ਅਮਰੀਕੀ ਚੋਣਾਂ ‘ਚ ਭਾਰਤ ਇੱਕ ਖਾਸ ਧਿਰ
ਸੰਯੁਕਤ ਰਾਜ ਅਮਰੀਕਾ ‘ਚ ਰਾਸ਼ਟਰਪਤੀ ਦੀਆਂ ਚੋਣਾਂ ‘ਤੇ ਸੰਪੂਰਨ ਵਿਸ਼ਵ ਦੀਆਂ ਨਜ਼ਰਾਂ ਲੱਗੀਆਂ ਰਹਿੰਦੀਆਂ ਹਨ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵੱਲ ਲੋਕਾਂ ਦਾ ਧਿਆਨ ਜ਼ਿਆਦਾ ਜਾ ਰਿਹਾ ਹੈ ਕਿਉਂਕਿ ਵਰਤਮਾਨ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਚੋਣਾਂ ‘ਚ ਫਿਰ ਤੋਂ ਮੈਦਾਨ ‘ਚ ਉੱਤਰਨਗੇ ਭਾਰਤ ‘ਚ ਟਰੰਪ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੇ ਵਿਅਕਤੀਗਤ ਸਮੀਕਰਨਾਂ ਕਾਰਨ ਮੀਡੀਆ ਵਿਚ ਸੁਰਖੀਆਂ ‘ਚ ਰਹੇ ਹਨ ਪਰੰਤੂ ਡੈਮੋਕ੍ਰੇਟ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਨੂੰ ਖੜ੍ਹਾ ਕਰਨ ਨਾਲ ਜਿੱਥੇ ਭਾਰਤ ‘ਚ ਉਨ੍ਹਾਂ ਦੇ ਭਾਰਤੀ ਮੂਲ ਦਾ ਖੂਬ ਪ੍ਰਚਾਰ -ਪ੍ਰਸਾਰ ਕੀਤਾ ਜਾ ਰਿਹਾ ਹੈ
ਕਮਲਾ ਹੈਰਿਸ ਦੀ ਮਾਂ ਭਾਰਤੀ ਮੂਲ ਦੀ ਹੈ ਭਾਰਤੀ ਨਿਗਰਾਨਾਂ ਨੇ ਕਮਲਾ ਹੈਰਿਸ ਦੀ ਸੰਭਾਵਿਤ ਜਿੱਤ ‘ਤੇ ਕਾਫ਼ੀ ਕੁਝ ਲਿਖਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਜਿੱਤਣ ਨਾਲ ਭਾਰਤੀ ਭਾਈਚਾਰੇ ਤੇ ਭਾਰਤ ਪ੍ਰਤੀ ਅਮਰੀਕੀ ਨੀਤੀ ਅਤੇ ਅਮਰੀਕਾ ਦੀ ਰਾਜਨੀਤੀ ‘ਤੇ ਪ੍ਰਭਾਵ ਪਵੇਗਾ ਦੂਜੇ ਪਾਸੇ ਜੇਕਰ ਟਰੰਪ ਜੋ ਰਾਇਸ਼ੁਮਾਰੀ ‘ਚ ਆਪਣੇ ਵਿਰੋਧੀ ਜੋ ਬਿਡੇਨ ਤੋਂ ਪਿੱਛੇ ਚੱਲ ਰਹੇ ਹਨ, ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਭਾਰਤੀ ਮੂਲ ਦੇ ਅਮਰੀਕੀ ਅਤੇ ਭਾਰਤ ਲਈ ਇਸ ਦਾ ਕੀ ਮਤਲਬ ਹੋਵੇਗਾ ਇਸ ਬਾਰੇ ਵੀ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਮੈਂ ਕੌਮਾਂਤਰੀ ਸਬੰਧਾਂ ਅਤੇ ਕੂਟਨੀਤੀ ਦੇ ਸੰਦਰਭ ‘ਚ ਇਸ ਬਾਰੇ ਰੌਸ਼ਨੀ ਪਾਵਾਂਗਾ
