ਭਾਰਤ ਹੁਣ ਵੀ ਜੰਗ ਰੋਕਣ ਦੀ ਕੋਸ਼ਿਸ਼ ਕਰੇ
ਰੂਸ-ਯੂਕਰੇਨ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ, ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਜ਼ਿਆਦਾ ਤਬਾਹੀ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ ਸੰਸਾਰ ਜੰਗ ਦਾ ਸੰਕਟ ਵੀ ਮੰਡਰਾਉਣ ਲੱਗਾ ਹੈ ਰੂਸ-ਯੂਕਰੇਨ ਦੇ ਜੰਗਬੰਦੀ ਦੇ ਮਾਮਲੇ ’ਚ ਭਾਰਤ ਨੇ ਯਤਨ ਕੀਤੇ, ਉਸ ਨੂੰ ਵਿਆਪਕ ਯਤਨ ਕਰਦੇ ਹੋਏ ਜੰਗਬੰਦੀ ਦਾ ਸਿਹਰਾ ਹਾਸਲ ਕਰਨਾ ਚਾਹੀਦਾ ਸੀ, ਅਜਿਹਾ ਕਰਨ ਦੀ ਸਮਰੱਥਾ ਅਤੇ ਸ਼ਕਤੀ ਭਾਰਤ ਅਤੇ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ, ਯੂਕਰੇਨ ਵਿਵਾਦ ਸ਼ਾਂਤ ਕਰਨ ਲਈ ਭਾਰਤ ਦੀ ਪਹਿਲ ਸਭ ਤੋਂ ਜ਼ਿਆਦਾ ਸਾਰਥਿਕ ਹੋ ਸਕਦੀ ਹੈ ਪਰ ਜੋ ਪਹਿਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ, ਉਸ ਨੂੰ ਅੱਗੇ ਵਧਾਉਣਾ ਚਾਹੀਦਾ ਸੀ, ਪਰ ਉਹ ਕੋਸ਼ਿਸ਼ ਹੁਣ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੇ ਕਰ ਦਿੱਤੀ ਅਤੇ ਉਹ ਉਹ ਕਾਫ਼ੀ ਹੱਦ ਤੱਕ ਸਫ਼ਲ ਵੀ ਹੋ ਗਏ ਗੁਟੇਰਸ ਖੁਦ ਜਾ ਕੇ ਪੁਤਿਨ ਅਤੇ ਜੈਲੇਂਸਕੀ ਨੂੰ ਮਿਲੇ ਉਨ੍ਹਾਂ ਨੇ ਦੋਵਾਂ ਰਾਸ਼ਟਰ ਦੀ ਸਰਵਉੱਚ ਅਗਵਾਈ ਨੂੰ ਸਮਝਾਉਣ-ਬੁਝਾਉਣ ਦੀ ਕੋਸ਼ਿਸ਼ ਕੀਤੀ ਦੁਨੀਆਂ ਨੂੰ ਸੰਸਾਰ ਜੰਗ ਤੋਂ ਬਚਾਉਣ ਲਈ ਇਸ ਤਰ੍ਹਾਂ ਦੀ ਜੰਗ-ਰੋਕਣ ਦੀ ਕੋਸ਼ਿਸ਼ ਬਹੁਤ ਜ਼ਰੂਰੀ ਹੈ ਅਤੇ ਅਜਿਹੀਆਂ ਕੋਸ਼ਿਸ਼ਾਂ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ ਕਿਉਂਕਿ ਜੰਗ ਬੇਸ਼ੱਕ ਹੀ ਯੂਕਰੇਨ ਅਤੇ ਰੂਸ ਦੀ ਧਰਤੀ ’ਤੇ ਹੋ ਰਹੀ ਹੋਵੇ, ਪਰ ਉਸ ਦਾ ਅਸਰ ਸਮੁੱਚੇ ਸੰਸਾਰ ਨੂੰ ਝੱਲਣਾ ਪੈ ਰਿਹਾ ਹੈ|
