ਅਮਰੀਕਾ-ਚੀਨ ਦੀ ਚਾਲ ਤੇ ਢਾਲ ਵੇਖੇ ਭਾਰਤ
ਭਾਰਤ ਅਤੇ ਚੀਨ ਦੇ ਸਰਹੱਦੀ ਵਿਵਾਦ ‘ਚ ਅਮਰੀਕਾ ਦਿਲਚਸਪੀ ਲੈ ਰਿਹਾ ਹੈ, ਇਹ ਵਿਚੋਲਗੀ ਦੇ ਨਾਂਅ ‘ਤੇ ਅਮਰੀਕਾ ਦੀ ਆਪਣੇ ਹਿੱਤ ਪੂਰਨ ਦੀ ਨਾਪਾਕ ਕੋਸ਼ਿਸ਼ ਹੈ ਹਾਲੇ ਲੇਹ ਦੀ ਗਾਲਵਨ ਘਾਟੀ ਅਤੇ ਪੇਗੋਂਗ ਝੀਲ ‘ਤੇ ਭਾਰਤੀ ਚੀਨੀ ਫੌਜੀਆਂ ਦੀ ਖਿੱਚੋਤਾਣ ਨੂੰ ਭਾਰਤ-ਚੀਨ ਨੇ ਇੱਕ ਵਾਰ ਆਪਣੇ ਕੂਟਨੀਤਿਕ ਤੰਤਰ ਨੂੰ ਸਰਗਰਮ ਕਰਕੇ ਸ਼ਾਂਤ ਕਰ ਲਿਆ ਹੈ ਪਰੰਤੂ ਕਸ਼ਮੀਰ ਮਾਮਲੇ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਭਾਰਤ ਦੇ ਸਰਹੱਦ ਵਿਵਾਦ ‘ਚ ਆਪਣੀ ਵਿਚੋਲਗੀ ਪੇਸ਼ ਕਰਕੇ ਦਿਲਚਸਪੀ ਵਿਖਾਈ ਹੈ
ਜਦੋਂ ਭਾਰਤ-ਚੀਨ ਦੋਵਾਂ ਨੇ ਹੀ ਅਮਰੀਕਾ ਨੂੰ ਵਿਚੋਲਗੀ ਤੋਂ ਨਾਂਹ ਕਰ ਦਿੱਤੀ ਹੈ, ਉਦੋਂ ਅਮਰੀਕਾ ਨੇ ਕਿਹਾ ਕਿ ਸੰਪੰਨ, ਤਾਕਤਵਰ ਅਤੇ ਲੋਕਤੰਤਰਿਕ ਭਾਰਤ ਹੀ ਚੀਨ ਦੇ ਗਲਤ ਮਨਸੂਬਿਆਂ ਨੂੰ ਨਾਕਾਮ ਕਰੇਗਾ ਕੀ ਇਹ ਭਾਰਤ ਨੂੰ ਸੰਪੰਨ ਅਤੇ ਤਾਕਤਵਰ ਬਣਨ ਦੀ ਨਸੀਹਤ ਹੈ ਜਾਂ ਫਿਰ ਸੰਪੰਨ ਅਤੇ ਤਾਕਤਵਰ ਕਹਿ ਕੇ ਚੀਨ ਨਾਲ ਭਿੜ ਜਾਣ ਦੀ ਉਕਸਾਹਟ ਹੈ?