ਅਮਰੀਕਾ ‘ਚ ਭਾਰਤੀ ਮੂਲ ਦੇ ਲੋਕ ਲਗਭਗ 40 ਲੱਖ ਹਨ ਅਤੇ ਕੁੱਲ ਅਮਰੀਕੀ ਅਬਾਦੀ ‘ਚ ਉਨ੍ਹਾਂ ਦੀ ਗਿਣਤੀ 1.3 ਫੀਸਦੀ ਹੈ ਪਰੰਤੂ ਕੁਝ ਰਾਜਾਂ ‘ਚ ਉਨ੍ਹਾਂ ਦੀ ਗਿਣਤੀ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਮਰੀਕਾ ਦੇ 50 ਰਾਜਾਂ ‘ਚੋਂ 16 ਰਾਜਾਂ ‘ਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਗਿਣਤੀ 1 ਫੀਸਦੀ ਤੋਂ ਜ਼ਿਆਦਾ ਹੈ ਨਿਊ ਜਰਸੀ ‘ਚ 4.1 ਫੀਸਦੀ, ਰੋਡ ਆਈਸਲੈਂਡ ‘ਚ 3.36 ਫੀਸਦੀ, ਨਿਊਯਾਰਕ ‘ਚ 1.88 ਫੀਸਦੀ, ਇਲਨਿਓਸ ‘ਚ 1.81 ਫੀਸਦੀ, ਕੈਲੀਫੋਰਨੀਆ ‘ਚ 1.8 ਫੀਸਦੀ, ਡੇਲਾਵੇਅਰ ‘ਚ 1.68 ਫੀਸਦੀ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ
ਅਮਰੀਕੀ ਰਾਸ਼ਟਰਪਤੀ ਦੀ ਚੋਣ ਇੱਕ ਚੋਣ ਬੋਰਡ ਵੱਲੋਂ ਕੀਤੀ ਜਾਂਦੀ ਹੈ ਜਿਸ ਵਿਚ ਰਾਜ ਸ਼ਾਮਲ ਹੁੰਦੇ ਹਨ ਇਸ ਲਈ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜਿਨ੍ਹਾਂ ਰਾਜਾਂ ‘ਚ ਭਾਰਤੀ ਮੂਲ ਦੇ ਅਮਰੀਕੀ ਜਿਆਦਾ ਹਨ ਉੱਥੇ ਨਤੀਜੇ ਪ੍ਰਭਾਵਿਤ ਕਰ ਸਕਦੇ ਹਨ ਟਰੰਪ ਅਤੇ ਬਿਡੇਨ ਅਤੇ ਹੈਰਿਸ ਭਾਰਤੀ ਮੂਲ ਦੇ ਅਮਰੀਕੀ ਵੋਟਰਾਂ ਨੂੰ ਲਾਲਚ ਦੇ ਰਹੇ ਹਨ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਇੱਕ ਤਸਵੀਰ ਜਾਰੀ ਕੀਤੀ ਜਿਸ ‘ਚ ਉਹ ਬੋਸਟਨ ਅਤੇ ਅਹਿਮਦਾਬਾਦ ‘ਚ ਸਾਂਝੇ ਤੌਰ ‘ਤੇ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਕਮਲਾ ਹੈਰਿਸ ਤੋਂ ਜ਼ਿਆਦਾ ਭਾਰਤੀ ਹਨ