ਯੂਕਰੇਨ ਅਤੇ ਰੂਸ ’ਚ ਸ਼ਾਂਤੀ ਦਾ ਉਜਾਲਾ ਕਰਨ, ਸ਼ਾਂਤੀ ਦਾ ਮਾਹੌਲ, ਸ਼ੁੱਭ ਦੀ ਕਾਮਨਾ ਅਤੇ ਮੰਗਲ ਦਾ ਫੈਲਾਅ ਕਰਨ ਲਈ ਭਾਰਤ ਨੂੰ ਇੱਕ ਵਾਰ ਫ਼ਿਰ ਸ਼ਾਂਤੀ ਯਤਨਾਂ ਨੂੰ ਤੇਜ਼ੀ ਦੇਣੀ ਚਾਹੀਦੀ ਹੈ ਮਨੁੱਖ ਦੇ ਭੈਅਭੀਤ ਮਨ ਨੂੰ ਜੰਗ ਦੀ ਭਿਆਨਕਤਾ ਤੋਂ ਮੁਕਤੀ ਦੇਣ ਲਈ ਇਹ ਜ਼ਰੂਰੀ ਹੈ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਜੰਗਬੰਦੀ ਕਰਕੇ ਵਿਸ਼ਵ ਨੂੰ ਭੈਅ-ਮੁਕਤ ਕਰਨਾ ਚਾਹੀਦਾ ਹੈ ਨਿਸ਼ਚਿਤ ਹੀ ਇਹ ਕਿਸੇ ਇੱਕ ਦੇਸ਼ ਜਾਂ ਦੂਜੇ ਦੇਸ਼ ਦੀ ਜਿੱਤ ਨਹੀਂ ਸਗੋਂ ਸਮੁੱਚੀ ਮਨੁੱਖ ਜਾਤੀ ਦੀ ਜਿੱਤ ਹੋਵੇਗੀ ਇਹ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਜ਼ਰੂਰੀ ਹੈ ੂਅਤੇ ਇਸ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਦੋਵਾਂ ਦੇਸ਼ਾਂ ਨੂੰ ਆਪਣੀਆਂ-ਆਪਣੀਆਂ ਫੌਜਾਂ ਹਟਾਉਣ ਲਈ ਤਿਆਰ ਹੋ ਜਾਣਾ ਚਾਹੀਦੈ ਭਾਰਤ ਦੀ ਨੀਤੀ ਇਹ ਸੀ ਕਿ ਰੂਸ ਦਾ ਵਿਰੋਧ ਜਾਂ ਹਮਾਇਤ ਕਰਨ ਦੀ ਬਜਾਇ ਸਾਨੂੰ ਆਪਣੀ ਤਾਕਤ ਜੰਗ ਨੂੰ ਬੰਦ ਕਰਵਾਉਣ ’ਚ ਲਾਉਣੀ ਚਾਹੀਦੀ ਹੈ ਹਾਲੇ ਜੰਗ ਤਾਂ ਬੰਦ ਨਹੀਂ ਹੋਈ ਪਰ ਗੁਟੇਰਸ ਦੇ ਯਤਨਾਂ ਨਾਲ ਇੱਕ ਕਮਾਲ ਦਾ ਕੰਮ ਇਹ ਹੋਇਆ ਹੈ ਕਿ ਸੁਰੱਖਿਆ ਪ੍ਰੀਸ਼ਦ ’ਚ ਸਰਬਸੰਮਤੀ ਨਾਲ ਯੂਕਰੇਨ ’ਤੇ ਇੱਕ ਮਤਾ ਪਾਸ ਕਰ ਦਿੱਤਾ ਹੈ ਉਸ ਦੀ ਹਮਾਇਤ ’ਚ ਨਾਟੋ ਦੇਸ਼ਾਂ ਅਤੇ ਭਾਰਤ ਵਰਗੇ ਮੈਂਬਰਾਂ ਨੇ ਤਾਂ ਹੱਥ ਉੱਚਾ ਕੀਤਾ ਹੀ ਹੈ ਸੁਰੱਖਿਆ ਪ੍ਰੀਸ਼ਦ ਦਾ ਇੱਕ ਵੀ ਸਥਾਈ ਮੈਂਬਰ ਕਿਸੇ ਮਤੇ ਦਾ ਵਿਰੋਧ ਕਰੇ ਤਾਂ ਉਹ ਪਾਸ ਨਹੀਂ ਹੋ ਸਕਦਾ ਰੂਸ ਨੇ ਵੀਟੋ ਨਹੀਂ ਕੀਤਾ ਕਿਉਂਕਿ ਇਸ ਮਤੇ ’ਚ ਰੂਸੀ ਹਮਲੇ ਲਈ ਜੰਗ, ਹਮਲਾ ਜਾਂ ਕਬਜ਼ਾ ਵਰਗੇ ਸ਼ਬਦਾਂ ਦਾ ਪ੍ਰਯੋਗ ਨਹੀਂ ਕੀਤਾ ਸਗੋਂ ਉਸ ਨੂੰ ਸਿਰਫ਼ ਵਿਵਾਦ ਕਿਹਾ ਗਿਆ ਹੈ|