ਭਾਰਤ ਨੂੰ ਵਿਸ਼ਵ ਆਗੂਆਂ ਦੀਆਂ ਗੱਲਾਂ ਨੂੰ ਸੁਣ ਕੇ, ਸਮਝ ਲੈਣਾ ਚਾਹੀਦਾ ਹੈ ਪਰੰਤੂ ਆਪਣੇ ਮਸਲਿਆਂ ਦਾ ਹੱਲ ਆਪਣੀ ਅੰਦਰੂਨੀ ਰਾਜਨੀਤਿਕ, ਆਰਥਿਕ ਸੁਰੱਖਿਆ ਤਾਕਤ ਦੇ ਦਮ ‘ਤੇ ਹੀ ਕਰਨਾ ਹੋਵੇਗਾ, ਇਹ ਵੀ ਯਾਦ ਰੱਖਣਾ ਚਾਹੀਦਾ ਹੈ ਅਮਰੀਕਾ ਦੀ ਆਦਤ ਹੈ ਕਿ ਉਹ ਪਹਿਲਾਂ ਵਪਾਰ ਲਈ ਦੋਸਤੀ ਦਾ ਹੱਥ ਵਧਾਉਂਦਾ ਹੈ, ਖੁਦ ਕਮਾਉਂਦਾ ਹੈ, ਦੋਸਤਾਂ ਨੂੰ ਵੀ ਕਮਾਈ ਕਰਵਾਉਂਦਾ ਹੈ ਆਖਰ ‘ਚ ਦੋਸਤਾਂ ਨੂੰ ਲੜਾਈ ਲਈ ਉਕਸਾਉਂਦਾ ਹੈ ਅਤੇ ਵਿਚਾਲੇ ਮੈਦਾਨ ਦੇ ਆਪਣੇ ਰਾਹ ਲੱਗਦਾ ਹੈ
ਹਾਲਾਂਕਿ ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਦੀ ਮਹਾਂਮਾਰੀ ਕਾਰਨ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਕਾਫੀ ਨੁਕਸਾਨ ਚੁੱਕ ਰਹੀਆਂ ਹਨ ਭਾਰਤ ਵੀ ਕੋਰੋਨਾ ਮਹਾਂਮਾਰੀ ਅਤੇ ਆਰਥਿਕ ਝਟਕਿਆਂ ਤੋਂ ਅਛੂਤਾ ਨਹੀਂ ਹੈ ਅਤੇ ਚੀਨ ਇਸ ਮੌਕੇ ਦਾ ਲਾਹਾ ਖੱਟਣ ਦੀ ਪੁਰਜ਼ੋਰ ਕੋਸ਼ਿਸ਼ ‘ਚ ਲੱਗਾ ਹੋਇਆ ਹੈ ਚੀਨ ਨੇ ਇਸ ਮਹਾਂਮਾਰੀ ਦੌਰਾਨ ਸਭ ਤੋਂ ਪਹਿਲਾਂ ਆਪਣੇ ਤੇਲ ਰਿਜ਼ਰਵ ਨੂੰ ਭਰਿਆ ਹੈ ਤੇਲ ਸਿੱਧੀ ਲੜਾਈ ‘ਚ ਇੱਕ ਵੱਡਾ ਹਥਿਆਰ ਹੈ ਅਤੇ ਇਹ ਜੰਗ ਅਤੇ ਬਜ਼ਾਰ ਦੋਵਾਂ ਮੋਰਚਿਆਂ ‘ਤੇ ਕੰਮ ਆਉਂਦਾ ਹੈ
ਚੀਨ ਦੀ ਤਿਆਰੀ ਪੂਰੀ ਹੈ, ਉੱਧਰ ਅਮਰੀਕਾ ‘ਚ ਹੋਈਆਂ ਮੌਤਾਂ ਅਤੇ ਕੋਰੋਨਾ ਕਾਰਨ ਹੋ ਰਹੇ ਆਰਥਿਕ ਨੁਕਸਾਨ ਲਈ ਅਮਰੀਕਾ ਚੀਨ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ਇਨ੍ਹੀਂ ਦਿਨੀਂ ਅਮਰੀਕਾ ਕਈ ਵਾਰ ਚੀਨ ਵਿਰੋਧੀ ਬਿਆਨ ਦੇ ਚੁੱਕਾ ਹੈ ਅਮਰੀਕੀ ਕੰਪਨੀਆਂ ਨੂੰ ਦੋ ਟੁੱਕ ਕਿਹਾ ਜਾ ਰਿਹਾ ਹੈ ਕਿ ਉਹ ਚੀਨ ਤੋਂ ਜਲਦ ਤੋਂ ਜਲਦ ਨਿੱਕਲ ਜਾਣ ਕੋਈ ਦੇਸ਼ ਖੁਦ ਦਾ ਨੁਕਸਾਨ ਨਾ ਹੋਵੇ ਇਸ ਲਈ ਸਭ ਤੋਂ ਪਹਿਲਾਂ ਆਪਣੇ ਵਪਾਰੀਆਂ, ਆਪਣੀ ਪੂੰਜੀ ਨੂੰ ਵੀ ਸੁਰੱਖਿਅਤ ਕਰਦਾ ਹੈ, ਸ਼ਾਇਦ ਅਮਰੀਕਾ ਵੀ ਅਜਿਹਾ ਕਰ ਰਿਹਾ ਹੈ
