ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home ਦੇਸ਼ ਸੈਮੀਫਾਈਨਲ ਲਈ ...

    ਸੈਮੀਫਾਈਨਲ ਲਈ ਉਤਰੇਗਾ ਭਾਰਤ

    ndia, Tean, Qualify, Semis

    ਏਜੰਸੀ 
    ਬਰਮਿੰਘਮ, 1 ਜੁਲਾਈ 

    ਆਈਸੀਸੀ ਵਿਸ਼ਵ ਕੱਪ ‘ਚ ਪਟੜੀ ਤੋਂ ਉਤਰੀ ਭਾਰਤੀ ਟੀਮ ਅੱਜ ਬੰਗਲਾਦੇਸ਼ ਖਿਲਾਫ ਹਰ ਹਾਲ ‘ਚ ਜਿੱਤ ਦੇ ਨਾਲ ਸੈਮੀਫਾਈਨਲ ਦੀ ਟਿਕਟ ਹਾਸਲ ਕਰਨ ਉਤਰੇਗੀ ਭਾਰਤੀ ਟੀਮ ਨੂੰ ਇੰਗਲੈਂਡ ਖਿਲਾਫ ਐਤਵਾਰ ਨੂੰ ਇਸੇ ਮੈਦਾਨ ‘ਤੇ ਰੋਮਾਂਚਕ ਮੁਕਾਬਲੇ ‘ਚ 31 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਉਸ ਦੀ ਸੈਮੀਫਾਈਨਲ ‘ਚ ਸਥਾਨਕ ਪੱਕਾ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ ਹਾਲਾਂਕਿ ਸੱਤ ਮੈਚਾਂ ‘ਚ 11 ਅੰਕਾਂ ਨਾਲ ਵਿਰਾਟ ਕੋਹਲੀ ਦੀ ਟੀਮ ਦੂਜੇ ਸਥਾਨ ‘ਤੇ ਹੁਣ ਵੀ ਚੰਗੀ ਸਥਿਤੀ ‘ਚ ਹੈ ਅਤੇ ਉਸ ਨੂੰ ਬਚੇ ਹੋਏ ਦੋਵਾਂ ਮੈਚਾਂ ‘ਚੋਂ ਇੱਕ ‘ਚ ਜਿੱਤ ਦਰਜ ਕਰਨੀ ਹੋਵੇਗੀ ਦੂਜੇ ਪਾਸੇ ਬੰਗਲਾਦੇਸ਼ ਅੰਕ ਸੂਚੀ ‘ਚ ਛੇਵੇਂ ਨੰਬਰ ‘ਤੇ ਹੈ ਅਤੇ ਸੱਤ ਮੈਚਾਂ ‘ਚ ਉਸ ਦੇ ਸੱਤ ਅੰਕ ਹਨ ਬੰਗਲਾਦੇਸ਼ ਲਈ ਵੀ ਸੈਮੀਫਾਈਨਲ ਦੀਆਂ ਉਮੀਦਾਂ ਕਾਇਮ ਰੱਖਣ ਲਈ ਬਚੇ ਦੋਵਾਂ ਮੈਚਾਂ ‘ਚ ਹਰ ਹਾਲ ‘ਚ ਜਿੱਤ ਕਰਨ ਕਰਨੀ ਜ਼ਰੂਰੀ ਹੋ ਗਈ ਹੈ ਅਤੇ ਉਸ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ ਬੰਗਲਾਦੇਸ਼ ਜਿੱਥੇ ਅਗਲੇ ਮੈਚ ‘ਚ ਅਫਗਾਨਿਸਤਾਨ ਖਿਲਾਫ 62 ਦੌੜਾਂ ਦੀ ਵੱਡੀ ਜਿੱਤ ਤੋਂ ਬਾਅਦ ਉੱਚੇ ਮਨੋਬਲ ਨਾਲ ਉਤਰੇਗੀ ਉੱਥੇ ਭਾਰਤੀ ਟੀਮ ‘ਤੇ ਹਰ ਹਾਲ ‘ਚ ਜਿੱਤ ਨਾਲ ਸੈਮੀਫਾਈਨਲ ਦਾ ਸਥਾਨਕ ਪੱਕਾ ਕਰਨ ਦਾ ਦਬਾਅ ਹੋਵੇਗਾ ਅਜਬਸਟਨ ‘ਚ ਅਜਿਹੇ ‘ਚ ਦੋਵਾਂ ਏਸ਼ੀਆਈ ਟੀਮਾਂ ਦਰਮਿਆਨ ਮੁਕਾਬਲਾ ਸਖ਼ਤ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਗੈਰ ਅਧਿਕਾਰਕ ਤੌਰ ‘ਤੇ ਮੌਜ਼ੂਦ ਅੰਕਾਂ ਦੇ ਆਧਾਰ ‘ਤੇ ਵੀ ਟੀਮ ਇੰਡੀਆ ਦਾ ਨਾਕਆਊਟ ‘ਚ ਲਗਭਗ ਸਥਾਨ ਪੱਕਾ ਹੋ ਚੁੱਕਾ ਹੈ ਪਰ ਇੰਗਲੈਂਡ ਖਿਲਾਫ ਜਿਸ ਤਰ੍ਹਾਂ ਭਾਰਤੀ ਟੀਮ ਨੇ ਸੰਘਰਸ਼ ਕੀਤਾ ਉਸ ਸਬੰਧੀ ਉਹ ਆਲੋਚਨਾ ‘ਚ ਘਿਰ ਗਈ ਹੈ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕੇਦਾਰ ਜਾਧਵ ਨੇ ਆਖਰੀ ਓਵਰਾਂ ‘ਚ ਜਿਸ ਤਰ੍ਹਾਂ ਧੀਮੀ ਬੱਲੇਬਾਜ਼ੀ ਕਰਦਿਆਂ ਦੌੜਾਂ ਬਣਾਈਆਂ ਉਸ ਸਬੰਧੀ ਵੀ ਸਵਾਲ ਉੱਠ ਰਹੇ ਹਨ ਉੱਥੇ ਪਹਿਲੇ ਪਾਵਰਪਲੇ ‘ਚ ਵੀ ਟੀਮ ਦੇ ਦੋਵੇਂ ਟਾਪ ਬੱਲੇਬਾਜ਼ਾਂ ਵਿਰਾਟ ਅਤੇ ਰੋਹਿਤ ਸ਼ਰਮਾ ਨੇ ਤੇਜ਼ੀ ਨਾਲ ਦੌੜਾਂ ਨਹੀਂ ਬਣਾਈਆਂ ਇਸ ਵਿਸ਼ਵ ਕੱਪ ‘ਚ ਜੇਕਰ ਕਿਸੇ ਟੀਮ ਕੋਲ ਜਬਰਦਸਤ ਬੱਲੇਬਾਜ਼ੀ ਲਾਈਨਅੱਪ ਅਤੇ ਗੇਂਦਬਾਜ਼ ਹਨ ਤਾਂ ਉਹ ਭਾਰਤੀ ਟੀਮ ਹੈ ਹਾਲਾਂਕਿ ਇੰਗਲੈਂਡ ਖਿਲਾਫ ਮਿਲੀ ਹਾਰ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਉਹ ਯਕੀਨੀ ਤੌਰ ‘ਤੇ ਹੀ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਭੁਵਨੇਸ਼ਵਰ ਕੁਮਾਰ ਦੀ ਵਾਪਸੀ ਹੋ ਸਕਦੀ ਹੈ ਜੋ ਡੈਥ ਓਵਰਾਂ ‘ਚ ਕਈ ਵਾਰ ਉਪਯੋਗੀ ਰਹਿੰਦੇ ਹਨ, ਪਰ ਮੁਹੰਮਦ ਸ਼ਮੀ ਦੀ ਮੌਜ਼ੂਦਾ ਫਾਰਮ ਨੂੰ ਵੇਖਦਿਆਂ ਉਨ੍ਹਾਂ ਨੂੰ ਬਾਹਰ ਰੱਖਣਾ ਨਾਮੁਮਕਿਨ ਲੱਗ ਰਿਹਾ ਹੈ ਅਜਿਹੇ ‘ਚ ਟੀਮ ਪ੍ਰਬੰਧਨ ਕਿਸੇ ਸਪਿੱਨਰ ਨੂੰ ਬਾਹਰ ਬਿਠਾ ਸਕਦਾ ਹੈ ਬੰਗਲਾਦੇਸ਼ ਲਈ ਧੀਮੀ ਵਿਕਟ ‘ਤੇ ਖੇਡਣਾ ਚੰਗਾ ਹੋਵੇਗਾ ਜੋ ਉਨ੍ਹਾਂ ਦੇ ਸਪਿੱਨਰਾਂ ਲਈ ਮੱਦਦਗਾਰ ਰਹੇਗਾ ਬੰਗਲਾਦੇਸ਼ੀ ਟੀਮ ਨੂੰ ਅਭਿਆਸ ਮੈਚ ‘ਚ ਭਾਰਤ ਨੇ ਹਰਾਇਆ ਸੀ ਪਰ ਉਸ ਦੀ ਮੌਜ਼ੂਦਾ ਲੈਅ ਨਾਲ ਭਾਰਤ ਨੂੰ ਮੁਸ਼ਕਲ ਹੋ ਸਕਦੀ ਹੈ ਮਹਿਮਦੁੱਲ੍ਹਾ ਦੀ ਫਿਟਨਸ ਸਬੰਧੀ ਕੁਝ ਸ਼ੱਕ ਹੈ ਪਰ ਉਨ੍ਹਾਂ ਦੇ ਭਾਰਤ ਖਿਲਾਫ ਖੇਡਣ ਦੀ ਉਮੀਦ ਹੈ ਉਥੇ ਲਿਟਨ ਦਾਸ ਓਪਨਿੰਗ ‘ਚ ਕਾਰਗਾਰ ਨਹੀਂ ਰਹੇ ਹਨ ਜਦੋਂਕਿ ਮੱਧਕ੍ਰਮ ‘ਚ ਸੌਮਿਆ ਸਰਕਾਰ ਪੁਰਾਣੀ ਗੇਂਦ ਨਾਲ ਸੰਘਰਸ਼ ਕਰ ਰਹੇ ਹਨ ਹਾਲਾਂਕਿ ਮੁਸ਼ਫਿਕੁਰ ਰਹੀਮ ਅਤੇ ਆਲਰਾਊਂਡਰ ਸਾਕਿਬ ਅਲ ਹਸਨ ‘ਤੇ ਇੱਕ ਵਾਰ ਫਿਰ ਵੱਡਾ ਸਕੋਰ ਕਰਨ ਦੀ ਜ਼ਿੰਮੇਵਾਰੀ ਰਹੇਗੀ ਉੱਥੇ ਗੇਂਦਬਾਜ਼ਾਂ ‘ਚ ਮਸਰਫੀ ਮੁਰਤਜਾ, ਸਾਕਿਬ, ਮੁਸਤਾਫਿਜੁਰ ਰਹਿਮਾਨ, ਮੇਹਦੀ ਹਸਨ ਮਿਰਾਜ ਭਾਰਤੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।

