾ ਮੈਦਾਨੀ ਗੋਲ ਕੀਤਾ 2-0 ਦੇ ਵਾਧੇ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਸੱਤਵੀਂ ਰੈਂਕਿੰਗ ਦੀ ਅਰਜਨਟੀਨਾ ਖਿਲਾਫ਼ ਇਹ ਮੁਕਾਬਲਾ ਅਸਾਨੀ ਨਾਲ ਜਿੱਤ ਜਾਵੇਗੀ ਪਰ ਆਖਰੀ 12 ਮਿੰਟਾਂ ‘ਚ ਅਰਜਨਟੀਨਾ ਨੇ ਭਾਰਤੀ ਖਿਡਾਰੀਆਂ ਅਤੇ ਕੋਚ ਰੋਲੈਂਟ ਔਲਟਮਂਸ ਦੇ ਮੱਥੇ ‘ਤੇ ਪਸੀਨਾ ਲਿਆ ਦਿੱਤਾ ਅਰਜਨਟੀਨਾ ਨੂੰ 49ਵੇਂ ਮਿੰਟ ‘ਚ ਮੈਚ ਦਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਅਤੇ ਗੋਂਜਾਲੋ ਪਿਲੇਟ ਨੇ ਸ੍ਰੀਜੇਸ਼ ਨੂੰ ਪਛਾੜਨ ‘ਚ ਕੋਈ ਗਲਤੀ ਨਾ ਕੀਤੀ ਇਸ ਤੋਂ ਬਾਅਦ 52ਵੇਂ ਮਿੰਟ ‘ਚ ਅਰਜਨਟੀਨਾ ਨੂੰ ਅਗਲਾ ਪੈਨਲਟੀ ਕਾਰਨਰ ਮਿਲਿਆ ਜੋ ਬੇਕਾਰ ਗਿਆ ਪਰ ਅੰਪਾਇਰ ਨੇ ਫਾਊਲ ਦਾ ਹਵਾਲਾ ਦਿੰਦਿਆਂ ਅਰਜਨਟੀਨਾ ਨੂੰ ਪੈਨਲਟੀ ਕਾਰਨਰ ਦੇ ਦਿੱਤਾ ਭਾਰਤ ਨੇ ਰੈਫਰਲ ਮੰਗਿਆ ਅਤੇ ਇਹ ਪੈਨਲਟੀ ਕਾਰਨਰ ਖਾਰਜ ਕੀਤਾ ਗਿਆ ਪਰ ਅਗਲੇ ਹੀ ਮਿੰਟ ‘ਚ ਅਰਜਨਟੀਨਾ ਨੂੰ ਰੈਫਰਲ ‘ਤੇ ਇੱਕ ਹੋਰ ਪੈਨਲਟੀ ਕਾਰਨਰ ਮਿਲ ਗਿਆ