ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ 11-12 ਸਤੰਬਰ ਨੂੰ ਲੁਸਾਨੇ ’ਚ ਖੇਡਿਆ ਜਾਵੇਗਾ
ਏਜੰਸੀ, ਲੁਸਾਨੇ। ਕੌਮਾਂਤਰੀ ਹਾਕੀ ਮਹਾਸੰਘ (ਐਫਆਈਐਚ) ਨੇ ਐਲਾਨ ਕੀਤਾ ਕਿ ਪਹਿਲਾ ਸੀਨੀਅਰ ਵਿਸ਼ਵ ਹਾਕੀ ਫਾਈਵ ‘ਏ’ ਸਾਈਡ ਹਾਕੀ ਇਵੈਂਟ ਆਗਾਮੀ 11-12 ਸਤੰਬਰ ਨੂੰ ਸਵਿੱਟਜਰਲੈਂਡ ਦੇ ਲੁਸਾਨੇ ’ਚ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ’ਚ ਭਾਰਤ ਉਨ੍ਹਾਂ ਪੰਜ ਦੇਸ਼ਾਂ ’ਚ ਸ਼ਾਮਲ ਹੋਵੇਗਾ, ਜੋ ਇਸ ਟੂਰਨਾਮੈਂਟ ’ਚ ਹਿੱਸਾ ਲੈਣਗੇ ਟੂਰਨਾਮੈਂਟ ’ਚ ਪੁਰਸ਼ ਅਤੇ ਮਹਿਲਾ ਵਰਗਾਂ ’ਚ ਪੰਜ-ਪੰਜ ਮਜ਼ਬੂਤ ਟੀਮਾਂ ਹਿੱਸਾ ਲੈਣਗੀਆਂ।
ਭਾਰਤ ਤੋਂ ਇਲਾਵਾ, ਜੋ ਹੋਰ ਦੇਸ਼ ਆਪਣੀ ਕੌਮੀ ਟੀਮ ਭੇਜਣਗੇ, ਉਨ੍ਹਾਂ ’ਚ ਸਵਿੱਟਜਰਲੈਂਡ, ਇੰਗਲੈਂਡ, ਜਰਮਨੀ ਤੇ ਮਲੇਸ਼ੀਆ ਹਨ, ਜਦੋਂਕਿ ਮਹਿਲਾ ਵਰਗ ’ਚ ਸਵਿੱਟਜਰਲੈਂਡ, ਇੰਗਲੈਂਡ, ਜਰਮਨੀ, ਦੱਖਣੀ ਅਫਰੀਕਾ ਅਤੇ ਭਾਰਤ ਦੀਆਂ ਕੌਮੀ ਟੀਮਾਂ ਖਿਤਾਬ ਲਈ ਭਿੜਨਗੀਆਂ।
ਅਰਜਨਟੀਨਾ ਖਿਲਾਫ ਸਾਡਾ ਪ੍ਰਦਰਸ਼ਨ ਉਤਸ਼ਾਹ ਵਧਾਉਣ ਵਾਲਾ: ਮਨਦੀਪ
ਬੈਂਗਲੁਰੂ ਭਾਰਤੀ ਹਾਕੀ ਟੀਮ ਦੇ ਫਾਰਵਰਡ ਮਨਦੀਪ ਸਿੰਘ ਨੇ ਕਿਹਾ ਕਿ ਓਲੰਪਿਕ ਚੈਂਪੀਅਨ ਅਰਜਨਟੀਨਾ ਖਿਲਾਫ ਹਾਲ ਹੀ ਦਾ ਪ੍ਰਦਰਸ਼ਨ ਉਤਸ਼ਾਹ ਵਧਾਉਣ ਵਾਲਾ ਰਿਹਾ ਤੇ ਟੀਮ ਟੋਕੀਓ ਓਲੰਪਿਕ ਲਈ ਚੰਗੀ ਤਰ੍ਹਾਂ ਤਿਆਰੀ ਕਰ ਰਹੀ ਹੈ। ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੇ ਦੋਵਾਂ ਮੈਚਾਂ ’ਚ ਅਰਜਨਟੀਨਾ ਨੂੰ ਹਰਾਇਆ ਤੇ 4 ਅਭਿਆਸ ਮੈਚਾਂ ’ਚੋਂ 2 ’ਚ ਜਿੱਤ ਹਾਸਲ ਕੀਤੀ ਸੀ। ਇਹ ਮੈਚ 6 ਤੋਂ 14 ਅਪਰੈਲ ਵਿਚਾਲੇ ਖੇਡੇ ਗਏ ਮਨਦੀਪ ਨੇ ਕਿਹਾ, ਓਲੰਪਿਕ ਸੋਨ ਤਮਗਾ ਜੇਤੂ ਖਿਲਾਫ ਚੰਗਾ ਪ੍ਰਦਰਸ਼ਨ ਯਕੀਨੀ ਤੌਰ ’ਤੇ ਸਾਡੇ ਲਈ ਉਤਸ਼ਾਹ ਵਧਾਉਣ ਵਾਲਾ ਰਿਹਾ।
ਅਸੀਂ ਜਰਮਨੀ ਤੇ ਗ੍ਰੇਟ ਬਿ੍ਰਟੇਨ ਖਿਲਾਫ ਵੀ ਬਹੁਤ ਚੰਗੀ ਖੇਡ ਦਿਖਾਈ ਤੇ ਇਸ ਤੋਂ ਬਾਅਦ ਅਰਜਨਟੀਨਾ ਦਾ ਸਫਲ ਦੌਰਾ ਸ਼ਾਨਦਾਰ ਰਿਹਾ। ਅਸੀਂ ਆਪਣੇ ਪਿਛਲੇ ਦੋ ਦੌਰਿਆਂ ’ਚ ਵਧੀਆ ਲੈਅ ਹਾਸਲ ਕੀਤੀ ਤੇ ਹੁਣ ਕੁਝ ਪਹਿਲੂਆਂ ’ਤੇ ਕੰਮ ਕਰ ਰਹੇ ਹਾਂ। ਅਰਜਨਟੀਨਾ ਤੇ ਯੂਰਪ ਦੇ ਦੌਰਿਆਂ ’ਚ ਖਿਡਾਰੀਆਂ ਵਿਚ ਆਪਸੀ ਤਾਲਮੇਲ ਟੀਮ ਦੇ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।