ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਲਈ ਹੋਈ ਰਵਾਨਾ

Indian, Cricket

ਨਵੀਂ ਦਿੱਲੀ। ਬੁੱਧਵਾਰ ਸਵੇਰੇ ਭਾਰਤੀ ਟੀਮ ਆਪਣੇ ਵਿਸ਼ਵ ਕੱਪ ਮਿਸ਼ਨ ਲਈ ਮੁੰਬਈ ਤੋਂ ਇੰਗਲੈਂਡ ਰਵਾਨਾ ਹੋਈ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਮਹਾਕੁੰਭ ‘ਚ ਟੀਮ ਇੰਡੀਆ ਨੇ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ਐਂਟਰੀ ਕੀਤੀ ਹੈ। ਇੰਗਲੈਂਡ ਕੱਪ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀ ਜਦੋਂ ਰਿਲੈਕਸ ਮੂਡ ‘ਚ ਬੈਠੇ ਸਨ, ਤਾਂ ਜ਼ਿਆਦਾਤਰ ਖਿਡਾਰੀ ਆਪਣੇ ਟੈਬਲੇਟ ‘ਤੇ ਪੱਬ ਜੀ ਗੇਮ ਦਾ ਮਜ਼ਾ ਲੈਂਦੇ ਦਿਖਾਈ ਦਿੱਤੇ। ਬੀ. ਸੀ. ਸੀ. ਆਈ ਨੇ ਖਿਡਾਰੀਆਂ ਦੀਆਂ ਕੁਝ ਤਸਵੀਰਾਂ ਆਪਣੇ ਅਧਿਕਾਰਤ ਟਵਿਟਰ ਅਕਾਊਂਟ ‘ਤੇ ਪੋਸਟ ਕੀਤੀਆਂ ਹਨ। ਇਨ੍ਹਾਂ ‘ਚ ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਐੱਮ. ਐੱਸ ਧੋਨੀ ਤੇ ਭੁਵਨੇਸ਼ਵਰ ਕੁਮਾਰ ਇੰਟਰਨੈੱਟ ‘ਤੇ ਪ੍ਰਸਿੱਧ ਗੇਮ ਪੱਬ ਜੀ ਦੇ ਮਜੇ ਲੈਂਦੇ ਦਿਸੇ। ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ ‘ਚ ਕਪਤਾਨ ਵਿਰਾਟ ਕੋਹਲੀ, ਹਾਰਦਿਕ ਪੰਡਯਾ, ਕੇ. ਐੱਲ ਰਾਹੁਲ, ਵਿਜੇ ਸ਼ੰਕਰ ਸਣੇ ਟੀਮ ਦੇ ਹੋਰ ਖਿਡਾਰੀ ਆਰਾਮ ਕਰਦੇ ਵਿਖਾਈ ਦੇ ਰਹੇ ਹਨ। ਫੈਨਜ਼ ਨੇ ਵੀ ਇਨ੍ਹਾਂ ਤਸਵੀਰਾਂ ‘ਤੇ ਮਜ਼ੇਦਾਰ ਟਵਿਟਸ ਕੀਤੇ ਹਨ ਤੇ ਖਿਡਾਰੀਆਂ ਨੂੰ ਪੱਬ-ਜੀ ਖੇਡਦਾ ਵੇਖ ਉਹ ਵੀ ਰੋਮਾਂਚਿਤ ਹੋ ਰਹੇ ਹਨ। ਇਕ ਫੈਨ ਨੇ ਲਿੱਖਿਆ, ਵਾਉ, ਸਾਰੇ ਦੇ ਸਾਰੇ ਪੱਬ-ਜੀ ਦੇ ਲਵਰ ਹਨ


ਵਿਸ਼ਵ ਕੱਪ ਲਈ ਟੀਮ ਇੰਡੀਆ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਵਿਜੇ ਸ਼ੰਕਰ, ਦਿਨੇਸ਼ ਕਾਰਤਿਕ, ਕੇ. ਐੱਲ ਰਾਹੁਲ, ਰਵਿੰਦਰ ਜਡੇਜਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here