ਭਾਰਤ ਦੇ ਰੁਖ਼ ‘ਚ ਬਦਲਾਅ ਦੀ ਲੋੜ
ਚੀਨ ਵੱਲੋਂ ਹਾਲ ਹੀ ‘ਚ ਭਾਰਤੀ ਜ਼ਮੀਨ ‘ਤੇ ਕਬਜ਼ੇ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਦੇ ਨਿਗਰਾਨਾਂ ਨੂੰ ਉਮੀਦ ਸੀ ਕਿ ਭਾਰਤ ਆਪਣੀ ਵਿਦੇਸ਼ ਨੀਤੀ ‘ਚ ਥੋੜ੍ਹਾ-ਬਹੁਤ ਬਦਲਾਅ ਕਰੇਗਾ ਅਤੇ ਥੋੜ੍ਹੇ ਸਮੇਂ ‘ਚ ਇੱਕ ਮਜ਼ਬੂਤ, ਭਰੋਸੇਯੋਗ ਤੇ ਸਥਾਈ ਸੁਰੱਖਿਆ ਵਿਵਸਥਾ ਦਾ ਨਿਰਮਾਣ ਕਰੇਗਾ ਲੰਮੇ ਸਮੇਂ ‘ਚ ਭਾਰਤ ਤੋਂ ਉਮੀਦ ਹੈ ਕਿ ਉਹ ਵਿਸ਼ਵ ਦੀਆਂ ਹੋਰ ਸ਼ਕਤੀਆਂ ਨਾਲ ਮਿਲ ਕੇ ਭਾਰਤ ਅਤੇ ਚੀਨ ਦਰਮਿਆਨ ਅੰਗਰੇਜ਼ਾਂ ਵੱਲੋਂ ਬਣਾਏ ਗਏ ਬਫਰ ਜੋਨ ਤਿੱਬਤ ਅਤੇ ਚੀਨ ਦੇ ਕਬਜ਼ੇ ਵਾਲੇ ਹੋਰ ਹਿੱਸਿਆਂ ਨੂੰ ਅਜ਼ਾਦ ਕਰਵਾਉਣ ਲਈ ਸਹਿਯੋਗ ਕਰੇਗਾ ਪਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਬਿਆਨ ਤੋਂ ਨਿਰਾਸ਼ਾ ਹੋਈ ਮਾਈਂਡ ਮਾਈਨ ਸਿਖ਼ਰ ਸੰਮੇਲਨ ‘ਚ ਉਨ੍ਹਾਂ ਨੇ ਕਿਹਾ ਕਿ ਗੁੱਟਨਿਰਲੇਪਤਾ ਇੱਕ ਪੁਰਾਣੀ ਧਾਰਨਾ ਹੈ
ਪਰ ਭਾਰਤ ਨਾ ਕਿਸੇ ਗਠਜੋੜ ਪ੍ਰਣਾਲੀ ਦਾ ਅੰਗ ਹੈ ਅਤੇ ਨਾ ਹੀ ਬਣੇਗਾ ਉਹ ਜਪਾਨ, ਯੂਰਪੀ ਸੰਘ ਅਤੇ ਹੋਰ ਮੱਧਮ ਸ਼ਕਤੀਆਂ ਲਈ ਆਪਣੇ ਬੂਹੇ ਖੋਲ੍ਹ ਰਿਹਾ ਹੈ ਜਿਵੇਂ-ਜਿਵੇਂ ਉਨ੍ਹਾਂ ਆਪਣੀ ਰਣਨੀਤੀ ਸਪੱਸ਼ਟ ਕੀਤੀ ਉਸ ‘ਚ ਪਰਸਪਰ ਵਿਰੋਧ ਸਪੱਸ਼ਟ ਨਜ਼ਰ ਆਉਣ ਲੱਗਾ ਇਹ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਭਾਰਤ ਖੁਦ ਆਪਣੀ ਜ਼ਮੀਨ ਦੀ ਸੁਰੱਖਿਆ ਲਈ ਇੱਕ ਪੁਖਤਾ ਵਿਵਸਥਾ ਨਹੀਂ ਬਣਾ ਸਕਦਾ ਹੈ ਆਰਥਿਕ ਤੌਰ ‘ਤੇ ਜ਼ਿਆਦਾ ਮਜ਼ਬੂਤ ਅਤੇ ਹਮਲਾਵਰ ਚੀਨ ਵਰਗੇ ਗੁਆਂਢੀ ਕਾਰਨ ਭਾਰਤ ਰੱਖਿਆ ਖਰੀਦ ‘ਤੇ ਚੀਨ ਦੀ ਫੌਜ ਦੇ ਬਰਾਬਰ ਖਰਚ ਨਹੀਂ ਕਰ ਸਕਦਾ ਅਤੇ ਉਸ ਦੇ ਨਾਲ ਬਰਾਬਰੀ ਨਹੀਂ ਕਰ ਸਕਦਾ ਹੈ ਪਰ ਅੱਜ ਭਾਰਤ, ਰੂਸ, ਅਮਰੀਕਾ ਅਤੇ ਫਰਾਂਸ ਤੋਂ ਆਪਣੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਥਿਆਰ ਖਰੀਦ ਰਿਹਾ ਹੈ
ਦੂਜਾ ਮੋਦੀ ਸਰਕਾਰ ਲੱਗਦਾ ਹੈ ਪੁਰਾਣੀ ਗੁਟਨਿਰਲੇਪਤਾ ਦੀ ਧਾਰਨਾ ਨੂੰ ਅਪਣਾਏ ਹੋਏ ਹੈ ਪ੍ਰਧਾਨ ਮੰਤਰੀ ਨੇਤਨਯਾਹੂ, ਟਰੰਪ, ਸ਼ਿੰਜੋ ਆਬੇ ਵਰਗੇ ਆਗੂਆਂ ਨਾਲ ਵਿਅਕਤੀਗਤ ਸਬੰਧ ਵਧਾ ਰਹੇ ਹਨ ਪਰ ਕਿਸੇ ਰਾਸ਼ਟਰ ਦੇ ਹਿੱਤਾਂ ਨੂੰ ਇੱਕ ਢਾਂਚਾਗਤ ਸਬੰਧਾਂ ਨਾਲ ਉਤਸ਼ਾਹ ਦਿੱਤਾ ਜਾਂਦਾ ਹੈ ਨਾ ਕਿ ਵਿਅਕਤੀਗਤ ਅਧਾਰ ‘ਤੇ ਹਾਲਾਂਕਿ ਵਿਅਕਤੀਗਤ ਸਬੰਧ ਰਾਸ਼ਟਰਾਂ ਦੇ ਹਿੱਤਾਂ ਅਤੇ ਸੁਰੱਖਿਆ ‘ਚ ਸਹਾਇਕ ਹੁੰਦੇ ਹਨ ਗੁਟਨਿਰਲੇਪ ਨੀਤੀ ਵੀ ਸਮੇਂ ਦੀ ਕਸੌਟੀ ‘ਤੇ ਖਰੀ ਨਹੀਂ ਉੱਤਰੀ ਕਿਉਂਕਿ ਸਾਨੂੰ ਪਾਕਿਸਤਾਨ ਨਾਲ ਜੰਗ ਕਾਰਨ ਸੋਵੀਅਤ ਸੰਘ ਨਾਲ ਦੋਸਤੀ ਅਤੇ ਸੁਰੱਖਿਆ ਸੰਧੀ ‘ਤੇ ਦਸਤਖਤ ਕਰਨੇ ਪਏ
ਉਂਜ ਇਹ ਇੱਕ ਪੱਖੀ ਜੰਗੀ ਸੀ ਕਿਉਂਕਿ ਪਾਕਿਸਤਾਨ ਨੇ ਬਿਨਾ ਜੰਗ ਕੀਤੇ ਆਤਮ-ਸਮੱਰਪਣ ਕਰ ਦਿੱਤਾ ਸੀ ਪਰ ਪਾਕਿਸਤਾਨ ਵੱਲੋਂ ਅਮਰੀਕਾ ਦੁਆਰਾ ਦਖਲਅੰਦਾਜ਼ੀ ਕਰਨ ਦੀ ਸੰਭਾਵਨਾ ਸੀ ਅਤੇ ਜਿਸ ਕਾਰਨ ਭਾਰਤ ਸੋਵੀਅਤ ਕੈਂਪ ‘ਚ ਸ਼ਾਮਲ ਹੋ ਗਿਆ ਅਤੇ ਉਸ ਸਮੇਂ ਸੋਵੀਅਤ ਸੰਘ ਦੂਜੀ ਮਹਾਂ ਸ਼ਕਤੀ ਸੀ ਹੁਣ ਚੀਨ ਲਗਾਤਾਰ ਭਾਰਤ ‘ਤੇ ਹਮਲਾ ਕਰ ਰਿਹਾ ਹੈ ਅਤੇ ਹੁਣ ਵੀ ਅਸੀਂ ਹਨ੍ਹੇਰੇ ‘ਚ ਹੱਥ-ਪੈਰ ਮਾਰ ਰਹੇ ਹਾਂ ਉਂਜ ਚੀਨ ਬਾਰੇ ਵਰਤਮਾਨ ਸਰਕਾਰ ਨੇ ਨਹਿਰੂ ਵਾਂਗ ਗਲਤੀਆਂ ਕੀਤੀਆਂ ਹਨ ਹਾਲਾਂਕਿ ਭਾਜਪਾ ਦੀ ਅਗਵਾਈ ਨਹਿਰੂ ਨੂੰ ਨਾਪਸੰਦ ਕਰਦੀ ਹੈ ਪਰ ਅੱਜ ਭਾਰਤ ਫਿਰ ਉਹੀ ਪੁਰਾਣੀ ਗੁਟਨਿਰਲੇਪ ਨੀਤੀ ਦਾ ਸ਼ਿਕਾਰ ਬਣ ਰਿਹਾ ਹੈ ਅਤੇ ਉਹ ਸਿੱਧਾ ਚੀਨ ਨਾਲ ਨਜਿੱਠਣਾ ਚਾਹੁੰਦਾ ਹੈ ਪਰ ਇਸ ‘ਚ ਸਫਲ ਨਹੀਂ ਹੋ ਰਿਹਾ ਹੈ
ਵਿਦੇਸ਼ ਮੰਤਰੀ ਦੇ ਬਿਆਨ ‘ਚ ਜਿਸ ਪਰਸਪਰ ਵਿਰੋਧ ਦਾ ਮੈਂ ਜ਼ਿਕਰ ਕੀਤਾ ਉਹ ਇਹ ਹੈ ਕਿ ਉਨ੍ਹਾਂ ਨੇ ਖੁਦ ਆਪਣੇ ਤਰਕ ਨੂੰ ਕੱਟ ਦਿੱਤਾ ਕਿ ਭਾਰਤ ਕਿਸੇ ਗਠਜੋੜ ‘ਚ ਸ਼ਾਮਲ ਕਿਉਂ ਨਹੀਂ ਹੋ ਸਕਦਾ ਹੈ ਇਸ ਦੇ ਉਲਟ ਭਾਰਤ ਨੂੰ ਕਿਸੇ ਨਾ ਕਿਸੇ ਗਠਜੋੜ ਪ੍ਰਣਾਲੀ ਦਾ ਹਿੱਸਾ ਹੋਣਾ ਚਾਹੀਦਾ ਹੈ ਕਿਉਂਕਿ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਆਰਥਿਕ ਤੌਰ ‘ਤੇ ਅਸੀਂ ਕਮਜ਼ੋਰ ਹਾਂ ਅਤੇ ਅਸੀਂ ਚੀਨ ਖਿਲਾਫ ਆਪਣੀ ਸੁਤੰਤਰ ਸੁਰੱਖਿਆ ਪ੍ਰਣਾਲੀ ਵਿਕਸਿਤ ਨਹੀਂ ਕਰ ਸਕਦੇ ਹਾਂ ਵਿਦੇਸ਼ ਮੰਤਰੀ ਨੇ ਉਨ੍ਹਾਂ ਕਾਰਕਾਂ ਬਾਰੇ ਦੱਸਿਆ ਜੋ ਭਾਰਤ ਦੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕਰਦੇ ਹਨ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਭਰਪੂਰ ਉਦਯੋਗੀਕਰਨ ਨਹੀਂ ਹੋਇਆ ਅਸੀਂ ਆਪਣੇ ਮੁੜ-ਨਿਰਮਾਣ ਖੇਤਰ ਨੂੰ ਉਤਸ਼ਾਹ ਨਹੀਂ ਦਿੱਤਾ ਅਸੀਂ ਆਪਣੀ ਅਰਥਵਿਵਸਥਾ ਨੂੰ ਚੀਨ ਤੋਂ ਡੇਢ ਦਹਾਕੇ ਬਾਅਦ ਖੋਲ੍ਹਿਆ ਅਤੇ ਇਨ੍ਹਾਂ ਕਾਰਨਾਂ ਕਰਕੇ ਅੱਜ ਚੀਨ ਦੀ ਅਰਥਵਿਵਸਥਾ ਭਾਰਤ ਦੀ ਅਰਥਵਿਵਸਥਾ ਤੋਂ ਪੰਜ ਗੁਣਾ ਵੱਡੀ ਹੈ
ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਅਤੀਤ ਦੇ ਤਿੰਨ ਬੋਝਾਂ ਨੂੰ ਢੋਹ ਰਹੀ ਹੈ ਜਿਨ੍ਹਾਂ ‘ਚ ਵੰਡ, ਦੂਜਾ ਦੇਰੀ ਨਾਲ ਸ਼ੁਰੂ ਕੀਤੇ ਗਏ ਆਰਥਿਕ ਸੁਧਾਰ ਅਤੇ ਪਰਮਾਣੂ ਬਦਲ ਚੁਣਨ ‘ਚ ਦੇਰੀ ਵੰਡ ਲਾਜ਼ਮੀ ਬਣ ਗਈ ਸੀ ਪਰ ਇਹ ਅਧੂਰੀ ਰਹੀ ਉਨ੍ਹਾਂ ਕਿਹਾ ਕਿ ਜੇਕਰ ਸੰਪੂਰਨ ਕਸ਼ਮੀਰ ਭਾਰਤ ਕੋਲ ਹੁੰਦਾ ਤਾਂ ਕਸ਼ਮੀਰ ਭਾਰਤ ਦੀ ਵਿਦੇਸ਼ ਨੀਤੀ ਨੂੰ ਤੈਅ ਕਰਨ ਦਾ ਕਾਰਕ ਨਾ ਬਣਦਾ ਆਰਥਿਕ ਸੁਧਾਰਾਂ ਬਾਰੇ ਵੀ ਅਸੀਂ ਸੋਵੀਅਤ ਸੰਘ ਤੋਂ ਪ੍ਰਭਾਵਿਤ ਰਹੇ ਅਤੇ ਅਸੀਂ ਹੋਰ ਮਾਡਲਾਂ ਵੱਲ ਨਹੀਂ ਵੇਖਿਆ ਨਹਿਰੂ ਅਤੇ ਇੰਦਰਾ ਆਪਣੇ ਦ੍ਰਿਸ਼ਟੀਕੋਣ ‘ਚ ਪੱਛਮ ਵਿਰੋਧੀ ਸਨ ਪਰ ਵਰਤਮਾਨ ਸਰਕਾਰ ਵੀ ਇਸ ਤੋਂ ਵੱਖ ਨਹੀਂ ਹੈ ਚੀਨ ਵੱਲੋਂ ਸਾਡੀ ਜ਼ਮੀਨ ‘ਤੇ ਕਬਜ਼ੇ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਭ ਤੋਂ ਪਹਿਲਾਂ ਰੂਸ ਦੀ ਯਾਤਰਾ ਕੀਤੀ ਪਰਮਾਣੂ ਬਦਲ ਬਾਰੇ ਨਹਿਰੂ ਨੇ ਦੇਰੀ ਕੀਤੀ ਪਰ ਇਹ ਸਾਡੀ ਸੁਰੱਖਿਆ ਰਣਨੀਤੀ ‘ਚ ਜ਼ਿਆਦਾ ਪ੍ਰਾਸੰਗਿਕ ਨਹੀਂ ਹੈ