    ਬੰਗਲਾਦੇਸ਼ ਖਿਲਾਫ ਗਲਤੀਆਂ ਸੁਧਾਰਾਂਗੇ: ਰੋਹਿਤ

    ਬਰਮਿੰਘਮ ਮੇਜ਼ਬਾਨ ਇੰਗਲੈਂਡ ਖਿਲਾਫ ਵਿਸ਼ਵ ਕੱਪ ਮੁਕਾਬਲੇ ‘ਚ ਮਿਲੀ 31 ਦੌੜਾਂ ਦੀ ਹਾਰ ਤੋਂ ਬਾਅਦ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਭਾਰਤ ਨੂੰ ਇੰਗਲੈਂਡ ਦੇ ਗੇਂਦਬਾਜ਼ਾਂ ਤੋਂ ਸਿੱਖਣ ਦੀ ਲੋੜ ਹੈ ਰੋਹਿਤ ਨੇ ਕਿਹਾ, ਇੰਗਲੈਂਡ ਨੇ ਪੂਰੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਉਨ੍ਹਾਂ ਨੇ ਇਕ ਨਹੀਂ ਸਗੋਂ ਤਿੰਨ ਮਜ਼ਬੂਤ ਸਾਂਝੇਦਾਰੀਆਂ ਕੀਤੀਆਂ ਜਦੋਂਕਿ ਸਾਡੀ ਟੀਮ ਸਿਰਫ ਇੱਕ ਵੱਡੀ ਸਾਂਝੇਦਾਰੀ ਹੀ ਕਰ ਸਕੀ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਰਟ ਬਾਲ ਅਤੇ ਧੀਮੀ ਗੇਂਦਬਾਜ਼ੀ ਕੀਤੀ ਅਤੇ ਸਾਨੂੰ ਵੱਡੇ ਸ਼ਾਟ ਖੇਡਣ ਲਈ ਮਜ਼ਬੂਰ ਕੀਤਾ ਜਿਸ ਨਾਲ ਅਸੀਂ ਆਪਣੀ ਵਿਕਟ ਗਵਾ ਬੈਠੇ ਸਾਨੂੰ ਅਗਲੇ ਮੈਚ ‘ਚ ਇਸ ਤੋਂ ਸਿੱਖਿਆ ਲੈਣੀ ਹੋਵੇਗੀ।

