T20 ਏਸ਼ੀਆ ਕੱਪ ‘ਚ ਪਹਿਲੀ ਵਾਰੀ ਪਾਕਿਸਤਾਨ ਤੋਂ ਹਾਰਿਆ ਭਾਰਤ

woman cup 20

ਪਾਕਿਸਤਾਨ 13 ਦੌੜਾਂ ਨਾਲ ਜਿੱਤਿਆ (Womens Asia Cup T20 )

  • ਪਾਕਿ ਖਿਡਾਰਨ ਨਿਦਾ ਡਾਰ ਨੇ ਖੇਡੀ 56 ਦੌੜਾਂ ਦੀ ਪਾਰੀ

(ਸੱਚ ਕਹੂੰ ਨਿਊਜ਼) ਸਿਲਹਟ । ਜਦੋਂ ਵੀ ਭਾਰਤ ਤੇ ਪਾਕਿਸਤਾਨ ਦਰਮਿਆਨ ਕੋਈ ਵੀ ਮੈਚ ਹੁੰਦਾ ਹੈ ਤਾਂ ਹਾਈਵੋਲਟੇਜ ਮੁਕਾਬਲਾ ਹੁੰਦਾ ਹੈ ਤੇ ਦਰਸ਼ਕਾਂ ਦਾ ਵੀ ਖੂਬ ਜੋ਼ਰ ਲੱਗਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ (Womens Asia Cup T20 ) ਦੇ ਮੈਚ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਇਹ ਮੈਚ 13 ਦੌੜਾਂ ਜਿੱਤ ਲਿਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਟੀਮ ਏਸ਼ੀਆ ਕੱਪ ’ਚ ਪਾਕਿਸਤਾਨ ਤੋਂ ਹਾਰੀ ਹੋਵੇ। ਪਿਛਲੇ 6 ਸਾਲਾਂ ‘ਚ ਟੀ-20 ਕ੍ਰਿਕਟ ‘ਚ ਪਾਕਿਸਤਾਨ ਖਿਲਾਫ ਭਾਰਤ ਦੀ ਇਹ ਪਹਿਲੀ ਹਾਰ ਹੈ। ਪਾਕਿਸਤਾਨ ਨੇ ਆਖਰੀ ਵਾਰ 2016 ‘ਚ ਭਾਰਤ ਨੂੰ 2 ਦੌੜਾਂ ਨਾਲ ਹਰਾਇਆ ਸੀ। ਭਾਰਤੀ ਮਹਿਲਾ ਟੀਮ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਾਕਿਸਤਾਨ ਹੱਥੋਂ ਹਾਰੀ ਹੈ।

ਪਾਕਿਸਤਾਨ ਨੇ ਟਾਸ ਜਿੱਤ ਕੇ ਕੀਤੀ ਪਹਿਲਾਂ ਬੱਲੇਬਾਜ਼ੀ

ਮੈਚ ‘ਚ ਪਾਕਿਸਤਾਨ ਟੀਮ ਦੇ ਕਪਤਾਨ ਬਿਸਮਾਹ ਮਾਰੂਫ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 137 ਦੌੜਾਂ ਬਣਾਈਆਂ। ਸਭ ਤੋਂ ਵੱਧ ਦੌੜਾਂ ਨਿਦਾ ਡਾਰ ਦੇ ਬੱਲੇ ਤੋਂ ਆਈਆਂ। ਉਸ ਨੇ 37 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੀਮ ਇੰਡੀਆ ਲਈ ਦੀਪਤੀ ਸ਼ਰਮਾ ਨੇ 3 ਵਿਕਟਾਂ ਲਈਆਂ। ਪੂਜਾ ਵਸਤਰਾਕਰ ਨੇ 2 ਵਿਕਟਾਂ ਲਈਆਂ।

ਜਵਾਬ ’ਚ ਭਾਰਤੀ ਟੀਮ 19.4 ਓਵਰਾਂ ’ਚ 124 ਦੌੜਾਂ ’ਤੇ ਆਲ ਆਊਟ ਹੋ ਗਈ

ਪਾਕਿਸਤਾਨ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 19.4 ਓਵਰਾਂ ‘ਚ 124 ਦੌੜਾਂ ਬਣਾ ਕੇ ਆਲਆਊਟ ਹੋ ਗਈ। ਹਾਲਾਂਕਿ ਟੀਚਾ ਜਿਆਦਾ ਵੱਡਾ ਨਹੀਂ ਸੀ। ਭਾਰਤੀ ਬੱਲਬਾਜ਼ਾਂ ਨੇ ਜਲਦਬਾਜ਼ੀ ’ਚ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਇੰਜ ਲੱਗਦਾ ਸੀ ਜਿਵੇਂ ਭਾਰਤੀ ਖਿਡਾਰਨਾਂ ਨੂੰ ਛੇਤੀ ਹੋਵੇ। ਭਾਰਤ ਦਾ ਕੋਈ ਵੀ ਬੱਲੇਬਾਜ਼ ਅਰਧ ਸੈਂਕੜਾ ਵੀ ਨਹੀਂ ਬਣਾ ਸਕਿਆ। ਰਿਚਾ ਘੋਸ਼ ਨੇ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਭਾਰਤੀ ਦੀਆਂ ਬਾਕੀ ਖਿਡਾਰਨਾਾਂ ਦਾ ਪ੍ਰਦਰਸ਼ਨ ਕੁਛ ਖਾਸ ਨਹੀਂ ਰਿਹਾ। ਹਾਲਾਂਕਿ ਭਾਰਤੀ ਖਿਡਾਰਨਾਂ ਨੇ ਗੇਂਦਬਾਜ਼ੀ ਬਹੁਤ ਵਧੀਆ ਕੀਤੀ ਤੇ ਪਾਕਿਸਤਾਨ ਨੂੰ ਸਿਰਫ 137 ਦੌੜਾਂ ’ਤੇ ਰੋਕ ਦਿੱਤਾ ਸੀ। ਪਾਕਿਸਤਾਨ ਲਈ ਨਾਸ਼ਰਾ ਸੰਧੂ ਨੇ 3 ਵਿਕਟਾਂ ਲਈਆਂ। ਏਸ਼ੀਆ ਕੱਪ 2022 ਵਿੱਚ ਭਾਰਤੀ ਟੀਮ ਦੀ ਇਹ ਪਹਿਲੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਪਿਛਲੇ ਤਿੰਨ ਮੈਚ ਜਿੱਤੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here