ਕਿਉਂਕਿ ਇਹ ਸਿਰਫ ਸ਼ਾਂਤੀਪੂਰਨ ਪ੍ਰਯੋਜਨਾਂ ਲਈ ਹੈ ਪਰਮਾਣੂ ਹਥਿਆਰ ਰੋਕੂ ਦੇ ਰੂਪ ‘ਚ ਵੀ ਇੱਕ ਚੰਗਾ ਬਦਲ ਨਹੀਂ ਹੈ ਕਿਉਂਕਿ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ ਕੁੱਲ ਮਿਲਾ ਕੇ ਅਸੀਂ ਉਮੀਦ ਕਰ ਰਹੇ ਸੀ ਕਿ ਇੱਕ ਨਵੀਂ ਵਿਦੇਸ਼ ਨੀਤੀ ਦਾ ਨਿਰਮਾਣ ਹੋਵੇਗਾ ਨਾ ਕਿ ਪੁਰਾਣੀ ਤੇ ਅਪ੍ਰਾਸੰਗਿਕ ਗੁੱਟਨਿਰਲੇਪ ਰਣਨੀਤੀ ਦਾ ਉਂਜ ਜ਼ਮੀਨੀ ਪੱਧਰ ‘ਤੇ ਕਾਰਵਾਈ ਨਾਲ ਹੱਲਾਸ਼ੇਰੀ ਮਿਲਦੀ ਹੈ ਸਿਰਫ ਬਿਆਨਾਂ ਨਾਲ ਕੰਮ ਨਹੀਂ ਚੱਲਦਾ ਹੈ ਸਮੁੰਦਰ, ਹਵਾਈ ਖੇਤਰ ਅਤੇ ਜ਼ਮੀਨ ‘ਤੇ ਸਾਂਝੇ ਫੌਜੀ ਅਭਿਆਸਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤ ਕਿਹੜੇ-ਕਿਹੜੇ ਦੇਸ਼ਾਂ ਨਾਲ ਫੌਜੀ ਸਬੰਧ ਬਣਾ ਰਿਹਾ ਹੈ
ਇਸ ਲਈ ਸ਼ਬਦਾਂ ਦੀ ਬਜਾਇ ਕਾਰਵਾਈ ‘ਤੇ ਧਿਆਨ ਦੇਣ ਵਾਲੀ ਰਣਨੀਤੀ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਇਸ ਸੱਭਿਆਚਾਰ ‘ਚ ਬਦਲਾਅ ਹੋ ਰਿਹਾ ਹੈ ਤਾਂ ਇਹ ਖੁਸ਼ੀ ਦੀ ਗੱਲ ਹੈ ਪਰ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਦੇ ਬਿਆਨ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਬਿਆਨਾਂ ਨੂੰ ਸਾਡੇ ਦੋਸਤ ਅਤੇ ਦੁਸ਼ਮਣ ਦੋਵਾਂ ਦੇਸ਼ਾਂ ਵੱਲੋਂ ਨੀਤੀਆਂ ਦੇ ਰੂਪ ‘ਚ ਵੇਖਿਆ ਜਾਂਦਾ ਹੈ ਭਾਰਤ ਕਿਸੇ ਗਠਜੋੜ ਦਾ ਹਿੱਸਾ ਨਹੀਂ ਹੈ ਇਹ ਕਿਸੇ ਖੇਤਰੀ ਸੁਰੱਖਿਆ ਪ੍ਰਣਾਲੀ ਅਤੇ ਹੋਰ ਉਪ ਪ੍ਰਣਾਲੀ ਦਾ ਹਿੱਸਾ ਵੀ ਨਹੀਂ ਹੈ ਭਾਰਤ ਦੀ ਗੁਟਨਿਰਲੇਪ ਨੀਤੀ ਕਾਰਨ ਉਸ ਨੂੰ ਆਪਣੀ ਸੁਰੱਖਿਆ ਪ੍ਰਣਾਲੀ ‘ਤੇ ਭਾਰੀ ਖਰਚ ਕਰਨਾ ਪੈਂਦਾ ਹੈ ਅਤੇ ਵਿਦੇਸ਼ ਮੰਤਰੀ ਹੁਣ ਵੀ ਇਸੇ ਰਣਨੀਤੀ ਦੀਆਂ ਗੱਲਾਂ ਕਰ ਰਹੇ ਹਨ ਕਿ ਭਾਰਤ ਕਿਸੇ ਗਠਜੋੜ ਦਾ ਹਿੱਸਾ ਨਹੀਂ ਹੋਵੇਗਾ