    ਵਿਜੈ ਸ਼ੰਕਰ ਵਿਸ਼ਵ ਕੱਪ ‘ਚੋਂ ਬਾਹਰ, ਮਅੰਕ ਅਗਰਵਾਲ ਸ਼ਾਮਲ

    ਬਰਮਿੰਘਮ ਆਈਸੀਸੀ ਵਿਸ਼ਵ ਕੱਪ ਲਈ ਭਾਰਤੀ ਟੀਮ ‘ਚ ਜਗ੍ਹਾ ਬਣਾ ਕੇ ਸਭ ਨੂੰ ਹੈਰਾਨ ਕਰਨ ਵਾਲੇ ਆਲਰਾਊਂਡਰ ਵਿਜੈ ਸ਼ੰਕਰ ਦਾ ਟੂਰਨਾਮੈਂਟ ‘ਚ ਸਫਰ ਨਿਰਾਸ਼ਾਜਨਕ ਰੂਪ ਨਾਲ ਸਮਾਪਤ ਹੋ ਗਿਆ ਹੈ ਉਹ ਪੈਰ ‘ਚ ਅੰਗੂਠੇ ਦੀ ਸੱਟ ਕਾਰਨ ਬਾਕੀ ਟੂਰਨਾਮੈਂਟ ‘ਚੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਮਅੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਜਾਵੇਗਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅੱਜ ਪੁਸ਼ਟੀ ਕਰ ਦਿੱਤੀ ਕਿ ਮਅੰਕ ਭਾਰਤੀ ਟੀਮ ‘ਚ ਸ਼ੰਕਰ ਦੀ ਜਗ੍ਹਾ ਲੈਣ ਅਤੇ ਇਸ ਸਬੰਧੀ ਮਅੰਕ ਨੂੰ ਭਾਰਤੀ ਟੀਮ ‘ਚ ਸ਼ਾਮਲ ਕਰਨ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੂੰ ਅਧਿਕਾਰਕ ਅਪੀਲ ਭੇਜ ਦਿੱਤੀ ਗਈ ਹੈ ਸ਼ੰਕਰ ਦੇ ਜਖ਼ਮੀ ਹੋਣ ਤੋਂ ਬਾਅਦ ਭਾਰਤੀ ਟੀਮ ਪ੍ਰਬੰਧਨ ਨੇ ਬੀਸੀਸੀਆਈ ਨੂੰ ਉਨ੍ਹਾਂ ਦੀ ਜਗ੍ਹਾ ਲੈਣ ਲਈ ਟਾਪ ਕ੍ਰਮ ਦੇ ਬੱਲੇਬਾਜ਼ ਨੂੰ ਭੇਜਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਸੀਨੀਅਰ ਚੋਣ ਕਮੇਟੀ ਨੇ ਮਅੰਕ ਦੇ ਨਾਂਅ ਦਾ ਐਲਾਨ ਕੀਤਾ ਹੈ ਮਅੰਕ ਲਈ ਇਹ ਖਬਰ ਹੈਰਾਨ ਕਰਨ ਵਾਲੀ ਹੈ ਕਿਉਂਕਿ ਉਹ ਵਿਸ਼ਵ ਕੱਪ ਟੀਮ ਨਾਲ ਐਲਾਨੀ ਪੰਜ ਰਿਜ਼ਰਵ ਖਿਡਾਰੀਆਂ ‘ਚ ਸ਼ਾਮਲ ਨਹੀਂ ਸਨ ਇਨ੍ਹਾਂ ਖਿਡਾਰੀਆਂ ‘ਚ ਰਿਸ਼ਭ ਪੰਤ, ਅੰਬਾਤੀ ਰਾਇਡੂ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ ਅਤੇ ਨਵਦੀਪ ਸੈਣੀ ਸ਼ਾਮਲ ਹਨ ਇਨ੍ਹਾਂ ‘ਚੋਂ ਪੰਤ ਨੂੰ ਓਪਨਰ ਸ਼ਿਖਰ ਧਵਨ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਜਾ ਚੁੱਕਾ ਹੈ ਸ਼ਿਖਰ ਹੱਥ ਦੇ ਅੰਗੂਠੇ ‘ਚ ਸੱਟ ਲੱਗਣ ਕਾਰਨ ਵਿਸ਼ਵ ਕੱਪ ‘ਚੋਂ ਬਾਹਰ ਹੋ ਗਏ ਸਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here