ਮਹਿਲਾ ਹਾਕੀ ਵਿਸ਼ਵ ਕੱਪ: ਇਟਲੀ ਨੂੰ ਹਰਾ ਭਾਰਤ ਕੁਆਰਟਰ  ਫਾਈਨਲ ‘ਚ

 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ

 
ਲੰਦਨ, 1 ਅਗਸਤ

ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ ‘ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਟੀਮ ਦਾ 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਭਾਰਤ ਅਤੇ ਆਇਰਲੈਂਡ ਇੱਕ ਹੀ ਪੂਲ ਬੀ ‘ਚ ਸਨ ਅਤੇ ਪੂਲ ਮੈਚ ‘ਚ ਆਇਰਲੈਂਡ ਨੇ ਭਾਰਤ ਨੂੰ 1-0 ਨਾਲ ਹਰਾਇਆ ਸੀ

 

 

ਭਾਰਤ ਕੋਲ ਹੁਣ ਆਇਰਲੈਂਡ ਤੋਂ ਉਸ ਹਾਰ ਦਾ ਬਦਲਾ ਲੈ ਕੇ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ਭਾਰਤ ਪੂਲ ਬੀ ‘ਚ ਆਇਰਲੈਂਡ ਅਤੇ ਇੰਗਲੈਂਡ ਤੋਂ ਬਾਅਦ ਤੀਸਰੇ ਸਥਾਨ ‘ਤੇ ਰਿਹਾ ਸੀ ਅਤੇ ਉਸਨੂੰ ਕੁਆਰਟਰਫਾਈਨਲ ‘ਚ ਜਾਣ ਲਈ ਕ੍ਰਾੱਸ ਓਵਰ ਖੇਡਣਾ ਪਿਆ ਟੂਰਨਾਮੈਂਟ ‘ਚ ਹਰ ਪੂਲ ਦੀ ਅੱਵਲ ਰਹੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲ ਗਿਆ ਸੀ ਵਿਸ਼ਵ ਦੀ 10ਵੀਂ ਰੈਂਕਿੰਗ ਦੀ ਭਾਰਤੀ ਟੀਮ ਨੇ ਪੂਲ ਦੇ ਤਿੰਨ ਮੈਚਾਂ ‘ਚ ਸਿਰਫ਼ ਦੋ ਗੋਲ ਕੀਤੇ ਸਨ ਪਰ ਇਸ ਮੁਕਾਬਲੇ ‘ਚ ਉਸਨੇ ਤਿੰਨ ਗੋਲ ਕਰ ਦਿੱਤੇ ਲਾਲਰੇਮਸਿਆਮੀ ਨੇ 9ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਭਾਰਤ ਦਾ ਖ਼ਾਤਾ ਖੋਲ੍ਹਿਆ ਨੇਹਾ ਗੋਇਲ ਨੇ 45ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤ ਲਈ ਦੂਸਰਾ ਗੋਲ ਕੀਤਾ ਜਦੋਂਕਿ ਵੰਦਨਾ ਕਟਾਰੀਆ ਨੇ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤ ਦਾ ਤੀਸਰਾ ਗੋਲ ਕਰਕੇ ਇਟਲੀ ਦਾ ਸੰਘਰਸ਼ ਸਮਾਪਤ ਕਰ ਦਿੱਤਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।