ਅਜਿਹੀ ਰਣਨੀਤੀ ਦਾ ਨਤੀਜਾ ਇਹ ਹੈ ਕਿ ਭਾਰਤ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਹਾਲਾਂਕਿ ਉਸ ਕੋਲ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਫੌਜ ਹੈ ਇਸ ਤੋਂ ਇਲਾਵਾ ਇੱਕ ਗੁਟਨਿਰਲੇਪ ਸ਼ਕਤੀ ਦੇ ਰੂਪ ‘ਚ ਉਸ ਦੀ ਸੁਰੱਖਿਆ ‘ਤੇ ਜ਼ਿਆਦਾ ਖਰਚ ਹੁੰਦਾ ਹੈ ਜਿਸ ਨਾਲ ਉਸ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ ਕੌਮਾਂਤਰੀ ਵਪਾਰ ਅਤੇ ਹੋਰ ਆਰਥਿਕ ਕਿਰਿਆਕਲਾਪਾਂ ਦੇ ਮਾਮਲੇ ‘ਚ ਇਹ ਮੱਧਮ ਸ਼ਕਤੀਆਂ ਮਹਾਂਸ਼ਕਤੀਆਂ ਨਾਲ ਵੀ ਮੁਕਾਬਲਾ ਕਰਦੀਆਂ ਹਨ ਕੁਝ ਮੱਧਮ ਸ਼ਕਤੀਆਂ ਕੁਝ ਖੇਤਰਾਂ ‘ਚ ਲਾਭ ਦੀ ਸਥਿਤੀ ‘ਚ ਹਨ ਪਰ ਭਾਰਤ ਇਸ ਮਾਮਲੇ ‘ਚ ਕਿਤੇ ਨਹੀਂ ਹੈ ਇਹ ਮੱਧਮ ਸ਼ਕਤੀਆਂ ਵਿਚੋਲਗੀ ਦਾ ਕੰਮ ਕਰ ਸਕਦੀਆਂ ਹਨ ਜਾਂ ਕੌਮਾਂਤਰੀ ਪੱਧਰ ‘ਤੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਪਰ ਸੁਰੱਖਿਆ ਅਤੇ ਆਰਥਿਕ ਤੌਰ ‘ਤੇ ਭਾਰਤ ਦੀ ਕਮਜ਼ੋਰੀ ਕਾਰਨ ਭਾਰਤ ਉਹ ਭੂਮਿਕਾ ਨਹੀਂ ਨਿਭਾ ਸਕਦਾ ਭਾਰਤ ਹਮੇਸ਼ਾ ਤੋਂ ਚੀਨ ਤੇ ਅਮਰੀਕਾ ਦਰਮਿਆਨ ਸੁਲ੍ਹਾ ਕਰਵਾਉਣ ਦਾ ਯਤਨ ਕਰਦਾ ਰਿਹਾ
