ਜ਼ਖਮੀ ਸਿਰਾਜ ਦੀ ਜਗ੍ਹਾ ਹਰਸ਼ਲ ਪਟੇਲ ਟੀਮ ’ਚ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ । ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਟੀ-20 ਮੈਚਾਂ ਦੀ ਲੜੀ ਦਾ ਅੱਜ ਦੂਜਾ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਭਾਰਤ ਤਿੰਨ ਮੈਚਾਂ ਦੀ ਲੜੀ ’ਚ 1-0 ਨਾਲ ਅੱਗੇ ਹੈ ਨਿਊਜ਼ੀਲੈਂਡ ਅੱਜ ਦਾ ਮੁਕਾਬਲਾ ਜਿੱਤ ਕੇ ਲੜੀ ਬਰਾਬਰ ਕਰਨਾ ਚਾਹੇਗੀ ਭਾਰਤੀ ਟੀਮ ਨੇ ਆਪਣੀ ਟੀਮ ’ਚ ਇੱਕ ਬਦਲਾਅ ਕੀਤਾ ਹੈ ਜ਼ਖਮੀ ਮੁਹੰਮਦ ਸਿਰਾਜ ਦੀ ਜਗ੍ਹਾ ਆਈਪੀਐੱਲ ਫੇਜ-2 ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਹਰਸ਼ਲ ਪਟੇਲ ਨੂੰ ਅੱਜ ਕੌਮਾਂਤਰੀ ਮੈਚ ’ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨਗੇ।।
ਭਾਰਤ ਟੀਮ ਨੇ ਪਹਿਲੇ ਮੈਚ ’ਚ ਜਿੱਤ ਦਰਜ ਕੀਤੀ ਸੀ ਪਰ ਟੀਮ ਦਾ ਮਿਡਲ ਆਰਡਰ ਕੁਝ ਖਾਸ ਰੰਗ ਨਹੀਂ ਵਿਖਾ ਸਕਿਆ ਸੀ। ਰਿਸ਼ਭ ਪੰਤ ਨੇ ਭਾਵੇਂ ਚੌਕਾ ਲਾ ਕੇ ਟੀਮ ਨੂੰ ਜਿੱਤ ਦਿਵਾਈ ਪਰ ਨੰਬਰ 4 ’ਤੇ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਦੇ ਬੱਲੇ ਤੋਂ ਸਿਰਫ਼ 17 ਗੇਂਦਾਂ ’ਤੇ 17 ਦੌੜਾਂ ਹੀ ਨਿਕਲੀਆਂ। ਟੀਮ ’ਚ ਲੰਮੇ ਸਮੇਂ ਤੋਂ ਬਾਅਦ ਵਾਪਸੀ ਕਰਨ ਵਾਲੇ ਸੁਰੇਸ਼ ਅਇੱਅਰ ਵੀ ਵੀ ਸਿਰਫ਼ 5 ਦੌੜਾਂ ਬਣਾ ਕੇ ਆਊਟ ਹੋ ਗਏ ਸਨ।
ਦੂਜੇ ਪਾਸੇ ਨਿਊਜ਼ੀਲੈਂਡ ਨੇ ਪਹਿਲੇ ਮੈਚ ’ਚ ਵਧਿਆ ਪ੍ਰਦਰਸ਼ਨ ਕੀਤਾ ਪਰ ਉਹ ਮੈਚ ਹਾਰ ਗਿਆ ਸੀ ਅੱਜ ਦੇ ਮੈਚ ’ਚ ਟੀਮ ਹਰ ਹਾਲ ’ਚ ਜਿੱਤ ਦਰਜ ਕਰਨਾ ਚਾਹੇਗੀ। ਕੇਨ ਵਿਲੀਅਮਸਨ ਦੀ ਗੈਰ ਮੌਜ਼ੂਦਗੀ ’ਚ ਮਾਰਟਿਨ ਗੁਪਟਿਲ, ਡੇਰੀਨ ਮਿਚੇਲ ਤੇ ਗਲੇਨ ਫਿਲੀਪਸ ਦੇ ਮੋਢਿਆਂ ’ਤੇ ਜ਼ਿੰਮੇਵਾਰੀ ਬਹੁਤ ਵਧ ਗਈ ਹੈ ਪਿਛਲੇ ਮੈਚ ’ਚ ਕੇਨ ਵਿਲੀਅਮਸਨ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