ਆਪਣੇ ਨੀਤੀਗਤ ਬਿਆਨਾਂ ‘ਚ ਉਹ ਅਕਸਰ ਭਾਰਤ ਦੀ ਆਲੋਚਨਾ ਕਰਦੀ ਰਹੀ ਹੈ ਪਰੰਤੂ ਚੋਣਾਂ ‘ਚ ਉਹ ਆਪਣੇ-ਆਪ ਨੂੰ ਆਪਣੀ ਮਾਂ ਦੇ ਕੁਨਬੇ ਅਤੇ ਭਾਰਤੀ ਭਾਈਚਾਰੇ ਨਾਲ ਜੋੜ ਰਹੀ ਹੈ ਉਨ੍ਹਾਂ ਦੀ ਮਾਸੀ ਉਨ੍ਹਾਂ ਦੀ ਨਾਮਜ਼ਦਗੀ ਰੈਲੀ ਸ਼ਾਮਲ ਸੀ ਭਾਰਤੀ ਅਮਰੀਕੀ ਭੇਡਚਾਲ ਵਾਲੀ ਅਬਾਦੀ ਨਹੀਂ ਹੈ ਉਨ੍ਹਾਂ ਦੀ ਸਿਆਸੀ ਪਸੰਦ ਵੱਖ-ਵੱਖ ਹੈ ਉਹ ਉਨ੍ਹਾਂ ਨੀਤੀਆਂ ਬਾਰੇ ਚਿੰਤਤ ਹਨ ਜੋ ਉਨ੍ਹਾਂ ਨੂੰ ਪ੍ਰਭਾਵਿਤ ਕਰਨਗੀਆਂ ਜਿਵੇਂ ਐਚ-1 ਬੀ ਵੀਜ਼ਾ, ਟੈਕਸ ਨੀਤੀਆਂ, ਜਾਤੀ ਸੁਹਿਰਦਤਾ ਆਦਿ ਟਰੰਪ ਨੂੰ ਇੱਕ ਸਫੈਦ ਸਰਵÀੁੱਚਤਾਵਾਦੀ ਮੰਨਿਆ ਜਾਂਦਾ ਹੈ ਪਰੰਤੂ ਭਾਰਤੀ ਅਮਰੀਕੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜਾਤੀ ਤਣਾਵਾਂ ਨਾਲ ਏਸ਼ੀਅਨ ਅਮਰੀਕੀ ਦੀ ਬਜਾਇ ਕਾਲੇ ਜ਼ਿਆਦਾ ਪ੍ਰਭਾਵਿਤ ਹੋਏ ਹਨ ਭਾਰਤੀ ਅਮਰੀਕੀ ਪੇਸ਼ੇਵਰ ਅਤੇ ਖੁਸ਼ਹਾਲ ਹਨ
ਇਸ ਲਈ ਉਹ ਨਸਲਭੇਦੀ ਹਮਲਿਆਂ ਤੋਂ ਬਚਦੇ ਰਹੇ ਹਨ ਭਾਰਤੀ ਅਮਰੀਕੀ ਉਸ ਪਾਰਟੀ ਨੂੰ ਵੋਟ ਦੇਣਗੇ ਜੋ ਭਾਰਤ ਦੀ ਹਮਾਇਤ ਕਰੇਗੀ ਨਾ ਕਿ ਉਸ ਦੀਆਂ ਘਰੇਲੂ ਨੀਤੀਆਂ ਦੇ ਆਧਾਰ ‘ਤੇ ਭਾਰਤੀ ਮੂਲ ਦੇ ਲੋਕ ਖੁਦ ਨੂੰ ਭਾਰਤ ਨਾਲ ਜੋੜਦੇ ਹਨ ਇਸ ਲਈ ਉਹ ਆਪਣੀ ਸੰਸਕ੍ਰਿਤੀ ਨੂੰ ਛੱਡਣਾ ਨਹੀਂ ਚਾਹੁੰਦੇ ਹਨ ਅਤੇ ਮੇਜ਼ਬਾਨ ਦੇਸ਼ ਦੀ ਸੰਸਕ੍ਰਿਤੀ ਨੂੰ ਅਪਣਾਉਣਾ ਨਹੀਂ ਚਾਹੁੰਦੇ ਅਮਰੀਕਾ ਪ੍ਰਵਾਸੀਆਂ ਦਾ ਦੇਸ਼ ਹੈ ਉੱਥੇ ਕੋਈ ਵੀ ਨਿਸ਼ਚਿਤ ਸੰਸਕ੍ਰਿਤੀ ਨਹੀਂ ਹੈ ਜਿਸ ਨੂੰ ਭਾਰਤੀ ਅਪਣਾਉਣ ਇਸ ਲਈ ਉਮੀਦਵਾਰਾਂ ਦੀ ਭਾਰਤ ਨੀਤੀ ਭਾਰਤੀ ਅਮਰੀਕੀ ਵੋਟਰਾਂ ਨੂੰ ਪ੍ਰਭਾਵਿਤ ਕਰੇਗੀ ਅਤੇ ਇਸ ਦੇ ਅਧਾਰ ‘ਤੇ ਉਹ ਦੋਵਾਂ ਪਾਰਟੀਆਂ ‘ਚੋਂ ਕਿਸੇ ਨੂੰ ਵੋਟ ਪਾਉਣਗੇ
