ਕੋਲੰਬੋ। ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਦਾ ਚੌਥਾ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਟੀ ਟੀਮ ਨੇ 16 ਓਵਰਾਂ ਵਿੱਚ ਤਿੰਨ ਵਿਕਟ ਦੇ ਨੁਕਸਾਨ ਦੇ 93 ਦੌੜਾਂ ਬਣਾ ਲਈਆਂ ਹਨ। ਕੇ ਐਲ ਰੁਹਾਲ ਅਤੇ ਇਸਾਨ ਕਿਸ਼ਨ ਕਰੀਜ਼ ‘ਤੇ ਹਨ। ਭਾਰਤ ਦੇ ਦੋਵੇਂ ਓਪਨਰਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ। ਸੁਭਮਨ ਗਿੱਲ (19) ਦੌੜਾਂ ਬਣਾ ਕੇ ਆਊਟ ਹੋਏ, ਕਪਤਾਨ ਰੋਹਿਤ ਸ਼ਰਮਾ (53) ਤੇ ਵਿਰਾਟ ਕਹੋਲੀ 3 ਦੌੜਾਂ ਬਣਾ ਕੇ ਆਊਟ ਹੋਏ। (India-Sri Lanka Match)
ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕਟ ‘ਚ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਸ ਨੇ 241 ਪਾਰੀਆਂ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ। ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਕ੍ਰਿਕਟਰਾਂ ਦੀ ਸੂਚੀ ‘ਚ ਵਿਰਾਟ ਕੋਹਲੀ ਤੋਂ ਬਾਅਦ ਰੋਹਿਤ ਦੂਜੇ ਨੰਬਰ ‘ਤੇ ਹੈ।ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਟੀਮ ‘ਚ ਇਕ ਬਦਲਾਅ ਕੀਤਾ ਹੈ। ਉਨ੍ਹਾਂ ਨੇ ਸ਼ਾਰਦੁਲ ਠਾਕੁਰ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸ਼੍ਰੇਅਸ ਅਈਅਰ ਅੱਜ ਫਿਰ ਨਹੀਂ ਖੇਡ ਰਹੇ ਹਨ। ਉਹ ਸੱਟ ਕਾਰਨ ਪਾਕਿਸਤਾਨ ਖਿਲਾਫ ਨਹੀਂ ਖੇਡਿਆ ਸੀ। ਅਈਅਰ ਦੀ ਪਿੱਠ ‘ਤੇ ਸੱਟ ਲੱਗੀ ਹੈ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।
ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲਗੇ, ਮਹਿਸ਼ ਤੀਕਸ਼ਾਨਾ, ਮੈਥਿਸ਼ ਪਥੀਰਾਨਾ ਅਤੇ ਕਾਸੁਨ ਰਾਜਿਤ।