ਭਾਰਤ ਨੂੰ ਉਕਸਾਉਣ ਦੀ ਮਨਸ਼ਾ ਸਾਫ ਹੈ ਅਮਰੀਕਾ, ਚੀਨ ਦੇ ਸਭ ਤੋਂ ਨੇੜਲੇ ਗੁਆਂਢੀ ਅਤੇ ਸਰਹੱਦੀ ਵਿਵਾਦ ‘ਚ ਉਲਝੇ ਭਾਰਤ ਨੂੰ ਆਪਣੇ ਸਹਿਜ਼ ਸਹਿਯੋਗੀ ਦੇ ਤੌਰ ‘ਤੇ ਲੜਾਈ ‘ਚ ਨਾਲ ਖੜ੍ਹਾ ਵੇਖਣਾ ਚਾਹੁੰਦਾ ਹੈ ਭਾਰਤ ਨੂੰ ਚਾਹੀਦਾ ਹੈ ਕਿ ਉਹ ਕਿਸੇ ਹਮਲਾਵਰ ਰਵੱਈਏ ‘ਚ ਆਉਣ ਤੋਂ ਪਹਿਲਾਂ ਅਮਰੀਕੀ ਹਿੱਤਾਂ ‘ਤੇ ਜ਼ਰੂਰ ਨਜ਼ਰ ਮਾਰ ਲਏ ਕਿ ਉਹ ਕਿੰਨੇ ਖਰਚ ਅਤੇ ਕਿੰਨੇ ਸਮੇਂ ‘ਚ ਪੂਰੇ ਹੋ ਜਾਣ ਵਾਲੇ ਹਨ ਕਿਉਂਕਿ ਉਸ ਤੋਂ ਬਾਅਦ ਅਮਰੀਕਾ ਇੱਕ ਦਿਨ ਵੀ ਅੱਗੇ ਨਹੀਂ ਲੜੇਗਾ
ਭਾਵੇਂ ਉਹ ਸਿੱਧੀ ਲੜਾਈ ਹੋਵੇ ਜਾਂ ਸੀਤ ਯੁੱਧ ਭਾਰਤ ਨੂੰ ਭਵਿੱਖ ‘ਚ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਅਮਰੀਕੀ ਸਹਿਯੋਗ ‘ਤੇ ਵੀ ਨਜ਼ਰ ਮਾਰਨੀ ਹੋਵੇਗੀ ਉੱਥੇ ਸੰਸਥਾਗਤ ਪੂੰਜੀ ਨਿਵੇਸ਼ ਹੋਵੇਗਾ? ਅਮਰੀਕੀ ਜਾਂ ਕੌਮਾਂਤਰੀ ਸੰਸਥਾਵਾਂ ਦੇ ਕਰਜ਼ ਹੋਣਗੇ? ਜਾਂ ਅਮਰੀਕੀ ਅਨੁਦਾਨ ਹੋਣਗੇ?
ਕਿਉਂਕਿ ਆਖਰੀ ਕੀਮਤ ਭਾਰਤੀਆਂ ਨੇ ਹੀ ਚੁਕਾਉਣੀ ਹੈ ਚੀਨ ਤੋਂ ਭਾਰਤ ਨੂੰ ਆਪਣਾ ਭੂ-ਭਾਗ ਵਾਪਸ ਚਾਹੀਦਾ ਹੈ ਉਦੋਂ ਚੀਨ ਨਾਲ ਅਮਰੀਕਾ ਦੇ ਸੀਤ ਯੁੱਧ ਨੂੰ ਲੰਮਾ ਹੋਣ ਦਿੱਤਾ ਜਾਵੇ ਫਿਰ ਚੀਨ ਅਤੇ ਅਮਰੀਕਾ ਦੀ ਆਰਥਿਕ ਮਜ਼ਬੂਤੀ ਦਾ ਪੂਰਾ ਫੈਸਲਾ ਵੀ ਹੋ ਜਾਵੇਗਾ ਜੇਕਰ ਬਜ਼ਾਰ ‘ਚ ਚੀਨ ਢੇਰ ਹੋਵੇਗਾ ਤਾਂ ਭਾਰਤ ਦੇ ਰਸਤੇ ਆਸਾਨ ਹੋਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।