ਟੈਸਟ ਪਲੇਇੰਗ ਦੇਸ਼ ਦਾ ਸਭ ਤੋਂ ਵੱਡਾ ਟੀ20 ਸਕੋਰ
- ਸੈਮਸਨ ਦਾ ਸੈਂਕੜਾ, ਸੂਰਿਆ ਦਾ ਅਰਧਸੈਂਕੜਾ
- ਹਾਰਦਿਕ ਪਾਂਡਿਆ ਦੀ ਤੂਫਾਨੀ ਪਾਰੀ
ਸਪੋਰਟਸ ਡੈਸਕ। India Vs Bangladesh: ਭਾਰਤ ਤੇ ਬੰਗਲਾਦੇਸ਼ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਤੀਜਾ ਤੇ ਆਖਿਰੀ ਟੀ20 ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, 20 ਓਵਰਾਂ ਦੀ ਸਮਾਪਤੀ ਤੱਕ ਭਾਰਤੀ ਟੀਮ ਨੇ ਟੀ20 ਕਰੀਰਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਭਾਰਤੀ ਟੀਮ ਨੇ 20 ਓਵਰਾਂ ’ਚ 297 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੂੰ ਜਿੱਤ ਲਈ 298 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਵੱਲੋਂ ਓਪਨਰ ਸੰਜੂ ਸੈਮਸਨ ਨੇ ਤੂਫਾਨੀ ਸੈਂਕੜਾ।
Read This : Sanju Samson: ਸੰਜੂ ਸੈਮਸਨ ਦਾ ਤੂਫਾਨੀ ਸੈਂਕੜਾ, ਜੜੇ ਲਗਾਤਾਰ 5 ਛੱਕੇ
ਜਦਕਿ ਕਪਤਾਨ ਸੂਰਿਆਕੁਮਾਰ ਯਾਦਵ ਨੇ ਤੇਜ਼ ਤਰਾਰ 75 ਦੌੜਾਂ ਦੀ ਪਾਰੀ ਖੇਡੀ। ਆਖਿਰ ’ਚ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਤੂਫਾਨੀ 47 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਨੇ ਸਿਰਫ 16 ਗੇਂਦਾਂ ਦਾ ਸਾਹਮਣਾ ਕੀਤਾ। ਰਿਆਨ ਪਰਾਗ ਨੇ ਵੀ 34 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਵੱਲੋਂ ਤੰਜੀਮ ਹਸਨ ਸ਼ਾਕਿਬ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ, ਜਦਕਿ ਤਸਕੀਨ ਅਹਿਮਦ, ਮੁਸਤਫਿਜੁਰ ਰਹਿਮਾਨ ਤੇ ਮਹਿਮਦੂੱਲ੍ਹਾ ਨੇ 1-1 ਲਈ। ਭਾਰਤ ਵੱਲੋਂ ਓਪਨਰ ਅਭਿਸ਼ੇਕ ਸ਼ਰਮਾ ਜਲਦੀ ਆਊਟ ਹੋ ਗਏ ਸਨ। ਬਾਅਦ ’ਚ ਕਪਤਾਨ ਨੇ ਸੈਮਸਨ ਨੇ ਮਿਲ ਕੇ ਪਾਰੀ ਨੂੰ ਸੰਭਾਲਿਆ।
ਤੀਜੇ ਟੀ20 ਮੈਚ ‘ਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ 133 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ ਕਲੀਨ ਸਵੀਪ ਕਰ ਲਿਆ ਹੈ। 298 ਦੌੜਾਂ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਆਪਣੈ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 164 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਵੱਲੋਂ ਹਰਦਿਓ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਭਾਰਤੀ ਟੀਮ ਵੱਲੋਂ ਸਪਿਨਰ ਰਵਿ ਬਿਸ਼ਨੋਈ ਨੇ 3 ਵਿਕਟਾਂ ਲਈਆਂ। ਤੀਜਾ ਟੀ-20 ਜਿੱਤ ਕੇ ਭਾਰਤ ਨੇ 3 ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤ ਲਈ ਹੈ। ਟੀਮ ਇੰਡੀਆ ਨੇ ਪਹਿਲਾ ਮੈਚ 7 ਵਿਕਟਾਂ ਨਾਲ ਅਤੇ ਦੂਜਾ ਮੈਚ 86 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਇਸ ਤੋਂ ਪਹਿਲਾਂ 2 ਟੈਸਟ ਮੈਚਾਂ ਦੀ ਸੀਰੀਜ਼ ‘ਚ ਬੰਗਲਾਦੇਸ਼ ਨੂੰ 2-0 ਨਾਲ ਹਰਾਇਆ ਸੀ। ਟੀਮ ਇੰਡੀਆ ਹੁਣ 16 ਅਕਤੂਬਰ ਤੋਂ ਨਿਊਜ਼ੀਲੈਂਡ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।
ਭਾਰਤ ਦਾ ਸਭ ਤੋਂ ਵੱਡਾ ਟੀ20 ਸਕੋਰ | India Vs Bangladesh
ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਇਹ ਸਕੋਰ ਬਣਾ ਕੇ ਇਤਿਹਾਸ ਰਚ ਦਿੱਤਾ। ਇਹ ਕਿਸੇ ਵੀ ਟੈਸਟ ਖੇਡਣ ਵਾਲੀਆਂ ਟੀਮਾਂ ਦਾ ਟੀ20 ’ਚ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ 2019 ’ਚ ਆਇਰਲੈਂਡ ਖਿਲਾਫ਼ 278 ਦੌੜਾਂ ਬਣਾਈਆਂ ਸਨ। ਟੀ20 ਕ੍ਰਿਕੇਟ ਦਾ ਸਭ ਤੋਂ ਵੱਡਾ ਸਕੋਰ ਨੇਪਾਲ ਦੇ ਨਾਂਅ ਹੈ, ਜਿਸ ਨੇ 2023 ’ਚ ਮੰਗੋਲਿਆ ਖਿਲਾਫ਼ 314 ਦੌੜਾਂ ਬਣਾਈਆਂ ਸਨ। ਭਾਰਤ ਨੇ ਵੀ ਟੀ20 ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ਼ 2017 ’ਚ 260 ਦੌੜਾਂ ਬਣਾਈਆਂ ਸਨ। ਉਸ ਸਮੇਂ ਭਾਰਤੀ ਟੀਮ ਵੱਲੋਂ ਭਾਰਤ ਦੇ ਸਾਬਕਾ ਟੀ20 ਕਪਤਾਨ ਰੋਹਿਤ ਸ਼ਰਮਾ ਨੇ ਸੈਂਕੜਾ ਜੜਿਆ ਸੀ। India Vs Bangladesh