ਕਿਸੇ ਵੀ ਦੇਸ਼ ਦੇ ਮੂਲ ਨਿਵਾਸੀ ਉਸ ਦੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਮਰੀਕਾ ‘ਚ ਵਧੇਰੇ ਖੁਸ਼ਹਾਲ ਯਹੂਦੀ ਲੋਕਾਂ ਨੇ ਅਮਰੀਕੀ ਨੀਤੀ ਨੂੰ ਇਜ਼ਰਾਇਲ ਦੇ ਪੱਖ ‘ਚ ਝੁਕਾਇਆ ਜਰਮਨੀ ‘ਚ ਤੁਰਕ ਲੋਕਾਂ ਨੇ ਜਰਮਨ ਦੀ ਨੀਤੀ ਨੂੰ ਤੁਰਕੀ ਦੇ ਪੱਖ ‘ਚ ਕੀਤਾ ਇਸ ਲਈ ਭਾਰਤੀ ਅਮਰੀਕੀ ਅਤੇ ਉਨ੍ਹਾਂ ਦੇ ਪੇਸ਼ੇਵਰ ਪ੍ਰਭਾਵ ਕਾਰਨ ਉਹ ਅਮਰੀਕਾ ਦੀਆਂ ਨੀਤੀਆਂ ਨੂੰ ਭਾਰਤ ਦੇ ਪੱਖ ‘ਚ ਕਰ ਸਕਦੇ ਹਨ
ਕੁਝ ਭਾਰਤੀ ਅਮਰੀਕੀ ਉੱਥੋਂ ਦੀ ਸ਼ਾਸਨ ਪ੍ਰਣਾਲੀ ‘ਚ ਮਹੱਤਵਪੂਰਨ ਅਹੁਦਿਆਂ ‘ਤੇ ਹਨ ਕੁੱਲ ਮਿਲਾ ਕੇ ਭਾਰਤੀ ਅਮਰੀਕੀਆਂ ਦੀ ਵੋਟ ਦਾ ਫੈਸਲਾ ਦੋਵਾਂ ਪਾਰਟੀਆਂ ਦੀ ਅਗਵਾਈ ਵੱਲੋਂ ਭਾਰਤ ਪ੍ਰਤੀ ਨੀਤੀਆਂ ਦੇ ਆਧਾਰ ‘ਤੇ ਨਿਰਦੇਸ਼ਿਤ ਹੋਵੇਗਾ
ਆਪਣੇ ਇਸ ਕਾਲਮ ‘ਚ ਡੋਨਾਲਡ ਟਰੰਪ ਭਾਰਤ ਦੇ ਸਰਵੋਤਮ ਮਿੱਤਰ ਨਾਂਅ ਦਾ ਲੇਖ ਲਿਖਿਆ ਹੈ ਕੁਝ ਨਿਗਰਾਨ ਟਰੰਪ ਦੇ ਬੇਯਕੀਨ ਬਿਆਨਾਂ ਨਾਲ ਸਹਿਜ਼ ਨਹੀਂ ਦਿਸਦੇ ਹਨ ਅਮਰੀਕਾ ‘ਚ ਇੱਕ ਟਰੰਪ ਦੇ ਪ੍ਰਸੰਸਕ ਨੇ ਮੈਨੂੰ ਚੁੱਪ ਕਰਵਾ ਦਿੱਤਾ ਸੀ ਉਸ ਨੇ ਕਿਹਾ ਕਿ ਟਰੰਪ ਦਾ ਮੁਲਾਂਕਣ ਇਸ ਗੱਲ ਤੋਂ ਕਰੋ ਕਿ ਉਹ ਕੀ ਕਰਦੇ ਹਨ ਨਾ ਕਿ ਇਸ ਗੱਲ ਤੋਂ ਕਿ ਉਹ ਕੀ ਕਹਿੰਦੇ ਹਨ ਉਨ੍ਹਾਂ ‘ਚ ਇੱਕ ਅਜਿਹੀ ਵਿਸ਼ੇਸ਼ ਸ਼ੈਲੀ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਆਪਣੇ ਸ਼ਬਦਾਂ ਨਾਲ ਉਦਾਸੀਨ ਬਣਾ ਦਿੰਦੇ ਹਨ
ਕੁੱਲ ਮਿਲਾ ਕੇ ਡੈਮੋਕ੍ਰੇਟ ਪਾਰਟੀ ਦੀ ਤੁਲਨਾ ‘ਚ ਰਿਪਬਲਿਕਨ ਪਾਰਟੀ ਜ਼ਿਆਦਾ ਭਾਰਤ ਹਮਾਇਤੀ ਹੈ ਅਮਰੀਕਾ ਨਾਲ ਨਾਗਰਿਕ ਪਰਮਾਣੂ ਸਮਝੌਤਾ ਜਾਰਜ ਬੁਸ਼ ਜੂਨੀਅਰ ਦੇ ਕਾਰਜਕਾਲ ‘ਚ ਕੀਤਾ ਗਿਆ ਸੀ ਅਤੇ ਪਾਕਿਸਤਾਨ ਨੂੰ ਅਲਗ-ਥਲਗ ਕਰਨ ਦਾ ਕੰਮ ਟਰੰਪ ਵੱਲੋਂ ਕੀਤਾ ਗਿਆ ਬਿਲ ਕਲਿੰਟਨ ਅਤੇ ਓਬਾਮਾ ਦੋਵਾਂ ਨੇ ਹੀ ਪਾਕਿਸਤਾਨ ਅਤੇ ਚੀਨ ਨੂੰ ਨਰਾਜ਼ ਨਹੀਂ ਕੀਤਾ ਵਰਤਮਾਨ ‘ਚ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਬਿਡੇਨ ਅਤੇ ਹੈਰਿਸ ਜੰਮੂ-ਕਸ਼ਮੀਰ ‘ਚ ਧਾਰਾ -370 ਅਤੇ ਕਥਿਤ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਭਾਰਤ ਦੀ ਆਲੋਚਨਾ ਕਰਦੇ ਰਹੇ ਹਨ ਡੈਮੋਕ੍ਰੇਟਿਕ ਆਗੂਆਂ ਵੱਲੋਂ ਭਾਰਤੀ ਸਰਕਾਰ ਨਾਲ ਸੰਪਰਕ ਕਰਨ ਦਾ ਯਤਨ ਨਹੀਂ ਕੀਤਾ ਗਿਆ ਟਰੰਪ ਨੇ ਦੂਜੇ ਪਾਸੇ ਜਨਤਕ ਤੌਰ ‘ਤੇ ਮੋਦੀ ਦੀ ਪੂਰਨ ਤੌਰ ‘ਤੇ ਹਮਾਇਤ ਕੀਤੀ
ਇਸ ਤਰ੍ਹਾਂ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਮਾਰਚ 2019 ‘ਚ ਵੇਂਬਲੇ ‘ਚ ਮੋਦੀ ਨਾਲ ਮੰਚ ‘ਤੇ ਗਏ ਅਤੇ ਉਨ੍ਹਾਂ ਨੇ 15 ਲੱਖ ਭਾਰਤੀ ਮੂਲ ਦੇ ਬ੍ਰਿਟੇਨ ਵਾਸੀਆਂ ਨੂੰ ਆਪਣੀ ਪਾਰਟੀ ਦੇ ਪੱਖ ‘ਚ ਕੀਤਾ ਟਰੰਪ ਨੇ ਵੀ ਮੋਦੀ ਨਾਲ ਦੋ ਵਾਰ ਮੰਚ ਸਾਂਝਾ ਕਰ ਇਹੀ ਕੀਤਾ ਹੈ ਡੈਮੋਕ੍ਰੇਟਿਕ ਪਾਰਟੀ ਨੇ ਆਪਣੀ ਭਾਰਤ ਨੀਤੀ ‘ਚ ਸੁਧਾਰ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਦੋਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰਨਗੇ ਪਰੰਤੂ ਇਸ ‘ਚ ਕਾਫ਼ੀ ਦੇਰੀ ਹੋ ਗਈ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਭਾਰਤ ਦੀ ਹਮਾਇਤ ਕਰ ਰਿਹਾ ਹੈ ਅਤੇ ਚੀਨ ਦੇ ਨਾਲ ਸੀਮਾ ‘ਤੇ ਵਿਰੋਧ ਦੇ ਮਾਮਲੇ ‘ਚ ਉਸ ਨੇ ਭਾਰਤ ਦੀ ਪੂਰੀ ਹਮਾਇਤ ਕੀਤੀ ਹੈ
