IND vs ENG: ਭਾਰਤ ਲਗਾਤਾਰ 5ਵਾਂ ਟਾਸ ਹਾਰਿਆ, ਬੁਮਰਾਹ ਨੂੰ ਆਰਾਮ, ਟੀਮ ’ਚ 4 ਬਦਲਾਅ

IND vs ENG
IND vs ENG: ਭਾਰਤ ਲਗਾਤਾਰ 5ਵਾਂ ਟਾਸ ਹਾਰਿਆ, ਬੁਮਰਾਹ ਨੂੰ ਆਰਾਮ, ਟੀਮ ’ਚ 4 ਬਦਲਾਅ

ਮੀਂਹ ਕਾਰਨ ਟਾਸ ’ਚ ਦੇਰੀ, ਸ਼ੁਰੂ ਹੋਣ ਵਾਲਾ ਪੰਜਵਾਂ ਟੈਸਟ, ਬੁਮਰਾਹ ਬਾਹਰ

ਸਪੋਰਟਸ ਡੈਸਕ। IND vs ENG: ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੱਥੇ ਭਾਰਤੀ ਟੀਮ ਲਗਾਤਾਰ 15ਵੀਂ ਵਾਰ ਟਾਸ ਹਾਰੀ ਹੈ। ਇਨ੍ਹਾਂ ਵਿੱਚ 2 ਟੀ-20, 8 ਵਨਡੇ ਅਤੇ 5 ਟੈਸਟ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰਤੀ ਕਪਤਾਨ ਸ਼ੁਭਮਨ ਗਿੱਲ ਇਸ ਲੜੀ ਵਿੱਚ ਲਗਾਤਾਰ 5ਵੀਂ ਵਾਰ ਟਾਸ ਹਾਰ ਗਏ ਹਨ। ਟੀਮ ਇੰਡੀਆ 5 ਟੈਸਟ ਮੈਚਾਂ ਦੀ ਲੜੀ ’ਚ 1-2 ਨਾਲ ਪਿਛੇ। ਇਹ ਮੈਚ ਦੋਵੇਂ ਟੀਮਾਂ ਲਈ ਮਹਤਵਪੂਰਨ ਹੈ।

ਇਹ ਖਬਰ ਵੀ ਪੜ੍ਹੋ : Sunam News: ਵਿਰੋਧ ਦੇ ਡਰੋਂ ਪੁਲਿਸ ਨੇ ਸੁਨਾਮ ਪਹੁੰਚਣ ਤੋਂ ਰੋਕੇ ਬੇਰੁਜ਼ਗਾਰ

ਭਾਰਤ ਇਸ ਨੂੰ ਜਿਤ ਕੇ ਸੀਰੀਜ਼ 2-2 ਨਾਲ ਡਰਾਅ ਕਰਵਾਉਣਾ ਚਾਹੇਗਾ| ਜਦੋਂਕਿ ਇੰਗਲੈਂਡ ਦੀ ਟੀਮ ਓਵਲ ਟੈਸਟ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨਾ ਚਾਹੇਗੀ। ਇੰਗਲੈਂਡ ਨੇ ਪਹਿਲਾ ਮੈਚ 5 ਵਿਕਟਾਂ ਨਾਲ ਤੇ ਤੀਜਾ 22 ਦੌੜਾਂ ਨਾਲ ਜਿਤਿਆ। ਇਸ ਦੇ ਨਾਲ ਹੀ, ਭਾਰਤ ਨੇ ਦੂਜਾ ਟੈਸਟ 336 ਦੌੜਾਂ ਨਾਲ ਜਿਤਿਆ, ਚੌਥਾ ਮੈਚ ਡਰਾਅ ਰਿਹਾ। ਪੰਜਵੇਂ ਟੈਸਟ ਤੋਂ ਇਕ ਦਿਨ ਪਹਿਲਾਂ, ਇੰਗਲੈਂਡ ਨੇ ਬੁਧਵਾਰ ਨੂੰ ਆਪਣੀ ਪਲੇਇੰਗ ਇਲੈਵਨ ਜਾਰੀ ਕਰ ਦਿ¾ਤੀ ਸੀ। ਟੀਮ ’ਚ ਚਾਰ ਬਦਲਾਅ ਕੀਤੇ ਗਏ ਸਨ| ਟੀਮ ਦੇ ਕਪਤਾਨ ਬੇਨ ਸਟੋਕਸ ਸਟ ਕਾਰਨ ਬਾਹਰ ਹਨ। ਓਲੀ ਪੋਪ ਪੰਜਵੇਂ ਤੇ ਆਖਿਰੀ ਮੈਚ ’ਚ ਕਪਤਾਨੀ ਕਰਨਗੇ।

ਓਲੀ ਪੋਪ ਕਰਨਗੇ ਪੰਜਵੇਂ ਟੈਸਟ ’ਚ ਕਪਤਾਨੀ | IND vs ENG

ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਭਾਰਤ ਖਿਲਾਫ਼ ਆਖਰੀ ਟੈਸਟ ਨਹੀਂ ਖੇਡਣਗੇ, ਉਹ ਜਖਮੀ ਹਨ ਉਨ੍ਹਾਂ ਦੇ ਸਜੇ ਮੋਢੇ ’ਚ ਸਟ ਲਗੀ । ਉਅੰਗਰੇਜ਼ੀ ਕਪਤਾਨ ਨੇ ਮੈਨਚੈਸਟਰ ਟੈਸਟ ਦੇ ਚੌਥੇ ਦਿਨ ਗੇਂਦਬਾਜ਼ੀ ਨਹੀਂ ਕੀਤੀ, ਉਹ ਪੀੜਤ ਦਿਖਾਈ ਦੇ ਰਹੇ ਸਨ, ਉਨ੍ਹਾਂ ਦੀ ਗੈਰਹਾਜ਼ਰੀ ’ਚ, ਓਲੀ ਪੋਪ ਕਪਤਾਨੀ ਕਰਨਗੇ।

ਓਵਲ ’ਚ ਖੇਡਿਆ ਜਾਵੇਗਾ 108ਵਾਂ ਟੈਸਟ ਮੈਚ

ਓਵਲ ਦੀ ਪਿਚ ਉਛਾਲ ਵਾਲੀ ਹੈ, ਜਿਵੇਂ-ਜਿਵੇਂ ਮੈਚ ਅਗੇ ਵਧਦਾ ਹੈ, ਸਪਿੰਨਰਾਂ ਨੂੰ ਵੀ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਇਥੇ ਧਿਆਨ ਨਾਲ ਬਲੇਬਾਜ਼ੀ ਕਰਨ ਵਾਲੇ ਬਲੇਬਾਜ਼ ਆਸਾਨੀ ਨਾਲ ਦੌੜਾਂ ਬਣਾ ਸਕਦੇ ਹਨ| ਹੁਣ ਇਥੇ 107 ਟੈਸਟ ਖੇਡੇ ਗਏ ਹਨ, ਪਹਿਲਾਂ ਬਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ 40 ਮੈਚ ਜਿਤੇ ਹਨ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ 30 ਮੈਚ ਜਿਤੇ ਹਨ ਜਦਕਿ 37 ਮੈਚ ਡਰਾਅ ਵੀ ਹੋਏ ਹਨ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ENG

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਆਕਾਸ਼ਦੀਪ, ਪ੍ਰਸਿਧ ਕ੍ਰਿਸ਼ਨ।

ਇੰਗਲੈਂਡ: ਓਲੀ ਪੋਪ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ, ਜੋਸ਼ ਟੰਗ।