India VS Bangladesh ਭਾਰਤ ਪੰਜ ਦੌੜਾਂ ਨਾਲ ਜਿੱਤਿਆ
(ਸਪੋਰਟਸ ਡੈਸਕ)। ਟੀ-20 ਵਿਸ਼ਵ ਕੱਪ (T-20 World Cup) ’ਚ ਭਾਰਤ ਨੇ ਰੋਮਾਂਚਕ ਮੈਚ ’ਚ ਬੰਗਲਾਦੇਸ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਦੀਆਂ ਸੈਮੀਫਾਈਨਲ ’ਚ ਪੁੱਜਣ ਦੀਆਂ ਉਮੀਦਾਂ ਮਜ਼ਬੂਤ ਹੋ ਗਈਂਆਂ ਹਨ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 20 ਓਵਰਾਂ ’ਚ 185 ਦੌੜਾਂ ਦੀ ਟੀਚਾ ਦਿੱਤਾ। ਮੈਚ ਦੌਰਾਨ ਮੀਂਹ ਪੈਣ ਕਾਰਨ ਟਾਰਗੇਟ ਨੂੰ ਘਟਾ ਕੇ 16 ਓਵਰਾਂ ’ਚ 151 ਦੌੜਾਂ ਕਰ ਦਿੱਤਾ ਸੀ। ਜਵਾਬ ‘ਚ ਬੰਗਲਾਦੇਸ਼ ਦੀ ਟੀਮ ਡਕਵਰਥ ਲੁਈਸ ਨਿਯਮ ਦੇ ਤਹਿਤ 16 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 145 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਨੇ ਤਾਬੜਤੋੜ ਪਾਰੀ ਦੀ ਸ਼ੁਰੂਆਤ ਕੀਤੀ।
(India VS Bangladesh) ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਆਉਂਦੇ ਸਾਰ ਹੀ ਭਾਰਤੀ ਗੇਂਦਬਾਜ਼ਾਂ ਦੀ ਧੁਨਾਈ ਸ਼ੁਰੂ ਕਰ ਦਿੱਤੀ। ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਬੰਗਲਾਦੇਸ਼ ਆਸਾਨੀ ਨਾਲ ਮੈਚ ਜਿੱਤ ਜਾਵੇਗਾ। ਪਰ ਭਾਰਤੀ ਗੇਂਦਬਾਜ਼ਾਂ ਨੇ ਐਨ ਮੌਕੇ ’ਤੇ ਵਿਕਟਾਂ ਲੈ ਕੇ ਬੰਗਲਾਦੇਸ਼ ਨੂੰ ਜਿੱਤ ਤੋਂ ਦੂਰ ਕਰ ਦਿੱਤਾ। ਲਿਟਨਦਾਸ ਨੇ ਧਮਾਕੇਦਾਰ 61 ਦੌੜਾਂ ਦੀ ਪਾਰੀ ਖੇਡੀ। ਉਸ ਦੇ ਰਨ ਆਉਟ ਹੋਣ ਤੋਂ ਬਾਅਦ ਬੰਗਲਾਦੇਸ਼ ਦੀ ਪਾਰ ਲੜਖੜਾਉਂਦੀ ਨਜ਼ਰ ਆਈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਤੀ ਸੀ 185 ਦੌੜਾਂ ਦਾ ਟੀਚਾ
ਟੀ-20 ਵਿਸ਼ਵ ਕੱਪ (T-20 World Cup) ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਹੈ। ਬੰਗਲਾਦੇਸ਼ ਨੇ ਟਾਸ ਜਿੱਤਿਆ ਸੀ ਤੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ ਹਨ। ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਵਿਰਾਟ ਕੋਹਲੀ ਨੇ ਬਣਾਈਆਂ, ਉਨ੍ਹਾਂ ਨੇ 44 ਗੇਂਦਾਂ ਵਿੱਚ 64 ਦੌੜਾਂ ਦੀ ਪਾਰੀ ਖੇਡੀ। ਕੈ ਐਲ ਰਾਹੁਲ ਨੇ ਵੀ ਤਾਬੜਤੋੜ ਬੱਲੇਬਾਜ਼ ਕਰਦਿਆਂ 50 ਦੌੜਾਂ ਦੀ ਪਾਰੀ ਖੇਡੀ।
ਰੋਹਿਤ ਸ਼ਰਮਾ ਜਲਦੀ ਆਊਟ ਹੋ ਗਏ। ਕੇਐੱਲ ਰਾਹੁਲ-ਵਿਰਾਟ ਕੋਹਲੀ ਵਿਚਾਲੇ 67 ਦੌੜਾਂ ਅਤੇ ਕੋਹਲੀ ਅਤੇ ਸੂਰਿਆ ਕੁਮਾਰ ਵਿਚਾਲੇ 38 ਦੌੜਾਂ ਦੀ ਸਾਂਝੇਦਾਰੀ ਹੋਈ। ਰਾਹੁਲ ਨੇ ਅਰਧ ਸੈਂਕੜਾ ਜੜਿਆ। ਸੂਰਿਆ ਨੇ 187 ਦੀ ਸਟ੍ਰਾਈਕ ਰੇਟ ਨਾਲ 30 ਦੌੜਾਂ ਬਣਾਈਆਂ।
ਕੋਹਲੀ ਨੇ ਫਿਰ ਕਮਾਲ ਕਰ ਦਿੱਤਾ ਅਤੇ ਇਸ ਵਿਸ਼ਵ ਕੱਪ ਵਿੱਚ ਆਪਣਾ ਤੀਜਾ ਅਰਧ ਸੈਂਕੜਾ ਲਗਾਇਆ। ਇਹ ਉਸ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 36ਵਾਂ ਅਰਧ ਸੈਂਕੜਾ ਹੈ। ਉਹ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ।
ਕੋਹਲੀ ਨੇ ਬਣਾਇਆ ਰਿਕਾਰਡ
ਵਿਕਟ ਕੋਹਲੀ ਟੀ-20 ਵਰਲਡ ਕੱਪ ‘ਚ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬਲਲੇਜ਼ ਬਣ ਗਏ ਹਨ। ਉਸ ਨੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ ਹੈ। ਜਿਸ ਨੇ 31 ਮੈਚਾਂ ‘ਚ 1016 ਦੌੜਾਂ ਬਣਾਈਆਂ।
ਰੋਹਿਤ ਦਾ ਫਲਾਪ ਸ਼ੋ ਜਾਰੀ
ਭਾਰਤ ਨੂੰ ਪਹਿਲਾਂ ਝਟਕਾ ਚੌਥੇ ਓਵਰ ਵਿੱਚ ਲੱਗਿਆ। ਹਸਨ ਮਹਿਮੂਦ ਦੇ ਤੀਜੇ ਓਵਰ ‘ਚ ਰੋਹਿਤ ਸ਼ਰਮਾ ਨੇ ਕੈਚ ਛੱਡਿਆ ਸੀ, ਉਹ ਸ਼ਾਟ ਬਾਲ ਪਾਲੀ ਅਤੇ ਯਾਸਿਰ ਅਲੀ ਨੇ ਆਸਾਨ ਕੈਚ ਲਪਕ ਲਿਆ। ਰੋਹਿਤ 8 ਗੇਂਦਾਂ ’ਚ 2 ਦੌੜਾਂ ਬਣਾ ਕੇ ਆਉਟ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