ਦੂਜੇ ਪਾਸੇ ਲੱਗਦਾ ਹੈ ਡੈਮੋਕ੍ਰੇਟਿਕ ਪਾਰਟੀ ਨੇ ਕਮਲਾ ਹੈਰਿਸ ਦੇ ਉਪ ਰਾਸ਼ਟਰਪਤੀ ਅਹੁਦੇ ‘ਤੇ ਚੋਣ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਤੋਂ ਸਮੱਸਿਆ ਵਧੀ ਹੈ ਅਮਰੀਕਾ ਨੇ ਕਾਲੇ ਓਬਾਮਾ ਨੂੰ ਦੋ ਵਾਰ ਰਾਸ਼ਟਰਪਤੀ ਚੁਣਿਆ ਉਨ੍ਹਾਂ ਦੀ ਮਾਤਾ ਸ਼ਵੇਤ ਅਮਰੀਕੀ ਸਨ ਜੇਕਰ ਉਹ ਕਮਲਾ ਹੈਰਿਸ ਨੂੰ ਚੁਣਦੇ ਹਨ ਤਾਂ ਉਹ ਅਪ੍ਰਵਾਸੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ ਇਸ ਨਾਲ ਕਾਲੇ ਅਮਰੀਕੀਆਂ ਦੀ ਨਰਾਜ਼ਗੀ ਦੂਰ ਹੋਵੇਗੀ ਜੋ ਨਸਲੀ ਨਫ਼ਰਤ ਅਤੇ ਹਿੰਸਾ ਦੇ ਸ਼ਿਕਾਰ ਰਹੇ ਹਨ ਬਲੈਕ ਲਾਈਫਸ ਮੈਟਰ ਅੰਦੋਲਨ ਵੋਟਰਾਂ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਪੱਖ ‘ਚ ਕਰੇਗਾ ਪਰੰਤੂ ਇਸ ਨਾਲ ਸ਼ਵੇਤ ਵੋਟਰ ਟਰੰਪ ਦੇ ਪੱਖ ‘ਚ ਇਕੱਠੇ ਹੋ ਸਕਦੇ ਹਨ
ਕੁੱਲ ਮਿਲਾ ਕੇ ਅਮਰੀਕੀ ਸਿਆਸਤ ‘ਚ ਦੋਪੱਖੀ ਸਿਆਸੀ ਟੱਕਰ ‘ਚ ਪਹਿਲੀ ਵਾਰ ਸ਼ਾਇਦ ਭਾਰਤ ਅਤੇ ਭਾਰਤੀ ਅਮਰੀਕੀ ਮਹੱਤਵਪੂਰਨ ਕਾਰਕ ਬਣੇ ਹਨ ਕੁਝ ਰਾਜਾਂ ‘ਚ ਭਾਰਤੀ ਮੂਲ ਦੇ ਅਮਰੀਕੀਆਂ ਦੀ ਗਿਣਤੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਸ ਦੇ ਨਾਲ ਹੀ ਅਮਰੀਕਾ ਦੇ ਭੂ-ਸਿਆਸੀ ਮੁਲਾਂਕਣ ‘ਚ ਭਾਰਤ ਦਾ ਦਰਜਾ ਵਧਿਆ ਹੈ ਕਿਉਂÎਕ ਉਸ ਨੇ ਚੀਨ ਨਾਲ ਟਕਰਾਅ ਮੁੱਲ ਲਿਆ ਹੈ ਅਤੇ ਅਮਰੀਕਾ ਵੀ ਵਿਸ਼ਵ ‘ਚ ਸਰਵਉੱਚ ਮਹਾਂਸ਼ਕਤੀ ਬਣਨ ਲਈ ਚੀਨ ਨਾਲ ਸੰਰਘਸ਼ ਕਰ ਰਿਹਾ ਹੈ ਹੁਣ ਦੇਖਣਾ ਇਹ ਹੈ ਕਿ ਵਿਸ਼ਵ ‘ਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ‘ਚ ਚੋਣ ਨਤੀਜੇ ਕੀ ਰਹਿੰਦੇ ਹਨ
ਡਾ. ਡੀ. ਕੇ. ਗਿਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.