ਇਸ ਵਿਵਾਦ ਨੂੰ ਗੱਲਬਾਤ ਨਾਲ ਹੱਲ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ ਇਹੀ ਗੱਲ ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਇਸ ਮਤੇ ਨੂੰ ਨਾਰਵੇ ਅਤੇ ਮੈਕਸੀਕੋ ਨੇ ਪੇਸ਼ ਕੀਤਾ ਸੀ ਇਹ ਮਤਾ ਉਦੋਂ ਪਾਸ ਹੋਇਆ ਹੈ, ਜਦੋਂ ਸੁਰੱਖਿਆ ਪ੍ਰੀਸ਼ਦ ਦਾ ਅੱਜ-ਕੱਲ੍ਹ ਅਮਰੀਕਾ ਪ੍ਰਧਾਨ ਹੈ ਅਸਲ ਵਿਚ ਇਸ ਨੂੰ ਅਸੀਂ ਭਾਰਤ ਦੇ ਦਿ੍ਰਸ਼ਟੀਕੋਣ ਨੂੰ ਮਿਲੀ ਵਿਸ਼ਵ ਮਨਜ਼ੂਰੀ ਵੀ ਕਹਿ ਸਕਦੇ ਹਾਂ ਇਸ ਮਤੇ ਦੇ ਬਾਵਜ਼ੂਦ ਯੂਕਰੇਨ ਜੰਗ ਹਾਲੇ ਬੰਦ ਨਹੀਂ ਹੋਈ ਹੈ ਭਾਰਤ ਲਈ ਹਾਲੇ ਵੀ ਮੌਕਾ ਹੈ ਆਪਣੇ ਸ਼ਾਂਤੀ ਯਤਨ ਅਤੇ ਜੰਗਬੰਦੀ ਦੀ ਕੋਸ਼ਿਸ਼ ਤੇਜ਼ ਕਰੇ ਰੂਸ ਅਤੇ ਨਾਟੋ ਰਾਸ਼ਟਰ, ਦੋਵੇਂ ਹੀ ਭਾਰਤ ਨਾਲ ਨੇੜਤਾ ਵਧਾਉਣੀ ਚਾਹੁੰਦੇ ਹਨ ਅਤੇ ਦੋਵੇਂ ਹੀ ਭਾਰਤ ਦਾ ਸਨਮਾਨ ਕਰਦੇ ਹਨ ਜੇਕਰ ਪ੍ਰਧਾਨ ਮੰਤਰੀ ਮੋਦੀ ਹੁਣ ਵੀ ਪਹਿਲ ਕਰਨ ਤਾਂ ਯੂਕਰੇਨ-ਜੰਗ ਤੁਰੰਤ ਬੰਦ ਹੋ ਸਕਦੀ ਹੈ ਅਜਿਹਾ ਸੰਭਵ ਹੁੰਦਾ ਹੈ ਤਾਂ ਇਹ ਭਾਰਤ ਦੀ ਬਹੁਤ ਵੱਡੀ ਪ੍ਰਾਪਤੀ ਮੰਨੀ ਜਾਵੇਗੀ ਬੇਸ਼ੱਕ ਹੀ ਭਾਰਤ ਦੇ ਰਿਸ਼ਤੇ ਰੂਸ ਨਾਲ ਦੋਸਤਾਨਾ ਰਹੇ ਹਨ, ਪਰ ਇਸ ਦੀ ਅਣਦੇਖੀ ਵੀ ਨਹੀਂ ਕੀਤੀ ਜਾ ਸਕਦੀ ਕਿ ਯੂਕਰੇਨ ’ਤੇ ਰੂਸ ਦੇ ਭਿਆਨਕ ਹਮਲਿਆਂ ’ਚ ਉੱਥੋਂ ਦੇ ਲੋਕਾਂ ਦੀ ਜਾਨ ਜਾ ਰਹੀ ਹੈ ਨਾ ਸਿਰਫ਼ ਨਿਰਦੋਸ਼ ਨਿਹੱਥੇ ਯੂਕਰੇਨੀਆਂ ਦੀ, ਸਗੋਂ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਵੀ|
