ਭਾਰਤ ਬਨਾਮ ਸ਼੍ਰੀਲੰਕਾ ਟੈਸਟ: ਦੂਜੇ ਦਿਨ ਦੀ ਖੇਡ ਖਤਮ, ਭਾਰਤ ਮਜ਼ਬੂਤ ਸਥਿਤੀ ’ਚ

jadeja

ਸ਼੍ਰੀਲੰਕਾ ਦਾ ਸਕੋਰ 108/4, ਸ਼੍ਰੀਲੰਕਾ ’ਤੇ ਫਾਲੋਆਨ ਖਤਰਾ (India v Sri Lanka Test)

  • ਅਸ਼ਵਿਨ ਨੇ ਦੋ ਵਿਕਟਾਂ ਲਈਆਂ
  • ਰਵਿੰਦਰ ਜਡੇਜਾ ਨੇ 175 ਦੌੜਾਂ ਦੀ ਨਾਬਾਦ ਪਾਰੀ ਖੇਡੀ

ਮੋਹਾਲੀ। ਭਾਰਤੀ ਟੀਮ ਨੇ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਆਪਣੀ ਸਥਿਤੀ ਮਜ਼ਬੂਤ ​​ਕਰ ਲਈ ਹੈ। ਭਾਰਤ ਨੇ 574/8 ‘ਤੇ ਆਪਣੀ ਪਹਿਲੀ ਪਾਰੀ ਘੋਸ਼ਿਤ ਕੀਤੀ। ਭਾਰਤ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼੍ਰੀਲੰਕਾ ਦਾ ਸਕੋਰ 108/4 ਹੈ। ਸ਼੍ਰੀਲੰਕਾ ਟੀਮ ਨੂੰ ਫਾਲੋਆਨ ਤੋਂ ਬਚਣ ਲਈ ਅਜੇ ਵੀ 267 ਦੌੜਾਂ ਦੀ ਲੋੜ ਹੈ। ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ ਦੋ ਅਤੇ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ। (India v Sri Lanka Test)

ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਨੇ ਆਪਣੇ ਕਰੀਅਰ ਦਾ ਦੂਜਾ ਸੈਂਕੜਾ ਲਗਾਉਂਦੇ ਹੋਏ ਨਾਬਾਦ 175 ਦੌੜਾਂ ਬਣਾਈਆਂ। ਉਸ ਨੇ ਰਵੀਚੰਦਰਨ ਅਸ਼ਵਿਨ (61) ਨਾਲ ਸੱਤਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਤੋਂ ਪਹਿਲਾਂ ਰਿਸ਼ਭ ਪੰਤ ਨੇ 96 ਅਤੇ ਹਨੁਮਾ ਵਿਹਾਰੀ ਨੇ 58 ਦੌੜਾਂ ਬਣਾਈਆਂ ਸਨ। ਰਵਿੰਦਰ ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 228 ਗੇਂਦਾਂ ‘ਤੇ ਅਜੇਤੂ 175 ਦੌੜਾਂ ਬਣਾਈਆਂ। ਇਹ ਟੈਸਟ ਕ੍ਰਿਕਟ ਵਿੱਚ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਸ ਨੇ ਟੈਸਟ ਕ੍ਰਿਕਟ ‘ਚ ਪਹਿਲੀ ਵਾਰ ਛੱਕਾ ਲਗਾ ਕੇ 150 ਦੌੜਾਂ ਦਾ ਅੰਕੜਾ ਪੂਰਾ ਕੀਤਾ। ਜਡੇਜਾ ਦੇ ਟੈਸਟ ਕਰੀਅਰ ਦਾ ਇਹ ਦੂਜਾ ਸੈਂਕੜਾ ਹੈ ਅਤੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਉਨ੍ਹਾਂ ਦਾ 11ਵਾਂ ਸੈਂਕੜਾ ਹੈ। ਇਸ ਤੋਂ ਪਹਿਲਾਂ ਸਰ ਜਡੇਜਾ ਨੇ 2018 ‘ਚ ਵੈਸਟਇੰਡੀਜ਼ ਖਿਲਾਫ ਅਜੇਤੂ 100 ਦੌੜਾਂ ਬਣਾਈਆਂ ਸਨ।

ਰਵਿੰਦਰ ਜਡੇਜਾ ਨੇ ਤੋੜਿਆ ਕਪਿਲ ਦੇਵ ਦਾ ਰਿਕਾਰਡ

ਰਵਿੰਦਰ ਜਡੇਜਾ ਨੇ ਆਪਣੀ 175 ਦੌੜਾਂ ਦੀ ਪਾਰੀ ਖੇਡ ਕੇ ਕਪਿਲ ਦੇਵ ਦਾ ਰਿਕਾਰਨ ਤੋੜ ਦਿੱਤਾ ਹੈ। ਜਡੇਜਾ ਟੈਸਟ ਕ੍ਰਿਕਟ ‘ਚ 7ਵੇਂ ਨੰਬਰ ‘ਤੇ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ। ਕਪਿਲ ਨੇ 1986 ‘ਚ ਸ਼੍ਰੀਲੰਕਾ ਖਿਲਾਫ ਕਾਨਪੁਰ ਟੈਸਟ ‘ਚ 163 ਦੌੜਾਂ ਬਣਾਈਆਂ ਸਨ।

ਦੋਵਾਂ ਟੀਮਾਂ ਨੇ ਰਾਡ ਮਾਰਸ਼ ਅਤੇ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦਿੱਤੀ

ਭਾਰਤ ਅਤੇ ਸ਼੍ਰੀਲੰਕਾ ਦੋਵਾਂ ਨੇ ਦੂਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਰਾਡ ਮਾਰਸ਼ ਅਤੇ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮਿੰਟ ਦਾ ਮੌਨ ਰੱਖਿਆ। ਇਸ ਦੇ ਨਾਲ ਹੀ ਦੋਵੇਂ ਟੀਮਾਂ ਦੇ ਖਿਡਾਰੀ ਹੱਥਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ‘ਚ ਉਤਰੇ ਹਨ।

100ਵਾਂ ਟੈਸਟ : ਵਿਰਾਟ ਕੋਹਲੀ ਨੂੰ ਗਾਰਡ ਆਫ ਆਨਰ

ਵਿਰਾਟ ਕੋਹਲੀ ਮੋਹਾਲੀ ਦੇ ਪੀਐਸਏ ਸਟੇਡੀਅਮ ਵਿੱਚ ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਹਨ। ਇਹ ਮੈਚ ਉਸ ਦੇ ਕਰੀਅਰ ਵਿੱਚ ਇੱਕ ਮੀਲ ਪੱਥਰ ਜੋੜ ਰਿਹਾ ਹੈ। ਇਸ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਇਕ ਤੋਹਫਾ ਦਿੱਤਾ। ਮੈਚ ਦੇ ਦੂਜੇ ਦਿਨ ਪਾਰੀ ਘੋਸ਼ਿਤ ਕਰਨ ਤੋਂ ਬਾਅਦ ਜਦੋਂ ਟੀਮ ਇੰਡੀਆ ਫੀਲਡਿੰਗ ਲਈ ਮੈਦਾਨ ‘ਤੇ ਆਈ ਤਾਂ ਸਾਰੇ ਖਿਡਾਰੀਆਂ ਨੇ ਮਿਲ ਕੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