ਵਿਸ਼ਵ ਬੈਂਕ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ: ਸਿੰਧੂ ਜਲ ਸੰਧੀ ‘ਤੇ ਭਾਰਤ ਅਤੇ ਪਾਕਿ ਦੇ ਵਿਚੋਲੇ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਭਾਰਤ ਨੂੰ ਸੰਧੀ ਤਹਿਤ ਪੱਛਮੀ ਨਦੀਆਂ ‘ਤੇ ਪਣਬਿਜਲੀ ਯੋਜਨਾ ਬਣਾਉਣ ਦੀ ਆਗਿਆ ਹੈ ਭਾਰਤ ਦੇ ਦੋ ਪ੍ਰੋਜੈਕਟਾਂ ਦੇ ਡਿਜ਼ਾਇਨ ‘ਤੇ ਪਾਕਿਸਤਾਨ ਨੇ ਵਿਰੋਧ ਪ੍ਰਗਟਾਇਆ ਸੀ ਇਸ ਤਕਨੀਕੀ ਮੁੱਦੇ ‘ਤੇ ਦੋਵਾਂ ਦੇਸ਼ਾਂ ‘ਚ ਸਕੱਤਰ ਪੱਧਰ ਦੀ ਗੱਲਬਾਤ ਹੋਈ ਹੈ
ਗੱਲਬਾਤ ਦੀ ਸਮਾਪਤੀ ‘ਤੇ ਵਿਸ਼ਵ ਬੈਂਕ ਨੇ ਅੱਜ ਦੱਸਿਆ ਕਿ ਇਹ ਗੱਲਬਾਤ ਸਦਭਾਵ ਅਤੇ ਸਹਿਯੋਗ ਦਾ ਮਾਹੌਲ ‘ਚ ਹੋਈ ਦੋਵੇਂ ਪੱਖ ਗੱਲਬਾਤ ਅੱਗੇ ਜਾਰੀ ਰਹਿਣ ‘ਤੇ ਸਹਿਮਤ ਹੋਏ ਹਨ ਅਗਲੇ ਗੇੜ ਦੀ ਗੱਲਬਾਤ ਵਾਸ਼ਿੰਗਟਨ ‘ਚ ਸਤੰਬਰ ‘ਚ ਹੋਵੇਗੀ
ਜੰਮੂ ਕਸ਼ਮੀਰ ‘ਚ ਕਿਸ਼ਨਗੰਗਾ (330 ਮੈਗਾਵਾਟ) ਅਤੇ ਰਾਤਲੇ (850 ਮੈਗਾਵਾਟ) ਪਣਬਿਜਲੀ ਪ੍ਰੋਜੈਕਟਾਂ ਦੇ ਭਾਰਤ ਦੇ ਡਿਜ਼ਾਇਨ ‘ਤੇ ਸਵਾਲ ਚੁੱਕਿਆਂ ਪਾਕਿਸਤਾਨ ਨੇ ਪਿਛਲੇ ਸਾਲ ਵਰਲਡ ਬੈਂਕ ਦਾ ਰੁਖ ਕੀਤਾ ਸੀ ਕਿਸ਼ਨਗੰਗਾ ਪ੍ਰੋਜੈਕਟ ਝੇਲਮ ਦੀ ਸਹਾਇਕ ਨਦੀ, ਜਦੋਂਕਿ ਰਾਤਲੇ ਪ੍ਰੋਜੈਕਟ ਚੇਨਾਬ ਨਦੀ ਨਾਲ ਜੁੜਿਆ ਹੈ ਸੰਧੀ ‘ਚ ਇਨ੍ਹਾਂ ਦੋਵਾਂ ਨਦੀਆਂ ਨਾਲ ਸਿੰਧੂ ਨਦੀ ਦੇ ਪੱਛਮੀ ਨਦੀਆਂ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਗਿਆ ਹੈ
ਦੋਵਾਂ ਦੇਸ਼ਾਂ ‘ਚ ਸਕੱਤਰ ਪੱਧਰ ‘ਤੇ ਹੋਈ ਗੱਲਬਾਤ
ਇਨ੍ਹਾਂ ਨਦੀਆਂ ਦੇ ਪਾਣੀ ਦੀ ਵਰਤੋਂ ‘ਤੇ ਪਾਕਿਸਤਾਨ ਨੂੰ ਕਿਸੇ ਬੰਦਿਸ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ 1 ਅਗਸਤ ਨੂੰ ਜਾਰੀ ਫੈਕਟਸੀਟ ‘ਚ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਜਿਨ੍ਹਾਂ ਰੂਪਾਂ ‘ਚ ਇਨ੍ਹਾਂ ਨਦੀਆਂ ਦੇ ਪਾਣੀ ਦੀ ਵਰਤੋਂ ਕਰ ਸਕਦਾ ਹੈ, ਉਨ੍ਹਾਂ ‘ਚ ਪਣਬਿਜਲੀ, ਪ੍ਰੋਜੈਕਟ ਬਣਾਉਣ ਦੀ ਵੀ ਆਗਿਆ ਹੈ ਹਾਲਾਂਕਿ ਇਸਦੀਆਂ ਕੁਝ ਹੱਦਾਂ ਵੀ ਦੱਸੀਆਂ ਗਈਆਂ ਹਨ
ਦੋਵਾਂ ਦੇਸ਼ਾਂ ਦਰਮਿਆਨ 57 ਸਾਲ ਪੁਰਾਣੀ ਇਸ ਸੰਧੀ ‘ਤੇ ਸਵਾਲ ਉਠਣ ਲੱਗੇ ਸਨ ਸਰਹੱਦ ਪਾਰੋਂ ਹੋਣ ਵਾਲੇ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਕਿਹਾ ਸੀ ਕਿ ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ ਭਾਰਤ ‘ਚ ਸੰਧੀ ਤਹਿਤ ਨਦੀਆਂ ਤੋਂ ਮਿਲਣ ਵਾਲੇ ਪਾਣੀ ਦੀ ਪੂਰ ਸਮਰੱਥਾ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ ਸੀ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਅਸੀਂ ਦੋਵਾਂ ਦੇਸ਼ਾਂ ਦਰਮਿਆਨ ਵਿਵਾਦ ਦੇ ਹੱਲ ਲਈ ਕੰਮ ਕੀਤਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।