India VS Afghanistan Match ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ
(ਸਪੋਰਟਸ ਡੈਸਕ)। ਭਾਰਤ ਦੇ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਦੇ ਬੱਲੇ ਤੋਂ ਕਾਫੀ ਲੰਮੇ ਸਮੇਂ ਬਾਅਦ ਸੈਂਕੜਾ ਨਿਕਲਿਆ ਹੈ। ਵਿਰਾਟ ਕੋਹਲੀ ਨੇ ਏਸ਼ੀਆ ਕੱਪ ‘ਚ ਅਫਗਾਨਿਸਤਾਨ ਖਿਲਾਫ ਸੁਪਰ-4 ਮੈਚ ‘ਚ ਧਮਾਕੇਦਾਰ ਪਾਰੀ ਖੇਡਿਆਂ 61 ਗੇਂਦਾਂ ‘ਤੇ ਨਾਬਾਦ 122 ਦੌੜਾਂ ਬਣਾਈਆਂ। ਵਿਰਾਟ ਨੇ 53 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਭਾਰਟੀ ਟੀਮ ਨੇ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਬਣਾਈਆਂ।
ਇਸ ਮੈਚ ਵਿੱਚ ਭਾਰਤ ਦੀ ਕਪਤਾਨੀ ਕਰ ਰਹੇ ਕੇਐਲ ਰਾਹੁਲ ਨੇ 62 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ 6 ਦੌੜਾਂ ਬਣਾ ਕੇ ਆਊਟ ਹੋ ਗਏ। ਰਿਸ਼ਭ ਪੰਤ 20 ਦੌੜਾਂ ਬਣਾ ਕੇ ਅਜੇਤੂ ਰਹੇ। ਅਫਗਾਨਿਸਤਾਨ ਲਈ ਫਰੀਦ ਅਹਿਮਦ ਨੇ ਦੋ ਵਿਕਟਾਂ ਲਈਆਂ। ਵਿਰਾਟ ਕੋਹਲੀ ਹੁਣ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਦੇ ਬਰਾਬਰ ਆ ਗਏ ਹਨ। ਦੋਵਾਂ ਦੇ ਨਾਂਅ 71-71 ਸੈਂਕੜੇ ਹਨ। ਸਚਿਨ ਤੇਂਦੁਲਕਰ 100 ਸੈਂਕੜੇ ਬਣਾ ਕੇ ਸਭ ਤੋਂ ਅੱਗੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