399 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀਆਂ 8 ਵਿਕਟਾਂ ਡਿੱਗੀਆਂ
ਮੈਲਬਰਨ, ਏਜੰਸੀ। ਭਾਰਤ ਨੂੰ ਆਸਟਰੇਲੀਆ ਦਰਮਿਆਨ ਚੱਲ ਰਹੇ ਤੀਜੇ ਟੈਸਟ ਦੇ ਚੌਥੇ ਦਿਨ ਜਿੱਤ ਲਈ ਸਿਰਫ ਦੋ ਵਿਕਟਾਂ ਦੀ ਲੋੜ ਹੈ। ਇਸ ਜਿੱਤ ਨਾਲ ਭਾਰਤ ਦੋ ਇੱਕ ਨਾਲ ਸੀਰੀਜ਼ ‘ਚ ਅੱਗੇ ਹੋ ਜਾਵੇਗਾ। ਦੱਸਣਯੋਗ ਹੈ ਕਿ ਇਸ ਤੀਜੇ ਟੈਸਟ ਮੈਚ ‘ਚ ਭਾਰਤ ਨੇ ਆਸਟਰੇਲੀਆ ਨੂੰ ਜਿੱਤ ਲਈ 399 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਉਸ ਨੇ ਆਪਣੇ ਓਪਨਰ ਏਰਾਨ ਫਿੰਚ ਨੂੰ ਛੇਤੀ ਹੀ ਗੁਆ ਦਿੱਤਾ। ਆਸਟਰੇਲੀਆ ਦਾ ਕੋਈ ਵੀ ਖਿਡਾਰੀ ਭਾਰਤੀ ਗੇਂਦਬਾਜਾਂ ਅੱਗੇ ਨਹੀਂ ਟਿਕ ਸਕਿਆ ਤੇ ਚਾਹ ਦੇ ਸਮੇਂ ਤੱਕ ਆਸਟਰੇਲੀਆ ਨੇ ਪੰਜ ਵਿਕਟਾਂ ਗੁਆ ਦਿੱਤੀਆਂ।
ਇਸ ਤੋਂ ਬਾਅਦ ਫਿਰ ਭਾਰਤੀ ਗੇਂਦਬਾਜਾਂ ਨੇ ਤਿੰਨ ਹੋਰ ਆਸਟਰੇਲੀਆਈ ਖਿਡਾਰੀਆਂ ਨੂੰ ਆਊਟ ਕਰਦੇ ਹੋਏ ਆਪਣੀ ਜਿੱਤ ਨੂੰ ਹੋਰ ਨੇੜੇ ਕੀਤੇ, ਹੁਣ ਭਾਰਤ ਨੂੰ ਸਿਰਫ ਦੋ ਵਿਕਟਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੱਲ੍ਹ ਦੀ ਖੇਡ ਤੋਂ ਅੱਗੇ ਖੇਡਦੇ ਹੋਏ 52 ਦੌੜਾਂ ਬਣਾਉਂਦਿਆਂ 3 ਵਿਕਟਾਂ ਗਵਾਈਆਂ। ਮਯੰਕ ਅਗਰਵਾਲ ਅਤੇ ਰਿਸ਼ਭ ਪੰਤ ਨੇ ਛੇਵੇਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।