ਟੈਸਟ ਮੈਚ: ਭਾਰਤ 8 ਸਾਲ ਬਾਅਦ ਲੜੀ ਦੇ ਸਾਰੇ ਮੈਚ ਹਾਰਿਆ
ਨਿਊਜੀਲੈਂਡ ਨੇ ਦੂਜੇ ਟੈਸਟ ‘ਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਕ੍ਰਾਈਸਟਚਰਚ, ਏਜੰਸੀ। ਦੋ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਮੈਚ ‘ਚ ਨਿਊਜੀਲੈਂਡ ਨੇ ਸੋਮਵਾਰ ਨੂੰ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕੀਤਾ। ਭਾਰਤ 8 ਸਾਲ ਬਾਅਦ ਸੀਰੀਜ਼ ਦੇ ਸਾਰੇ ਟੈਸਟ ਹਾਰਿਆ ਹੈ। ਇਸ ਤੋਂ ਪਹਿਲਾਂ ਦਸੰਬਰ 2011 ‘ਚ ਆਸਟਰੇਲੀਆ ਨੇ ਆਪਣੇ ਘਰ ‘ਚ ਭਾਰਤ ਨੂੰ 4-0 ਨਾਲ ਕਲੀਨ ਸਵੀਪ ਕੀਤਾ ਸੀ। ਨਿਊਜੀਲੈਂਡ ਖਿਲਾਫ਼ ਦੂਜੇ ਟੈਸਟ ‘ਚ ਟਾਸ ਹਾਰ ਕੇ ਭਾਰਤ ਨੇ ਪਹਿਲੀ ਪਾਰੀ ‘ਚ 242 ਦੌੜਾਂ ਬਣਾਈਆਂ। ਜਦੋਂ ਕਿ ਨਿਊਜੀਲੈਂਡ ਦੀ ਟੀਮ 235 ਦੌੜਾਂ ‘ਤੇ ਸਿਮਟ ਗਈ। ਦੂਜੀ ਪਾਰੀ ‘ਚ 7 ਦੌੜਾਂ ਦੀ ਬੜਤ ਨਾਲ ਉਤਰੀ ਭਾਰਤੀ ਟੀਮ ਸਿਰਫ 124 ਦੌੜਾਂ ਹੀ ਬਣਾ ਸਕੀ। ਇਸ ਲਿਹਾਜ ਨਾਲ ਕੀਵੀ ਟੀਮ ਨੂੰ 132 ਦੌੜਾਂ ਦਾ ਟੀਚਾ ਮਿਲਿਆ ਜੋ ਉਸ ਨੇ 3 ਵਿਕਟਾਂ ਗੁਆ ਕੇ ਪੂਰਾ ਕਰ ਲਿਆ। India Vs New Zealand
ਕਾਇਲ ਜੈਮਿਸਨ ਮੈਨ ਆਫ ਦਿ ਮੈਚ
ਵੇਲਿੰਗਟਨ ‘ਚ ਸੀਰੀਜ਼ ‘ਚ ਪਹਿਲੇ ਟੈਸਟ ‘ਚ ਭਾਰਤ ਨੂੰ 10 ਵਿਕਟਾਂ ਨਾਲ ਹਾਰ ਮਿਲੀ ਸੀ। ਨਿਊਜੀਲੈਂਡ ਦੌਰੇ ‘ਤੇ ਭਾਰਤ ਨੇ ਪਹਿਲੇ 5 ਟੀ-20 ਦੀ ਸੀਰੀਜ਼ ‘ਚ ਕਲੀਨ ਸਵੀਪ ਕੀਤਾ ਸੀ। ਇਸ ਤੋਂ ਬਾਅਦ ਨਿਊਜੀਲੈਂਡ ਨੇ ਭਾਰਤ ਨੂੰ ਇੱਕ ਰੋਜ਼ਾ ਸੀਰੀਜ਼ ‘ਚ ਸੀਰੀਜ਼ ‘ਚ 3-0 ਨਾਲ ਹਰਾਇਆ। ਕੀਵੀ ਆਲਰਾਊਂਡਰ ਕਾਇਲ ਜੈਮਿਸਨ ਮੈਨ ਆਫ ਦਿ ਮੈਚ ਚੁਣੇ ਗਏ। ਉਹਨਾਂ ਨੇ ਮੈਚ ‘ਚ 5 ਵਿਕਟਾਂ ਲਈਆਂ ਜਦੋਂ ਕਿ ਬੱਲੇਬਾਜੀ ‘ਚ 49 ਦੌੜਾਂ ਦੀ ਪਾਰੀ ਖੇਡੀ। ਉਥੇ ਸੀਰੀਜ਼ ‘ਚ 14 ਵਿਕਟਾਂ ਲੈਣ ਵਾਲੇ ਟਿਮ ਸਾਊਦੀ ਨੂੰ ਮੈਨ ਆਫ ਦੀ ਸੀਰੀਜ਼ ਚੁਣਿਆ ਗਿਆ।