ਵਿਸ਼ਵ ’ਚ 16.85 ਕਰੋੜ ਤੋਂ ਵੱਧ ਵਿਅਕਤੀ ਕੋਰੋਨਾ ਪੀੜਤ
ਏਜੰਸੀ, ਵਾਸ਼ਿੰਗਟਨ। ਦੁਨੀਆ ’ਚ ਕੋਰੋਨਾ ਦੇ ਹੁਣ ਤੱਕ 16.85 ਕਰੋੜ ਤੋਂ ਵੱਧ ਲੋਕ ਕੋੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ ਇਨ੍ਹਾਂ ’ਚੋਂ 34.99 ਲੱਖ ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 15 ਕਰੋੜ ਤੋਂ ਵੱਧ ਵਿਅਕਤੀਆਂ ਨੇ ਕੋਰੋਨਾ ਨੂੰ ਹਰਾਇਆ ਹੈ। ਫਿਲਹਾਲ 1.49. ਕਰੋੜ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ।
ਇਨ੍ਹਾਂ ’ਚੋਂ 1.48 ਕਰੋੜ ਵਿਅਕਤੀਆਂ ’ਚ ਕੋਰੋਨਾ ਦੇ ਹਲਕੇ ਲੱਛਣ ਹਨ ਤੇ 96,302 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਦੁਨੀਆ ’ਚ ਕੋਰੋਨਾ ਦੇ ਮਾਮਲੇ ’ਚ ਭਾਰਤ ਦੂਜੇ ਸਥਾਨ ’ਤੇ ਅਤੇ ਮ੍ਰਿਤਕਾਂ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹੈ ਪਿਛਲੇ 24 ਘੰਟਿਆਂ ’ਚ 2,08,921 ਨਵੇਂ ਮਾਮਲੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਦੋ ਕਰੋੜ 71 ਲੱਖ 57 ਹਜ਼ਾਰ 795 ਹੋ ਗਿਆ।
ਬ੍ਰਾਜੀਲ ’ਚ ਵੀ ਨਹੀਂ ਰੁਕ ਰਿਹਾ ਮੌਤਾਂ ਦਾ ਕਹਿਰ
ਭਾਰਤ ਤੋਂ ਬਾਅਦ ਬ੍ਰਾਜੀਲ ’ਚ ਸਭ ਤੋਂ ਜ਼ਿਆਦਾ ਮੌਤਾਂ ਰਿਕਾਰਡ ਕੀਤੀਆਂ ਜਾ ਰਹੀਆ ਹਨ ਬੀਤੇ ਦਿਨੀ 2,198 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਬ੍ਰਾਜੀਲ ’ਚ ਹੁਣ ਤੱਕ 4.52 ਲੱਖ ਵਿਅਕਤੀ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ ਇਹ ਅੰਕੜਾ ਅਮਰੀਕਾ ਤੋਂ ਬਾਅਦ ਸਭ ਤੋਂ ਵੱਧ ਹੈ ਅਮਰੀਕਾ ’ਚ 6 ਲੱਖ ਤੋਂ ਜ਼ਿਆਦਾ ਲੋਕਾਂ ਦੀ ਮਹਾਂਮਾਰੀ ਦੌਰਾਨ ਮੌਤ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।