ਜਿਵੇਂ ਕਿ ਪਹਿਲਾਂ ਉਸ ਨੇ ਅਮਰੀਕਾ ਅਤੇ ਸੋਵੀਅਤ ਸੰਘ ਨਾਲ ਕੀਤਾ ਸੀ ਇਸ ਲਈ ਭਾਰਤ ਅਮਰੀਕਾ ਅਤੇ ਚੀਨ ਦੋਵਾਂ ਨਾਲ ਵਪਾਰ ਕਰਨਾ ਚਾਹੁੰਦਾ ਹੈ ਭਾਰਤ ‘ਚ ਵਿਦੇਸ਼ ਨੀਤੀ ਘਾੜਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਦੁਵੱਲੇ ਬਣੇ ਰਹਿਣ ਦਾ ਉਸ ਦਾ ਨਜ਼ਰੀਆ ਬਹੁਤਾ ਮਹੱਤਵਪੂਰਨ ਨਹੀਂ ਹੈ ਅਤੇ ਇਸ ਕਾਰਨ ਕੌਮਾਂਤਰੀ ਖੇਤਰ ‘ਚ ਭਾਰਤ ਕਿਤਿਓਂ ਦਾ ਨਹੀਂ ਰਹਿ ਗਿਆ ਮੋਦੀ ਦੀ ਵਿਦੇਸ਼ ਨੀਤੀ ਅਤੀਤ ਤੋਂ ਪ੍ਰਭਾਵਿਤ ਹੈ ਹਾਲ ਹੀ ‘ਚ ਇੱਕ ਟੀਵੀ ਬਹਿਸ ‘ਚ ਮੈਂ ਚੀਨੀ ਸਾਮਰਾਜ ਦੇ ਟੁੱਟਣ ਦੀ ਗੱਲ ਕਹੀ ਸੀ ਤਾਂ ਇਸ ‘ਤੇ ਭਾਜਪਾ ਦੇ ਬੁਲਾਰੇ ਨੇ ਵਿਰੋਧ ਦਰਜ ਕੀਤਾ ਅਤੇ ਕਿਹਾ ਕਿ ਅਸੀਂ ਕਿਸੇ ਦੇਸ਼ ਦੀ ਵੰਡ ਕਰਨਾ ਨਹੀਂ ਚਾਹੁੰਦੇ ਹਾਂ ਬੰਗਲਾਦੇਸ਼ ਦਾ ਨਿਰਮਾਣ ਹਾਲਾਤਾਂ ਕਾਰਨ ਹੋਇਆ
ਇਹ ਬੁਲਾਰਾ ਚੀਨ ਦੇ ਇੱਕ ਦੇਸ਼ ਅਤੇ ਇੱਕ ਸਾਮਰਾਜ ਦਰਮਿਆਨ ਫਰਕ ਨਹੀਂ ਕਰ ਸਕਿਆ ਚੀਨੀ ਸਾਮਰਾਜ ਨੇ ਤਿੱਬਤ, ਝਿਨਜਿਆਂਗ ਅਤੇ ਮੰਗੋਲੀਆ ਦੇ ਇੱਕ ਹਿੱਸੇ ‘ਤੇ ਜਬਰਦਸਤੀ ਕਬਜ਼ਾ ਕੀਤਾ ਅਤੇ ਹਾਂਗਕਾਂਗ ਅਤੇ ਤਾਈਵਾਨ ਦੀ ਅਜ਼ਾਦੀ ਅਤੇ ਖੁਦਮੁਖਤਿਆਰੀ ਲਈ ਖਤਰਾ ਪੈਦਾ ਕਰ ਰਿਹਾ ਹੈ ਵਿਦੇਸ਼ ਮੰਤਰੀ ਦੇ ਸੁਰ ਅਤੀਤ ਨਾਲ ਮਿਲਦੇ ਹਨ ਇਨ੍ਹਾਂ ‘ਚ ਕੋਈ ਬਦਲਾਅ ਨਹੀਂ ਆਇਆ ਹੈ ਭਾਰਤ ਨੂੰ ਆਪਣੇ ਰਾਸ਼ਟਰੀ ਹਿੱਤਾਂ ਦੀ ਸੁਰੱਖਿਆ ਕਰਨੀ ਪਵੇਗੀ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਪਵੇਗਾ
ਡਾ. ਡੀ.ਕੇ. ਗਿਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