ਬਾਰਸ਼ ਕਾਰਨ ਪਹਿਲੇ ਦਿਨ 55 ਓਵਰਾਂ ਦੀ ਖੇਡ
ਅਜੰਕਿਆ ਰਹਾਣੇ ਤੇ ਰਿਸ਼ਭ ਪੰਤ ਨਾਬਾਦ
ਵੇਲਿੰਗਟਨ, ਏਜੰਸੀ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਹੋ ਰਹੀ ਦੋ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ‘ਤੇ 122 ਦੌੜਾਂ ਬਣਾ ਲਈਆਂ ਹਨ। ਚਾਹ ਦੇ ਸਮੇਂ ਹੋਈ ਬਾਰਸ਼ ਤੋਂ ਬਾਅਦ ਤੀਜੇ ਸੈਸ਼ਨ ਦਾ ਖੇਡ ਨਹੀਂ ਹੋ ਸਕਿਆ ਜਿਸ ਕਰਕੇ ਪਹਿਲੇ ਦਿਨ ਸਿਰਫ 55 ਓਵਰਾਂ ਦੀ ਖੇਡ ਹੀ ਹੋ ਸਕੀ। ਅਜੰਕਿਆ ਰਹਾਣੇ 38 ਅਤੇ ਰਿਸ਼ਭ ਪੰਤ 10 ਦੌੜਾਂ ਬਣਾ ਕੇ ਨਾਬਾਦ ਹਨ। ਇਹਨਾਂ ਤੋਂ ਇਲਾਵਾ ਮਯੰਕ ਅਗਰਵਾਲ 34, ਪ੍ਰਿਥਵੀ ਸ਼ਾਅ 16, ਚੇਤੇਸ਼ਵਰ ਪੁਜਾਰਾ 11, ਵਿਰਾਟ ਕੋਹਲੀ 2 ਅਤੇ ਹਨੂਮਾ ਵਿਹਾਰੀ 7 ਦੌੜਾਂ ਬਣਾ ਕੇ ਆਊਟ ਹੋਏ। ਦੂਜੇ ਪਾਸੇ ਨਿਊਜ਼ੀਲੈਂਡ ਵੱਲੋਂ ਡੇਬਿਊ ਕਰਨ ਵਾਲੇ ਕਾਈਲ ਜੈਮਿਸਨ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ ਸੀ। ਭਾਰਤੀ ਓਪਨਰ ਪ੍ਰਿਥਵੀ ਅਤੇ ਮਯੰਕ ਟੀਮ ਨੂੰ ਚੰਗੀ ਸ਼ੁਰੂਆਤ ਦੇਣ ‘ਚ ਨਾਕਾਮ ਰਹੇ। India Vs Newzealand
ਟੇਲਰ ਤਿੰਨੇ ਫਾਰਮੇਟ ‘ਚ 100-100 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ
ਨਿਊਜ਼ੀਲੈਂਡ ਦੇ ਰਾਸ ਟੇਲਰ ਦਾ ਇਹ 100ਵਾਂ ਟੈਸਟ ਹੈ। ਉਹ ਤਿੰਨੇ ਫਾਰਮੇਟ ਇੱਕ ਰੋਜ਼ਾ, ਟੈਸਟ ਤੇ ਟੀ-20 ‘ਚ 100-100 ਮੈਚ ਖੇਡਣ ਵਾਲੇ ਪਹਿਲੀ ਖਿਡਾਰੀ ਬਣ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।