
ਰੋਹਿਤ ਦੀ ਕਪਤਾਨੀ ’ਚ ਭਾਰਤ ਨੇ 2 ਖਿਤਾਬ ਗੁਆਏ, ਇੱਕ ਜਿੱਤਿਆ | Champions Trophy Final
- ਪਿਛਲਾ ਆਈਸੀਸੀ ਖਿਤਾਬ ਰਿਹਾ ਸੀ ਭਾਰਤੀ ਟੀਮ ਦੇ ਨਾਂਅ
Champions Trophy Final: ਸਪੋਰਟਸ ਡੈਸਕ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ, ਟੀਮ ਇੰਡੀਆ ਆਈਸੀਸੀ ਟੂਰਨਾਮੈਂਟ ’ਚ ਆਪਣਾ ਲਗਾਤਾਰ ਚੌਥਾ ਫਾਈਨਲ ਖੇਡੇਗੀ। ਭਾਰਤ 9 ਮਾਰਚ ਨੂੰ ਦੁਬਈ ’ਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ। ਰੋਹਿਤ ਟੀ-20 ਵਿਸ਼ਵ ਕੱਪ ਦੇ ਰੂਪ ’ਚ ਸਿਰਫ਼ ਇੱਕ ਹੀ ਖਿਤਾਬ ਜਿੱਤਵਾ ਸਕੇ ਹਨ, ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਹਾਰ ਗਏ ਸਨ। ਟੀਮ ਇੰਡੀਆ ਲਗਾਤਾਰ ਤੀਜੀ ਵਾਰ ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਪਹੁੰਚੀ ਹੈ। ਟੀਮ ਨੇ 2013 ’ਚ ਖਿਤਾਬ ਜਿੱਤਿਆ ਸੀ, ਪਰ 2017 ’ਚ ਪਾਕਿਸਤਾਨ ਤੋਂ ਹਾਰ ਗਈ ਸੀ। ਹੁਣ ਰੋਹਿਤ ਦੀ ਕਪਤਾਨੀ ਹੇਠ, ਟੀਮ ਕੋਲ 12 ਸਾਲਾਂ ਬਾਅਦ ਇਹ ਆਈਸੀਸੀ ਖਿਤਾਬ ਜਿੱਤਣ ਦਾ ਮੌਕਾ ਹੈ।
ਰੋਹਿਤ ਦੀ ਕਪਤਾਨੀ ਹੇਠ ਭਾਰਤ ਦਾ ਪ੍ਰਦਰਸ਼ਨ…
ਕਪਤਾਨ ਰੋਹਿਤ ਨੇ 87 ਫੀਸਦੀ ਮੈਚ ਜਿੱਤੇ | Champions Trophy Final
ਰੋਹਿਤ ਸ਼ਰਮਾ ਨੇ 2 ਟੀ-20 ਵਿਸ਼ਵ ਕੱਪ, 1 ਵਨਡੇ ਵਿਸ਼ਵ ਕੱਪ, 1 ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ 1 ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਕਪਤਾਨੀ ਕੀਤੀ। ਇਨ੍ਹਾਂ 5 ਆਈਸੀਸੀ ਟੂਰਨਾਮੈਂਟਾਂ ’ਚ, ਭਾਰਤ ਨੇ 30 ਮੈਚ ਖੇਡੇ, 26 ਜਿੱਤੇ ਤੇ ਸਿਰਫ਼ 4 ਹਾਰੇ। ਹਾਲਾਂਕਿ, ਰੋਹਿਤ ਦੇ ਹਾਰੇ ਹੋਏ 4 ਮੈਚਾਂ ’ਚੋਂ 3 ਨਾਕਆਊਟ ਪੜਾਅ ’ਚ ਸਨ। ਇਨ੍ਹਾਂ ’ਚੋਂ 2 ਹਾਰਾਂ ਫਾਈਨਲ ’ਚ ਹੋਈਆਂ। ਇੱਕੋ ਟੂਰਨਾਮੈਂਟ ’ਚ ਸਿਰਫ਼ 1 ਵਾਰ ਉਨ੍ਹਾਂ ਨੂੰ 2 ਹਾਰਾਂ ਮਿਲੀਆਂ, ਇਹ ਟੂਰਨਾਮੈਂਟ 2022 ਟੀ-20 ਵਿਸ਼ਵ ਕੱਪ ਸੀ। ਟੀਮ ਨੂੰ 2022 ਟੀ20 ਵਿਸ਼ਵ ਕੱਪ ਦੌਰਾਨ ਗਰੁੱਪ ਪੜਾਅ ’ਚ ਦੱਖਣੀ ਅਫਰੀਕਾ ਤੋਂ ਤੇ ਸੈਮੀਫਾਈਨਲ ’ਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ICC ਟੂਰਨਾਮੈਂਟਾਂ ’ਚ ਭਾਰਤ ਦੇ ਦੂਜੇ ਸਭ ਤੋਂ ਸਫਲ ਕਪਤਾਨ
ਆਈਸੀਸੀ ਦੇ 4 ਟੂਰਨਾਮੈਂਟ ਹਨ, ਵਿਸ਼ਵ ਟੈਸਟ ਚੈਂਪੀਅਨਸ਼ਿਪ, ਇੱਕ ਰੋਜ਼ਾ ਵਿਸ਼ਵ ਕੱਪ, ਟੀ-20 ਵਿਸ਼ਵ ਕੱਪ ਤੇ ਚੈਂਪੀਅਨਜ਼ ਟਰਾਫੀ। ਇਨ੍ਹਾਂ ’ਚੋਂ ਭਾਰਤ ਦੇ ਸਭ ਤੋਂ ਸਫਲ ਕਪਤਾਨ ਐਮਐਸ ਧੋਨੀ ਵੀ ਸ਼ਾਮਲ ਹਨ। ਜਿਨ੍ਹਾਂ ਟੀਮ ਨੂੰ 69 ਫੀਸਦੀ ਮੈਚ ਜਿਤਾਏ। ਉਨ੍ਹਾਂ ਦੇ ਨਾਂਅ 3 ਆਈਸੀਸੀ ਖਿਤਾਬ ਵੀ ਹਨ। ਮੈਚ ਜਿੱਤਣ ਦੇ ਮਾਮਲੇ ’ਚ ਰੋਹਿਤ ਦੂਜੇ ਸਥਾਨ ’ਤੇ ਹੈ। ਹਾਲਾਂਕਿ, ਟੀਮ ਉਨ੍ਹਾਂ ਦੀ ਕਪਤਾਨੀ ’ਚ ਸਿਰਫ਼ ਇੱਕ ਹੀ ਖਿਤਾਬ ਜਿੱਤਣ ਦੇ ਯੋਗ ਰਹੀ ਹੈ। Champions Trophy Final
ਰੋਹਿਤ ਨੂੰ ICC ਵਨਡੇ ਟੂਰਨਾਮੈਂਟਾਂ ’ਚ 93 ਫੀਸਦੀ ਸਫਲਤਾ
ਰੋਹਿਤ ਨੇ 2 ਆਈਸੀਸੀ ਵਨਡੇ ਟੂਰਨਾਮੈਂਟਾਂ ’ਚ 15 ਵਾਰ ਭਾਰਤ ਦੀ ਕਪਤਾਨੀ ਕੀਤੀ। ਟੀਮ ਨੇ 14 ਜਿੱਤੇ ਤੇ ਸਿਰਫ਼ 1 ਹਾਰਿਆ। ਹਾਲਾਂਕਿ, ਇਹ ਹਾਰ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਅਸਟਰੇਲੀਆ ਖਿਲਾਫ਼ ਹੋਈ ਸੀ। ਜਿਨ੍ਹਾਂ ਭਾਰਤ ਦੇ ਘਰੇਲੂ ਮੈਦਾਨ ’ਤੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਖੋਹਿਆ ਸੀ। Champions Trophy Final