ਇਹ ਸਹੀ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਰੂਸ ਦੇ ਸੁਰੱਖਿਆ ਹਿੱਤਾਂ ਦੀ ਅਣਦੇਖੀ ਕਰਦਿਆਂ ਯੂਕਰੇਨ ਨੂੰ ਫੌਜ ਸੰਗਠਨ ਨਾਟੋ ਦਾ ਹਿੱਸਾ ਬਣਾਉਣ ਦੀ ਜ਼ਰੂਰੀ ਪਹਿਲ ਕੀਤੀ, ਇਹੀ ਵਜ੍ਹਾ ਹੈ ਕਿ ਜਿਸ ਕਾਰਨ ਜੰਗ ਤੇਜ਼ ਹੁੰਦੀ ਗਈ ਪਰ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਰੂਸੀ ਰਾਸ਼ਟਰਪਤੀ ਯੂਕਰੇਨ ਦੇ ਆਮ ਲੋਕਾਂ ਨਾਲ ਉੱਥੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਜਾਨ ਦੀ ਪਰਵਾਹ ਨਾ ਕਰਨ ਫਿਲਹਾਲ ਉਹ ਅਜਿਹਾ ਹੀ ਕਰਦੇ ਦਿਸ ਰਹੇ ਹਨ ਅਤੇ ਇਸ ਲਈ ਪੱਛਮ ਦੇ ਨਾਲ-ਨਾਲ ਦੁਨੀਆ ਦੇ ਹੋਰ ਹਿੱਸਿਆਂ ’ਚ ਵੀ ਨਿੰਦਾ ਦੇ ਪਾਤਰ ਬਣੇ ਹੋਏ ਹਨ ਖੁਦ ਭਾਰਤ ਨੇ ਸੁਰੱਖਿਆ ਪ੍ਰੀਸ਼ਦ ’ਚ ਇਹ ਸਾਫ਼ ਕੀਤਾ ਹੈ ਕਿ ਯੂਕਰੇਨ ’ਚ ਹਮਲਾ ਕਰਕੇ ਰੂਸ ਨੇ ਉਸ ਦੀ ਮਰਿਆਦਾ ਦਾ ਉਲੰਘਣ ਕਰਨ ਨਾਲ ਜਿਸ ਤਰ੍ਹਾਂ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕੀਤੀ, ਉਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਯੂਕਰੇਨ ਅਤੇ ਰੂਸ ਵਿਚਕਾਰ ਜਾਰੀ ਜੰਗ ’ਚ ਭਾਰਤੀ ਪੱਖ ਦਾ ਰੁਖ ਨਾ ਸਿਰਫ਼ ਸੰਵੇਦਨਸ਼ੀਲ, ਸਗੋਂ ਸੰਤੁਲਿਤ ਵੀ ਹੈ ਭਾਰਤ ਨੇ ਹਮਲੇ ਦੀ ਨਿੰਦਾ ਖੁੱਲ੍ਹੇ ਸ਼ਬਦਾਂ ’ਚ ਭਾਵੇਂ ਨਾ ਕੀਤੀ ਹੋਵੇ, ਪਰ ਉਸ ਨੇ ਰੂਸੀ ਹਮਲੇ ਦਾ ਪੱਖ ਵੀ ਨਹੀਂ ਲਿਆ ਹੈ ਅਤੇ ਯੂਕਰੇਨ ਦੀ ਅਜ਼ਾਦੀ ਅਤੇ ਮਰਿਆਦਾ ਦੇ ਪੱਖ ’ਚ ਡਟਿਆ ਹੋਇਆ ਹੈ ਕੁੱਲ ਮਿਲਾ ਕੇ, ਭਾਰਤ ਸ਼ਾਂਤੀ ਦਾ ਪੱਖਧਰ ਹੈ ਅਤੇ ਰੂਸ ਅਤੇ ਯੂਕਰੇਨ ਜੰਗ ਦੇ ਸੰਦਰਭ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਵੀ ਇੱਕ ਬਹਾਦਰ ਅਤੇ ਅਹਿੰਸਕ ਆਗੂ ਦੇ ਰੂਪ ’ਚ ੳੱੁਭਰੀ ਹੈ ਜੰਗ ਜਦੋਂ ਸ਼ੁਰੂ ਹੋਈ ਸੀ, ਉਦੋਂ ਭਾਰਤ ’ਤੇ ਵਿਸ਼ੇਸ਼ ਦਬਾਅ ਸੀ ਕਿ ਉਹ ਜੰਗ ਰੋਕਣ ਦੀ ਪਹਿਲ ਕਰੇ ਅਤੇ ਭਾਰਤ ਨੇ ਆਪਣੇ ਦਾਇਰੇ ’ਚ ਰਹਿੰਦੇ ਹੋਏ ਪੁਰਜ਼ੋਰ ਕੋਸ਼ਿਸ਼ ਕੀਤੀ ਵੀ ਹੈ ਇੱਥੋਂ ਤੱਕ ਕਿ ਭਾਰਤ ਦੇ ਰੁਖ ਨਾਲ ਅਮਰੀਕਾ ਨੂੰ ਵੀ ਕੋਈ ਸ਼ਿਕਾਇਤ ਨਹੀਂ ਹੈ|
ਰੂਸ ਭਾਰਤ ਦਾ ਅਜ਼ਮਾਇਆ ਹੋਇਆ ਮਿੱਤਰ ਦੇਸ਼ ਹੈ, ਇਸ ਹਿਸਾਬ ਨਾਲ ਵੀ ਭਾਰਤ ਦਾ ਸੰਤੁਲਿਤ ਰੁਖ ਅਸਲ ਵਿਚ ਜੰਗ ਦਾ ਵਿਰੋਧ ਹੀ ਹੈ ਭਾਰਤ ’ਚ ਨਿਯੁਕਤ ਰੂਸੀ ਰਾਜਦੂਤ ਨੇ ਵੀ ਸੰਯੁਕਤ ਰਾਸ਼ਟਰ ’ਚ ਭਾਰਤ ਵੱਲੋਂ ਅਪਣਾਏ ਗਏ ਨਿਰਪੱਖ ਅਤੇ ਸੰਤੁਲਿਤ ਰੁਖ ਲਈ ਧੰਨਵਾਦ ਪ੍ਰਗਟਾਇਆ ਹੈ ਭਾਰਤ ਨੇ ਨਾ ਸਿਰਫ਼ ਮੁਖਤਿਆਰੀ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ, ਸਗੋਂ ਹਿੰਸਾ ਅਤੇ ਦੁਸ਼ਮਣੀ ਨੂੰ ਤੁਰੰਤ ਖਤਮ ਕਰਨ ਦੀ ਵੀ ਮੰਗ ਕੀਤੀ ਹੈ ਭਾਰਤ ਇਸ ਸਮੱਸਿਆ ਦਾ ਹੱਲ ਕੂਟਨੀਤੀ ਦੇ ਰਸਤੇ ਨਾਲ ਦੇਖਣਾ ਚਾਹੰੁਦਾ ਹੈ ਉਹ ਜੰਗ ਦਾ ਹਨ੍ਹੇਰਾ ਨਹੀਂ, ਸ਼ਾਂਤੀ ਦਾ ਉਜਾਲਾ ਚਾਹੁੰਦਾ ਹੈ ਪਿਛਲੇ ਦਿਨੀਂ ਕੁਝ ਉਗਰਤਾ ਦਾ ਸਬੂਤ ਦਿੰਦੇ ਹੋਏ ਪੋਲੈਂਡ ਵਰਗੇ ਦੇਸ਼ ਭਾਰਤ ਜਾਂ ਭਾਰਤੀਆਂ ਖਿਲਾਫ਼ ਦਿਸਣ ਲੱਗੇ ਸਨ, ਪਰ ਉਨ੍ਹਾਂ ਨੂੰ ਵੀ ਭਾਰਤ ਦੀਆਂ ਕੋਸ਼ਿਸ਼ਾਂ ਦਾ ਮਹੱਤਵ ਸਮਝ ਆ ਗਿਆ ਹੈ ਭਾਰਤ ਦੀਆਂ ਕੋਸ਼ਿਸ਼ਾਂ ਉਨ੍ਹਾਂ ਦੇਸ਼ਾਂ ਤੋਂ ਕਿਤੇ ਬਿਹਤਰ ਹਨ, ਜੋ ਯੂਕਰੇਨ ਨੂੰ ਹਥਿਆਰ ਦੇ ਕੇ ਅੱਗ ’ਚ ਘਿਓ ਪਾਉਣ ਦਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ, ਜਦੋਂ ਰੂਸ ’ਚ ਤਬਾਹੀ ਸ਼ੁਰੂ ਹੋਵੇਗੀ, ਉਦੋਂ ਇਸ ਜੰਗ ਦਾ ਕੀ ਰੁਖ ਹੋਵੇਗਾ?
ਇਹ ਤਬਾਹੀ ਰੂਸ ਨਹੀਂ ਸਗੋਂ ਸਮੁੱਚੀ ਦੁਨੀਆ ਦੀ ਤਬਾਹੀ ਹੋਵੇਗੀ ਕਿਉਂਕਿ ਰੂਸ ਪਰਮਾਣੂ ਧਮਾਕੇ ਕਰਨ ਨੂੰ ਮਜ਼ਬੂਰ ਹੋਵੇਗਾ, ਜੋ ਦੁਨੀਆ ਦੀ ਵੱਡੀ ਚਿੰਤਾ ਦਾ ਸਬੱਬ ਹੈ ਵੱਡੇ ਤਾਕਤਵਰ ਰਾਸ਼ਟਰਾਂ ਨੂੰ ਇਸ ਜੰਗ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ ਜਦੋਂਕਿ ਉਹ ਹਿੰਸਕ ਅਤੇ ਘਾਤਕ ਮਾਰੂ ਹਥਿਆਰ ਦੇ ਕੇ ਜੰਗ ਨੂੰ ਹੋਰ ਤੇਜ਼ ਕਰ ਰਹੇ ਹਨ, ਜਦੋਂ ਜੰਗੀ ਖੇਤਰ ’ਚ ਆਮ ਲੋਕਾਂ ਤੱਕ ਹਰ ਜ਼ਰੂਰੀ ਮਨੱੁਖੀ ਮੱਦਦ ਪਹੰੁਚਣ ਦੀ ਜ਼ਰੂਰਤ ਹੈ, ਭਾਰਤ ਨੇ ਮਨੁੱਖੀ ਅਧਾਰ ’ਤੇ ਇਸ ਤਰ੍ਹਾਂ ਦੀ ਰਾਹਤ ਸਮੱਰਗੀ ਯੂਕਰੇਨ ਭੇਜੀ ਹੈ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਹ ਵੀ ਦੱਸ ਦਿੱਤਾ ਹੈ ਕਿ ਉਹ ਸਾਰੇ ਸਬੰਧਿਤ ਪੱਖਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਦੀ ਮੇਜ ’ਤੇ ਪਰਤਣ ਦੀ ਅਪੀਲ ਕਰ ਰਿਹਾ ਹੈ ਬਿਨਾਂ ਸ਼ੱਕ, ਭਾਰਤ ਨੂੰ ਮਾਨਵਤਾ ਦੇ ਪੱਖ ਦੇ ਨਾਲ-ਨਾਲ ਆਪਣਾ ਹਿੱਤ ਦੇਖਦੇ ਹੋਏ ਸ਼ਾਂਤੀ ਅਤੇ ਰਾਹਤ ਦੇ ਯਤਨਾਂ ’ਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਜੰਗਬੰਦੀ ਦੇ ਯਤਨਾਂ ਨੂੰ ਤੇਜ਼ੀ ਦੇਣੀ ਚਾਹੀਦੀ ਹੈ|
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